ਅੱਜ 185 KM ਪ੍ਰਤੀ ਘੰਟਾ ਦੀ ਰਫਤਾਰ ਨਾਲ ਬੰਗਾਲ-ਓਡੀਸ਼ਾ ਦੇ ਤੱਟ ਨਾਲ ਟਕਰਾਏਗਾ ਅਮਫਾਨ
Published : May 20, 2020, 9:33 am IST
Updated : May 20, 2020, 10:01 am IST
SHARE ARTICLE
File
File

ਬੰਗਾਲ-ਓਡੀਸ਼ਾ ਦੇ ਨਾਲ ਕਈ ਤੱਟਵਰਤੀ ਰਾਜਾਂ ਵਿਚ ਅਲਰਟ 

ਬੰਗਾਲ ਦੀ ਖਾੜੀ ਵਿਚ ਉਠਿਆ ਚੱਕਰਵਤੀ ਤੂਫਾਨ ਹੁਣ ਸੁਪਰ ਚੱਕਰਵਾਤ ਵਿੱਚ ਬਦਲ ਗਿਆ ਹੈ। ਜੋ ਕਿ ਹੁਣ ਤੇਜ਼ ਰਫਤਾਰ ਨਾਲ ਪੱਛਮੀ ਬੰਗਾਲ ਅਤੇ ਓਡੀਸ਼ਾ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੁਪਰ ਚੱਕਰਵਾਤ ਤੇਜ਼ੀ ਨਾਲ ਪਹੁੰਚਣ ਨਾਲ ਤਬਾਹੀ ਮਚਾ ਸਕਦਾ ਹੈ। ਪੱਛਮੀ ਬੰਗਾਲ ਦੇ ਦੀਘਾ ਵਿਚ ਮੰਗਲਵਾਰ ਸ਼ਾਮ ਤੋਂ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਦੇ ਨਾਲ ਹੀ ਬਾਰਸ਼ ਵੀ ਸ਼ੁਰੂ ਹੋ ਗਈ ਹੈ।

FileFile

ਅਮਫਾਨ ਦਾ ਤੂਫਾਨ ਬੁੱਧਵਾਰ ਨੂੰ ਇਸ ਖੇਤਰ ਵਿਚ ਆਉਣ ਦੀ ਉਮੀਦ ਹੈ। ਚੱਕਰਵਾਤੀ ਤੂਫ਼ਾਨ ਅੱਜ ਪੱਛਮੀ ਬੰਗਾਲ ਦੇ ਸਮੁੰਦਰੀ ਕੰਢੇ ’ਤੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 155 ਤੋਂ 185 ਕਿਲੋਮੀਟਰ (KM) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਖਤਰੇ ਦੇ ਮੱਦੇਨਜ਼ਰ ਰਾਜ ਸਰਕਾਰਾਂ ਦੇ ਨਾਲ-ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੀ ਸਰਗਰਮ ਹੋ ਗਈ ਹੈ।

FileFile

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਤੋਂ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ। ਉਸੇ ਸਮੇਂ, ਚੱਕਰਵਾਤ ਦਾ ਪ੍ਰਭਾਵ ਕੋਲਕਾਤਾ ਵਿਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਅਤੇ ਬਾਰਸ਼ ਹੋ ਰਹੀ ਹੈ। ਬੰਗਾਲ 'ਚ ਅਮਫਾਨ ਕਾਰਨ ਅੱਜ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।

FileFile

ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਬੰਗਾਲ ਦੇ ਤੱਟੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਵੇਗਾ ਤੇ ਸਮੁੰਦਰ ’ਚ ਚਾਰ ਤੋਂ ਪੰਜ ਮੀਟਰ ਉੱਚੀਆਂ ਲਹਿਰਾਂ ਉੱਠਣਗੀਆਂ। ਮੌਸਮ ਵਿਭਾਗ ਅਨੁਸਾਰ ਇਹ ਚੱਕਰਵਾਰ ਉੱਤਰ ਤੇ ਉੱਤਰ–ਪੱਛਮੀ ਦਿਸ਼ਾ ਵਿਚ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਅਨੁਮਾਨ ਹੈ ਇਸ ਦੀ ਰਫ਼ਤਾਰ ਹਾਲੇ ਹੋਰ ਵਧੇਗੀ।

FileFile

ਅਮਫਾਨ ਅੱਜ ਦੁਪਹਿਰ ਤੱਕ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਾਦੀਆ ਦੇ ਕੰਢੇ ਨਾਲ ਟਕਰਾ ਸਕਦਾ ਹੈ। ਉੱਧਰ ਓੜੀਸ਼ਾ ਦੇ ਭਦਰਕ ’ਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਦਿਨ ਵਿਚ ਲਗਭਗ 2:30 ਵਜੇ ਦੇ ਨੇੜੇ–ਤੇੜੇ ਚੱਕਰਵਾਤ ਓੜੀਸ਼ਾ ਦੇ ਕੰਢੇ ਨਾਲ ਟਕਰਾਏਗਾ। ਬਾਲਾਸੋਰ ਦੇ ਚਾਂਦੀਪੁਰ ’ਚ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਹਨ।

FileFile

ਕੰਟੇ ਉੱਤੇ ਹਲਚਲ ਦਿਸਣ ਲੱਗੀ ਹੈ। ਅਮਫਾਨ ਓੜੀਸ਼ਾ ਸਮੇਤ ਤਟ ਨਾਲ ਲੱਗਦੇ 8 ਰਾਜਾਂ ਵਿਚ ਤਬਾਹੀ ਮਚਾ ਸਕਦਾ ਹੈ। ਇਸ ਦੇ ਮੱਦੇਨਜ਼ਰ ਬੰਗਾਲ, ਓੜੀਸ਼ਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲ ਨਾਡੂ ’ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਓੜੀਸ਼ਾ ਅਤੇ ਪੱਛਮੀ ਬੰਗਾਲ ’ਚ ਐੱਨਡੀਆਰਐੱਫ਼ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

FileFile

ਓੜੀਸ਼ਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਤੂਫ਼ਾਨ ਨਾਲ ਇਕ ਵੀ ਵਿਅਕਤੀ ਦੀ ਜਾਨ ਨਾ ਜਾਵੇ, ਇਸ ਦਾ ਇੰਤਜ਼ਾਮ ਕੀਤਾ ਗਿਆ ਹੈ। ਓੜੀਸ਼ਾ ’ਚ 2,000 ਤੋਂ ਵੱਧ ਮਕਾਨ ਤਿਆਰ ਹਨ, ਜਿਨ੍ਹਾਂ ਵਿਚ ਲੋੜ ਪੈਣ ’ਤੇ ਤੱਟੀ ਇਲਾਕਿਆਂ ਦੇ ਲੋਕਾਂ ਨੂੰ ਰੱਖਿਆ ਜਾਣਾ ਹੈ। ਇਸ ਤੋਂ ਪਹਿਲਾਂ ਇੱਥੋਂ ਮਛੇਰਿਆਂ ਤੇ ਸਮੁੰਦਰ ਕੰਢੇ ਰਹਿੰਦੇ ਲੋਕਾਂ ਨੂੰ ਉੱਥੋਂ ਹਟਾ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Odisha

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement