ਦੰਤੇਵਾੜਾ ਵਿਚ ਨਕਸਲੀਆਂ ਵੱਲੋਂ ਪੁਲਿਸ ਜੀਪ ਬਲਾਸਟ, 6 ਜਵਾਨ ਸ਼ਹੀਦ
Published : May 20, 2018, 3:45 pm IST
Updated : May 20, 2018, 3:45 pm IST
SHARE ARTICLE
Naxalites blast the Police Jeep in Dantewada
Naxalites blast the Police Jeep in Dantewada

ਨਕਸਲੀਆਂ ਨੇ ਮੁਖ ਮੰਤਰੀ ਰਮਨ ਸਿੰਘ ਦੀ ਸਭਾ ਤੋਂ ਦੋ ਦਿਨ ਪਹਿਲਾਂ ਸਰਚ ਮੁਹਿੰਮ 'ਤੇ ਨਿਕਲੇ ਛੱਤੀਸਗੜ ਪੁਲਿਸ ਦੇ ਜਵਾਨਾਂ ਉੱਤੇ ਹਮਲਾ ਕੀਤਾ।

ਦੰਤੇਵਾੜਾ, ਨਕਸਲੀਆਂ ਨੇ ਮੁਖ ਮੰਤਰੀ ਰਮਨ ਸਿੰਘ ਦੀ ਸਭਾ ਤੋਂ ਦੋ ਦਿਨ ਪਹਿਲਾਂ ਸਰਚ ਮੁਹਿੰਮ 'ਤੇ ਨਿਕਲੇ ਛੱਤੀਸਗੜ ਪੁਲਿਸ ਦੇ ਜਵਾਨਾਂ ਉੱਤੇ ਹਮਲਾ ਕੀਤਾ। ਨਕਸਲੀਆਂ ਦੇ ਆਈਈਡੀ ਬਲਾਸਟ ਵਿਚ ਪੁਲਿਸ ਜੀਪ ਦੇ ਪਰਖੱਚੇ ਉੱਡ ਗਏ। ਹਮਲੇ ਵਿਚ 6 ਜਵਾਨ ਸ਼ਹੀਦ ਹੋਏ ਹਨ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਕੁਝ ਜਵਾਨਾਂ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਰਾਏਪੁਰ ਭੇਜਿਆ ਗਿਆ ਹੈ। ਪੁਲਿਸ ਮੁਤਾਬਕ, ਨਕਸਲੀਆਂ ਨੇ ਬਲਾਸਟ ਤੋਂ ਬਾਅਦ ਜਵਾਨਾਂ 'ਤੇ ਫਾਇਰਿੰਗ ਕੀਤੀ ਅਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ ਗਏ। 

Dantewada AttackDantewada Attackਮਿਲੀ ਜਾਣਕਾਰੀ ਅਨੁਸਾਰ, ਦੰਤੇਵਾੜਾ ਦੇ ਐਡੀਸ਼ਨਲ ਐਸ ਪੀ  ਜੀ ਐਨ ਬਘੇਲ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਸਰਚ ਮੁਹਿੰਮ ਲਈ ਨਿਕਲੇ ਪੁਲਿਸ ਵਾਹਨ ਵਿਚ 7 ਪੁਲਿਸਕਰਮੀ ਸਵਾਰ ਸਨ। ਨਕਸਲੀਆਂ ਨੇ ਬਲਾਸਟ ਕਰਨ ਤੋਂ ਬਾਅਦ ਜਵਾਨਾਂ ਉਤੇ ਫਾਇਰਿੰਗ ਵੀ ਕੀਤੀ। ਇੰਨਾ ਹੀ ਨਹੀਂ ਨਕਸਲੀਆਂ ਵੱਲੋਂ ਜਵਾਨਾਂ ਦੀ 2 AK 47, 2 SLR, 2 INSAS ਰਾਇਫਲ ਅਤੇ 2 ਗ੍ਰਨੇਡ ਲੁੱਟੇ ਜਾਣ ਦੀ ਗੱਲ ਆਖੀ ਹੈ। 

Dantewada AttackDantewada Attackਹਮਲੇ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਨਕਸਲੀਆਂ ਨੂੰ ਕਾਬੂ ਕਰਨ ਲਈ ਜਾਇਜ਼ ਕਾਰਵਾਈ ਸ਼ੁਰੂ ਕਰ ਦਿਤੀ। 22 ਮਈ ਨੂੰ ਵਿਕਾਸ ਯਾਤਰਾ ਦੇ ਤਹਿਤ ਮੁਖ ਮੰਤਰੀ ਰਮਨ ਸਿੰਘ ਕੋਂਟਾ ਵਿਧਾਨਸਭਾ ਦੇ ਦੋਰਨਾਪਾਲ ਇਲਾਕੇ ਵਿਚ ਆਮ ਸਭਾ ਕਰਨਗੇ। ਪੁਲਿਸ ਦੇ ਜਵਾਨ ਇਸ ਸਭਾ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਲਾਕੇ ਦਾ ਜਾਇਜ਼ਾ ਲੈਣ ਨਿਲਕੇ ਸਨ। ਉਸੇ ਸਮੇਂ ਲੁਕ ਕਿ ਬੈਠੇ ਨਕਸਲੀਆਂ ਨੇ ਚੋਲਨਾਰ ਇਲਾਕੇ ਵਿਚ ਇੱਕ ਪੁੱਲ ਦੇ ਕੋਲ ਵਿਸਫੋਟ ਕਰ ਦਿੱਤਾ। 

Dantewada AttackDantewada Attackਰਮਨ ਸਿੰਘ ਨੇ ਘਟਨਾ ਉੱਤੇ ਦੁਖ ਜਤਾਉਂਦੇ ਹੋਏ ਸ਼ਹੀਦਾਂ ਦੇ ਪਰਵਾਰਾਂ ਪ੍ਰਤੀ ਭਾਵਕੁਤਾ ਵਿਅਕਤ ਕੀਤੀ।  ਉਨ੍ਹਾਂ ਨੇ ਕਿਹਾ ਕਿ ਅਜਿਹੇ ਹਮਲੇ ਵਿਕਾਸ ਦਾ ਵਿਰੋਧ ਹਨ। ਉਨ੍ਹਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement