
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਨਿਜੀ ਸਕੱਤਰ, ਯੂਪੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਹੋਰਾਂ ਵਿਰੁਧ ਧੋਖਾਧੜੀ ਦੇ ਦੋਸ਼ ਹੇਠ ਪਰਚਾ ਦਰਜ
ਲਖਨਊ, 19 ਮਈ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਨਿਜੀ ਸਕੱਤਰ, ਯੂਪੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਹੋਰਾਂ ਵਿਰੁਧ ਧੋਖਾਧੜੀ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦਸਿਆ ਕਿ ਪ੍ਰਿਯੰਕਾ ਦੇ ਨਿਜੀ ਸਕੱਤਰ ਸੰਦੀਪ ਸਿੰਘ, ਅਜੇ ਕੁਮਾਰ ਲੱਲੂ ਅਤੇ ਹੋਰਾਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਹੈ।
File photo
ਟਰਾਂਸਪੋਰਟ ਅਧਿਕਾਰੀ ਆਰ ਪੀ ਤ੍ਰਿਵੇਦੀ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਕਾਂਗਰਸ ਦੁਆਰਾ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੁਕਾਮ 'ਤੇ ਲਿਜਾਣ ਲਈ ਦਿਤੀ ਗਈ 1000 ਬਸਾਂ ਦੀ ਸੂਚੀ ਵਿਚ ਸ਼ਾਮਲ ਕੁੱਝ ਵਾਹਨਾਂ ਦੇ ਨੰਬਰ ਦੋ ਪਹੀਆ, ਤਿਪਹੀਆ ਵਾਹਨਾਂ ਅਤੇ ਕਾਰਾਂ ਵਜੋਂ ਦਰਜ ਹਨ। (ਏਜੰਸੀ)