
ਦੁਕਾਨਦਾਰ ’ਤੇ ਅਗਵਾ, ਬਲਾਤਕਾਰ, ਤੇ ਬਲੈਕਮੇਲ ਕਰਨ ਦਾ ਅਰੋਪ
ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਔਰਤ ਨੇ ਇਕ ਦੁਕਾਨਦਾਰ ’ਤੇ ਬਲਾਤਕਾਰ, ਅਗਵਾ ਅਤੇ ਜ਼ਬਰਦਸਤੀ ਵਿਆਹ ਕਰਨ ਤੋਂ ਇਲਾਵਾ ਉਸ ਦੀਆਂ ਅਪਮਾਨਜਨਕ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦਾ ਅਰੋਪ ਲਗਾਇਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਨੀਵਾਰ ਨੂੰ ਐਫਆਈਆਰ ਲਿਖਾਉਣ ਤੋਂ ਬਾਅਦ ਪੁਲਿਸ ਨੇ ਅਰੋਪੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਸਾਥੀ ਅਮਿਤ ਕੁਮਾਰ ਦੀ ਭਾਲ ਜਾਰੀ ਹੈ।
Arrested
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਕਸ਼ਤ ਸ਼ਰਮਾ ਉਰਫ ਅਕਸ਼ੇ ਮਗੋਤਰਾ ਨਾਨੂ ਨੇ ਔਰਤ ਨਾਲ ਵਿਆਹ ਕਰਵਾਉਣ ਲਈ ਉਸ ਨੂੰ ਅਗਵਾ ਕਰਨ ਤੋਂ ਪਹਿਲਾਂ ਅਪਣੀ ਗਾਰਮੈਂਟ ਦੀ ਦੁਕਾਨ ਦੇ ਬੈਸਮੈਂਟ ਵਿਚ ਪਿਛਲੇ ਇਕ ਸਾਲ ਤੋਂ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਸੀ। ਔਰਤ ਦਾ ਕਹਿਣਾ ਹੈ ਕਿ ਉਹ ਖਰੀਦਦਾਰੀ ਲਈ ਅਕਸ਼ਤ ਸ਼ਰਮਾ ਦੀ ਦੁਕਾਨ ’ਤੇ ਜਾਂਦੀ ਸੀ।
Rape Case
ਪਿਛਲੇ ਸਾਲ ਇਕ ਦਿਨ ਜਦੋਂ ਉਹ ਦੁਕਾਨ ’ਤੇ ਗਈ ਤਾਂ ਉਸ ਆਦਮੀ ਨੇ ਔਰਤ ਨੂੰ ਪਾਣੀ ਦਾ ਗਿਲਾਸ ਦਿੱਤਾ ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਅਪਣੇ ਆਪ ਨੂੰ ਬੈਸਮੈਂਟ ਵਿਚ ਅਪਮਾਨਜਨਿਕ ਸਥਿਤੀ ਵਿਚ ਪਾਇਆ। ਪੁਲਿਸ ਨੇ ਸ਼ਿਕਾਇਤਕਰਤਾ ਦੇ ਹਵਾਲੇ ਤੋਂ ਦਸਿਆ ਕਿ ਅਕਸ਼ਤ ਸ਼ਰਮਾ ਨੇ ਕਥਿਤ ਤੌਰ ’ਤੇ ਔਰਤ ਨੂੰ ਦਸਿਆ ਕਿ ਉਸ ਨੇ ਉਸ ਦੀਆਂ ਅਪਮਾਨਜਨਿਕ ਤਸਵੀਰਾਂ ਕਲਿੱਕ ਕੀਤੀਆਂ ਹਨ ਅਤੇ ਜੇਕਰ ਉਸ ਨੇ ਉਸਦੀ ਇੱਛਾ ਅਨੁਸਾਰ ਕੰਮ ਨਾ ਕੀਤਾ..
Arrested
.. ਤਾਂ ਉਹ ਉਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦੇਵੇਗਾ। ਅਧਿਕਾਰੀ ਨੇ ਦਸਿਆ ਕਿ 25 ਅਪ੍ਰੈਲ ਨੂੰ ਅਕਸ਼ਤ ਸ਼ਰਮਾ ਨੇ ਅਪਣੇ ਸਹਿਯੋਗੀਆਂ ਅਰਵਿੰਦ ਠਾਕੁਰ, ਅਸ਼ੋਕ ਸਿੰਘ ਅਤੇ ਅਮਿਤ ਕੁਮਾਰ ਨਾਲ ਜੰਮੂ ਕਸ਼ਮੀਰ ਦੇ ਸ਼ਲਮਾਰ ਵਿਚ ਔਰਤ ਨੂੰ ਬੁਲਾਇਆ ਅਤੇ ਇਕ ਕਾਰ ਵਿਚ ਉਸ ਨੂੰ ਅਗਵਾ ਕਰਕੇ ਲੈ ਗਏ। ਇਸ ਤੋਂ ਬਾਅਦ ਅਰੋਪੀ ਨੇ ਔਰਤ ਅਤੇ ਉਸ ਦੇ ਪਰਵਾਰ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਜ਼ਬਰਦਸਤੀ ਵਿਆਹ ਕਰ ਲਿਆ।
ਉਹਨਾਂ ਨੇ ਦਸਿਆ ਕਿ ਔਰਤ ਨੂੰ ਪਤਾ ਲਗ ਗਿਆ ਸੀ ਕਿ ਅਰੋਪੀ ਨੇ ਅਪਮਾਨਜਨਿਕ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਨਤਕ ਕਰ ਦਿੱਤੀਆਂ ਸਨ। ਫਿਲਹਾਲ ਪੁਲਿਸ ਨੇ ਅਰੋਪੀ ਅਤੇ ਉਸ ਦੇ ਸਾਥੀਆਂ ਵਿਰੁਧ ਆਈਪੀਸੀ ਦੀਆਂ ਸਬੰਧਿਤ ਧਾਰਨਾਵਾਂ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।