
ਕਿ ਦਿੱਲੀ ਪੁਲਿਸ ਨੇ ਇਕ ਟਵਿਟ ਕਰਕੇ ਕਿਹਾ ਕਿ 1948 ਤੋਂ ਬਾਅਦ 72 ਸਾਲਾ ਵਿਚ ਪਹਿਲਾ ਵਾਰ ਉਨ੍ਹਾਂ ਵੱਲੋਂ ਇਹ ਇਨਾ ਵੱਡਾ ਲੋਕ ਰਾਹਤ ਅਭਿਆਨ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਆਏ ਦਿਨ ਲਗਾਤਾਰ ਕੇਸ ਸਾਹਮਣੇ ਆ ਰਹੇ ਹਨ ਜਿਸ ਤੋਂ ਬਾਅਦ ਕਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਜਾਂਦਾ ਹੈ ਤਾਂ ਜੋ ਇਹ ਵਾਇਰਸ ਹੋਰ ਨਾ ਫੈਲ ਸਕੇ। ਦੱਸ ਦੱਈਏ ਕਿ ਦਿੱਲੀ ਦੇ ਕੋਰੋਨਾਵਾਇਰਸ ਪ੍ਰਭਾਵਤ ਮੇਨਟੇਨੈਂਸ ਜ਼ੋਨ ਅਤੇ ਕੁਆਰੰਟੀਨ ਸੈਂਟਰਾਂ ਵਿਚ ਤਾਇਨਾਤ ਅਧਿਕਾਰੀ ਲੋਕਾਂ ਦੀਆਂ ਅਜੀਬ ਮੰਗਾਂ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਇਲਾਕੇ ਦੇ ਲੋਕ ਉਨ੍ਹਾਂ ਤੋਂ ਚਿਕਰ ਬਰਿਆਨੀ, ਮਟਨ, ਪੀਜਾ, ਮਿਠਾਈਆਂ ਅਤੇ ਗਰਮ ਸਮੋਸਿਆਂ ਦੀ ਮੰਗ ਕਰ ਰਹੇ ਹਨ।
Coronavirus
ਜ਼ਿਕਰਯੋਗ ਹੈ ਕਿ ਨਿਰੋਲਾ ਦੇ ਕੁਆਰੰਟੀਨ ਸੈਂਟਰ ਵਿਚ ਤੈਨਾਇਤ ਇਕ ਅਧਿਕਾਰੀ ਨੇ ਆਪਣੀ ਪਛਾਣ ਲੁਕਾਉਂਣ ਦੀ ਸ਼ਰਤ ਰੱਖਦਿਆਂ ਦੱਸਿਆ ਕਿ ਕੁਝ ਲੋਕ ਉਨ੍ਹਾਂ ਤੋਂ ਚਿਕਨ ਬਿਰਆਨੀ, ਅਤੇ ਮਨਟ ਦੀ ਮੰਗ ਕਰ ਰਹੇ ਹਨ। ਦੱਖਣੀ ਦਿੱਲੀ ਵਿਚ 9 ਕੁਆਰੰਟੀਨ ਜ਼ੋਨ ਬਣਾਏ ਗਏ ਹਨ। ਇਕ ਦੂਸਰੇ ਅਧਿਕਾਰੀ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਕੋਲੋ ਪੀਜ਼ਾ ਅਤੇ ਗਰਮ ਸਮੋਸਿਆਂ ਦੀ ਮੰਗ ਕਰ ਰਹੇ ਹਨ। ਕੁਝ ਹੋਰ ਅਫਸਰਾਂ ਦਾ ਕਹਿਣਾ ਹੈ ਕਿ ਪੂਰਵੀ ਦਿੱਲੀ ਅਤੇ ਮੱਧ ਦਿੱਲੀ ਦੇ ਕੁਆਰੰਟੀਨ ਜੋਨ ਵਿਚ ਕੁਝ ਲੋਕਾਂ ਦੇ ਵੱਲੋਂ ਉਨ੍ਹਾਂ ਕੋਲੋ ਮਠਿਆਈਆਂ ਦੀ ਮੰਗ ਕੀਤੀ ਜਾ ਰਹੀ ਹੈ।
Police
ਇਸ ਲਈ ਅਫਸਰਾਂ ਦਾ ਕਹਿਣਾ ਹੈ ਕਿ ਅਸੀਂ ਅਜਿਹੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਇਲਕੇ ਨੂੰ ਸੀਲ ਕਰਕੇ ਲੋਕਾਂ ਨੂੰ ਕੁਆਰੰਟੀਨ ਕੀਤਾਂ ਜਾਂਦਾ ਹੈ ਤਾਂ ਸਾਡਾ ਕੰਮ ਉਨ੍ਹਾਂ ਤੱਕ ਰਾਸ਼ਨ,ਸਬਜੀਆਂ ਅਤੇ ਦੁੱਧ ਵਰਗੀਆਂ ਜਰੂਰੀ ਸੇਵਾਵਾਂ ਪਹੁੰਚਾਉਂਣ ਦਾ ਹੈ। ਇਸ ਲਈ ਅਸੀਂ ਆਪਣੇ ਫੀਲਡ ਅਫਸਰਾਂ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਗੱਲਾਂ ਤੇ ਧਿਆਨ ਨਾ ਦੇਣ।
Coronavirus
ਦੱਸ ਦੱਈਏ ਕਿ ਦਿੱਲੀ ਪੁਲਿਸ ਨੇ ਇਕ ਟਵਿਟ ਕਰਕੇ ਕਿਹਾ ਕਿ 1948 ਤੋਂ ਬਾਅਦ 72 ਸਾਲਾ ਵਿਚ ਪਹਿਲਾ ਵਾਰ ਉਨ੍ਹਾਂ ਵੱਲੋਂ ਇਹ ਇਨਾ ਵੱਡਾ ਲੋਕ ਰਾਹਤ ਅਭਿਆਨ ਕੀਤਾ ਜਾ ਰਿਹਾ ਹੈ। ਇਸ ਅਭਿਆਨ ਦੇ ਤਹਿਤ 50 ਲੱਖ ਭੋਜਨ ਦੇ ਪੈਕਿਟ ਗਰੀਬ, ਦਿਹਾੜੀਦਾਰ ਮਜ਼ਦੂਰਾਂ ਅਤੇ ਬੇਘਰਾਂ ਲੋਕਾਂ ਵਿਚ ਵੰਡੇ ਗਏ ਹਨ।
Coronavirus cases
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।