
ਸਾਰੇ ਜਾਣਦੇ ਹਨ ਕਿ ਜੌੜੇ ਬੱਚੇ ਇਕੋ ਜਿਹੇ ਦਿਖਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਵੀ ਇਕੋਂ ਜਿਹੀਆਂ ਹੁੰਦੀਆਂ ਹਨ ਪਰ ਮੁੰਬਈ ਦੇ .....
ਨਵੀਂ ਦਿੱਲੀ , 20 ਮਈ : ਸਾਰੇ ਜਾਣਦੇ ਹਨ ਕਿ ਜੌੜੇ ਬੱਚੇ ਇਕੋ ਜਿਹੇ ਦਿਖਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਵੀ ਇਕੋਂ ਜਿਹੀਆਂ ਹੁੰਦੀਆਂ ਹਨ ਪਰ ਮੁੰਬਈ ਦੇ ਰਹਿਣ ਵਾਲੇ ਜੌੜੇ ਭਰਾ ਰੋਹਨ ਅਤੇ ਰਾਹੁਲ ਚੇੰਬਾਕਸੇਰਿਲ ਨੇ ਆਈਸੀਐਸਈ ਬੋਰਡ ਦੀ 12 ਵੀਂ ਦੀ ਪ੍ਰੀਖਿਆ ਵਿਚ ਇਕ ਸਮਾਨ ਅੰਕ (96.5 ਫ਼ੀਸਦੀ) ਹਾਸਲ ਕਰ ਕੇ ਲੋਕਾਂ ਨੂੰ ਅਚੰਭੇ ਵਿਚ ਪਾ ਦਿੱਤਾ ਹੈ
ICSE logoਰੋਹਨ ਅਤੇ ਰਾਹੁਲ ਮੁੰਬਈ ਦੇ ਖਾਰ ਇਲਾਕੇ ਦੇ ਜਸੁਦਾਬੇਨ ਐਮਐਲ ਸਕੂਲ ਵਿਚ ਪੜ੍ਹਾਈ ਕਰਦੇ ਹਨ| ਚੰਗੇ ਅੰਕ ਪ੍ਰਾਪਤ ਕਰਨ ਨਾਲ ਦੋਨੋਂ ਭਰਾ ਬਹੁਤ ਖੁਸ਼ ਹਨ ਅਤੇ ਵਿਗਿਆਨ ਵਿਸ਼ੇ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ| ਉਨ੍ਹਾਂ ਦੀ ਮਾਂ ਸੋਨਲ ਚੇੰਬਾਕਸੇਰਿਲ ਨੇ 'ਪੀਟੀਆਈ ਨਿਊਜ਼' ਨੂੰ ਦੱਸਿਆ ਕਿ ਦੋਨੋ ਨਾ ਸਿਰਫ ਇਕੋਂ ਜਿਹੇ ਹਨ ਬਲਕਿ ਉਨ੍ਹਾਂ ਦੀਆਂ ਆਦਤਾਂ ਵੀ ਇਕੋ ਜਿਹੀਆਂ ਹਨ| ਦੋਨੋ ਇਕੱਠੇ ਹੀ ਬੀਮਾਰ ਹੁੰਦੇ ਹਨ ਅਤੇ ਇਕੋ ਹੀ ਸਮੇਂ ਉਨ੍ਹਾਂ ਨੂੰ ਭੁੱਖ ਵੀ ਲੱਗਦੀ ਹੈ ਪਰ ਦੋਨਾਂ ਦੇ ਇਕੋ ਜਿੰਨੇਂ ਨੰਬਰ ਆਉਣ ਨਾਲ ਅਸੀਂ ਵੀ ਹੈਰਾਨ ਹਾਂ|
ICSE Logoਉਨ੍ਹਾਂ ਨੇ ਦੱਸਿਆ ਕਿ ਰੋਹਨ ਅਤੇ ਰਾਹੁਲ ਸਕੂਲ ਵਿਚ ਇਕੱਠੇ ਹੀ ਪੜ੍ਹਦੇ ਹਨ ਅਤੇ ਦੋਨੋਂ ਘਰ ਵਿਚ ਵੀ ਪੜਾਈ ਇਕੱਠੇ ਹੀ ਕਰਦੇ ਹਨ| ਭਾਰਤੀ ਸਕੂਲ ਪ੍ਰਮਾਣ ਪੱਤਰ ਪ੍ਰੀਖਿਆ ਪ੍ਰੀਸ਼ਦ (ਸੀਆਈਐਸਸੀਈ) ਨੇ ਪਿਛਲੇ ਹਫ਼ਤੇ 12 ਵੀਂ ਅਤੇ 10 ਵੀਂ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਸੀ ਅਤੇ ਇਸ ਵਿਚ ਇਕ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦੇ ਹੋਏ ਬਾਜੀ ਮਾਰੀ ਲਈ ਹੈ| 12 ਵੀਂ ਜਮਾਤ ਵਿਚ 49 ਵਿਦਿਆਰਥੀਆਂ ਨੇ 99 ਫ਼ੀਸਦੀ ਤੋਂ ਜਿਆਦਾ ਅੰਕ ਹਾਸਲ ਕੀਤੇ ,ਜਦੋਂ ਕਿ 10 ਵੀਂ ਜਮਾਤ ਵਿਚ 15 ਵਿਦਿਆਰਥੀਆਂ ਨੇ 99 ਫ਼ੀਸਦੀ ਤੋਂ ਜਿਆਦਾ ਅੰਕ ਹਾਸਲ ਕੀਤੇ ਹਨ|