
ਅਪਣੇ ਆਧਾਰ ਕਾਰਡ ਨੂੰ ਇਸ ਤਰ੍ਹਾਂ ਲਗਾਓ ਤਾਲਾ
ਨਵੀਂ ਦਿੱਲੀ: ਅਜਿਹੇ ਕਈ ਕੰਮ ਹਨ ਜੋ ਕਿ ਆਧਾਰ ਕਾਰਡ ਤੋਂ ਬਿਨਾਂ ਨਹੀਂ ਹੋ ਸਕਦੇ। ਪਹਿਚਾਣ ਲਈ ਅੱਜ ਕਲ ਹਰ ਥਾਂ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ। ਇੱਥੋਂ ਤਕ ਕਿ ਸਾਡੇ ਬੈਂਕ ਖਾਤੇ ਅਤੇ ਪਾਸਪੋਰਟ ਬਣਵਾਉਣ ਲਈ ਵੀ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਅਜਿਹੇ ਵਿਚ ਆਧਾਰ ਕਾਰਡ ਸਬੰਧੀ ਕੁਝ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਸ ਵਿਚ ਇਹਨਾਂ ਦਾ ਗ਼ਲਤ ਇਸਤੇਮਾਲ ਕੀਤਾ ਜਾ ਸਕਦਾ ਹੈ।
Adhar Card
ਅਜਿਹੇ ਵਿਚ ਆਧਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਨੂੰ ਘਰ ਬੈਠੇ ਹੀ ਬਾਇਓਮੈਟ੍ਰਿਕ ਡੇਟਾ ਨੂੰ ਲਾਕ ਕੀਤਾ ਜਾ ਸਕਦਾ ਹੈ। ਜਿਸ ਵਾਸਤੇ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕੇ ਅਪਣਾ ਸਕਦੇ ਹੋ। ਆਨਲਾਈਨ ਸੁਰੱਖਿਅਤ ਰੱਖਣ ਲਈ ਵੈਬਸਾਈਟ ’ਤੇ ਜਾਣਾ ਪਵੇਗਾ। ਇਸ ਵਾਸਤੇ ਇੱਥੇ ਕਲਿਕ ਕਰੋ। ਇਸ ਤੋਂ ਬਾਅਦ ਤਿੰਨ ਆਪਸ਼ਨ ਵਿਚੋਂ ਆਧਾਰ ਸਰਵਿਸ ’ਤੇ ਕਲਿੱਕ ਕਰਨਾ ਹੋਵੇਗਾ ਜਿੱਥੇ ਤੁਹਾਨੂੰ ਲਾਕ ਅਤੇ ਅਨਲਾਕ ਦਾ ਆਪਸ਼ਨ ਮਿਲੇਗਾ।
Adhar Model
ਆਪਸ਼ਨ ’ਤੇ ਕਲਿਕ ਕਰਦੇ ਹੀ ਇਕ ਨਵਾਂ ਲਿੰਕ ਖੁਲ੍ਹ ਜਾਵੇਗਾ। ਲਿੰਕ ਖੁਲ੍ਹਦੇ ਹੀ ਤੁਹਾਨੂੰ ਅਪਣਾ ਆਧਾਰ ਨੰਬਰ ਅਤੇ ਸਕਿਊਰਟੀ ਕੋਡ ਭਰਨਾ ਹੋਵੇਗਾ ਜਿਸ ਤੋਂ ਬਾਅਦ ਮੋਬਾਇਲ ’ਤੇ ਓਟੀਪੀ ਭੇਜਿਆ ਜਾਵੇਗਾ। ਓਟੀਪੀ ਭਰਦੇ ਹੀ ਤੁਹਾਡਾ ਖਾਤਾ ਲਾਗਿਨ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਅਪਣਾ ਕੋਡ ਭਰਕੇ ਈਨੇਬਲ ’ਤੇ ਕਲਿਕ ਕਰਨਾ ਹੋਵੇਗਾ।
Aadhar Card
ਕਲਿਕ ਕਰਦੇ ਹੀ ਤੁਹਾਨੂੰ ਇਕ ਮੈਸੇਜ ਆਵੇਗਾ Congratulation! Your Biometrics Is Locked'. ਅਪਣੇ ਆਧਾਰ ਨੂੰ ਅਨਲਾਕ ਕਰਨ ਲਈ ਤੁਹਾਨੂੰ ਉਪਰ ਦਿੱਤੇ ਗਏ ਸਟੈਪਸ ਨੂੰ ਦੁਹਰਾਉਣਾ ਹੋਵੇਗਾ। ਜਿਸ ਤੋਂ ਬਾਅਦ ਤੁਹਾਡੇ ਕੋਲ ਈਨੇਬਲ ਅਤੇ ਡੀਸੇਬਲ ਦਾ ਆਪਸ਼ਨ ਆਵੇਗਾ। ਇਸ ਵਿਚ ਜਿਵੇਂ ਹੀ ਸਕਿਊਰਟੀ ਕੋਡ ਭਰ ਕੇ ਉਸ ’ਤੇ ਕਲਿਕ ਕਰੋਗੇ ਤਾਂ ਤੁਹਾਡਾ ਡੇਟਾ ਅਨਲਾਕ ਹੋ ਜਾਵੇਗਾ। ਆਧਾਰ ਕਾਰਡ ਨੂੰ ਆਫ ਲਾਈਨ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਦੇ ਲਈ UIDAI ਦੇ ਦਿੱਤੇ ਗਏ ਨੰਬਰ 1947 ’ਤੇ ਐਸਐਮਐਸ ਕਰਨਾ ਹੋਵੇਗਾ। ਐਸਐਮਐਸ ਵਿਚ GETOTP ਲਿਖ ਕੇ ਖਾਲੀ ਥਾਂ ਛੱਡੋ ਅਤੇ ਅਪਣੇ ਆਧਾਰ ਦੇ ਆਖਰੀ 4 ਨੰਬਰ ਲਿਖ ਕੇ 1947 ’ਤੇ ਭੇਜ ਦੇਵੋ। ਇਸ ਤੋਂ ਬਾਅਦ UIDAI ਤੁਹਾਡੇ ਆਧਾਰ ਨੂੰ ਲਾਕ ਕਰ ਦੇਵੇਗਾ ਅਤੇ ਤੁਹਾਨੂੰ ਇਸ ਦਾ ਐਸਐਮਐਸ ਵੀ ਮਿਲ ਜਾਵੇਗਾ। ਅਨਲਾਕ ਕਰਨ ਲਈ ਵੀ ਇਹੀ ਪ੍ਰਕਿਰਿਆ ਦੁਹਰਾਉਣੀ ਹੋਵੇਗੀ।