
ਭਾਰਤ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਅਪਣੇ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਹਥਿਆਰਾਂ ਨੂੰ ਬਚਾਉਣ ਲਈ ਪੱਕੇ ਪ੍ਰਬੰਧ ਕੀਤੇ ਹੋਏ ਹਨ। ਇਹ ਗੱਲ ਰਖਿਆ ਮੰਤਰੀ
ਨਵੀਂ ਦਿੱਲੀ, 19 ਅਪ੍ਰੈਲ : ਭਾਰਤ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਅਪਣੇ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਹਥਿਆਰਾਂ ਨੂੰ ਬਚਾਉਣ ਲਈ ਪੱਕੇ ਪ੍ਰਬੰਧ ਕੀਤੇ ਹੋਏ ਹਨ। ਇਹ ਗੱਲ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਹੀ। ਉਨ੍ਹਾਂ ਭਰੋਸਾ ਦਿਤਾ ਕਿ ਫ਼ੌਜ ਦੇਸ਼ ਦੇ ਦੁਸ਼ਮਣਾਂ ਤੋਂ ਰਾਖੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਮਹਾਮਾਰੀ ਵਿਰੁਧ ਲੜਾਈ ਵਿਚ ਪਿਛਲੇ ਕਈ ਦਹਾਕਿਆਂ ਵਿਚ ‘ਸੱਭ ਤੋਂ ਵੱਡਾ ਅਦਿੱਖ ਯੁੱਧ’ ਹੈ ਅਤੇ ਭਾਰਤ ਤੇ ਸਬੰਧਤ ਏਜੰਸੀਆਂ ਨਾਲ ਮਿਲ ਕੇ ਅਤੇ ਲੋਕਾਂ ਦੇ ਸਮਰਥਨ ਨਾਲ ਜੰਗੀ ਪੱਧਰ ’ਤੇ ਕੰਮ ਰਿਹਾ ਹੈ।
File photo
ਉਨ੍ਹਾਂ ਕਿਹਾ ਕਿ ਕੋਵਿਡ 19 ਤੋਂ ਬਚਾਅ ਲਈ ਪ੍ਰਧਾਨ ਮੰਤਰੀ ਦਫ਼ਤਰ, ਸਿਹਤ ਮੰਤਰਾਲਾ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਫ਼ੌਜ, ਹਵਾਈ ਫ਼ੌਜ, ਜਲ ਫ਼ੌਜ ਪੂਰੀ ਤਰ੍ਹਾਂ ਪਾਲਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਵਜੋਂ ਕੋਵਿਡ-19 ਨਾਲ ਅਸੀਂ ਜੰਗੀ ਪੱਧਰ ’ਤੇ ਲੜ ਰਹੇ ਹਾਂ। ਇਹ ਪੁੱਛਣ ’ਤੇ ਕੀ ਮਹਾਮਾਰੀ ਨਾਲ ਫ਼ੌਜ ਦੇ ਸੰਚਾਲਣ ਪੱਖਾਂ ’ਤੇ ਅਸਰ ਪਿਆ ਹੈ ਤਾਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਐਮਰਜੈਂਸੀ ਹਾਲਤ ਨਾਲ ਸਿੱਝਣ ਲਈ ਤਿਆਰ ਹੈ ਅਤੇ ਭਾਰਤ ਦੀ ਖ਼ੁਦਮੁਖਤਾਰੀ ਦੀ ਦੁਸ਼ਮਣਾਂ ਤੋਂ ਰਾਖੀ ਕਰਨ ਲਈ ਹਰ ਸਥਿਤੀ ਦੇ ਸਮਰੱਥ ਹੈ।
ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਸਥਿਤੀ ਦਾ ਜ਼ਿਕਰ ਕਰਦਿਆਂ ਰਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੁਸ਼ਮਣਾਂ ਦੇ ਲਾਂਚ ਪੈਡ ’ਤੇ ਖ਼ੁਫ਼ੀਆ ਸੂਚਨਾ ਆਧਾਰਤ ਟੀਚਾਗਤ ਹਮਲੇ ਕਰ ਕੇ ਉਨ੍ਹਾਂ ’ਤੇ ਭਾਰੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਰਖਿਆ ਮੰਤਰੀ ਨੇ ਕਿਹਾ, ‘ਪਿਛਲੇ ਦੋ ਹਫ਼ਤਿਆਂ ਤੋਂ ਜਿਵੇਂ ਤੁਸੀਂ ਕੰਟਰੋਲ ਰੇਖਾ ਲਾਗੇ ਜਾਣਕਾਰੀ ਇਕੱਠੀ ਕੀਤੀ ਹੋਵੇਗੀ, ਅਸੀਂ ਦੁਸ਼ਮਣਾਂ ਦੇ ਲਾਂਚ ਪੈਡ ’ਤੇ ਟੀਚਾਗਤ ਖ਼ੁਫ਼ੀਆ ਆਧਾਰਤ ਹਮਲੇ ਕਾਰਨ ਭਾਰੀ ਪੈਦ ਰਹੇ ਹਾਂ ਅਤੇ ਭਾਰਤੀ ਜ਼ਮੀਨ ’ਤੇ ਪੈਰ ਰੱਖਣ ਤੋਂ ਪਹਿਲਾਂ ਹੀ ਅਸੀਂ ਉਨ੍ਹਾਂ ਦਾ ਖ਼ਾਤਮਾ ਕਰ ਰਹੇ ਹਾਂ।’ (ਏਜੰਸੀ)