
Delhi News : ਉਨ੍ਹਾਂ ਨੇ ਇਹ ਟਿਪਣੀਆਂ ਇੱਥੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨਾਲ ਮੁਲਾਕਾਤ ਦੌਰਾਨ ਕੀਤੀਆਂ
Delhi News in Punjabi : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਅਸਿੱਧੀ ਸਬਸਿਡੀ ਦੇ ਅਨੁਕੂਲ ਨਤੀਜੇ ਨਹੀਂ ਮਿਲਦੇ। ਧਨਖੜ ਨੇ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਉਠਾ ਰਹੇ ਹਨ ਕਿਉਂਕਿ ਦੇਸ਼ ਦੀ ਆਰਥਕਤਾ ’ਚ, ਦੇਸ਼ ਦੀ ਸਿਆਸੀ ਸਥਿਰਤਾ ’ਚ, ਦੇਸ਼ ਦੇ ਸਮਾਜਕ ਤਾਣੇ-ਬਾਣੇ ’ਚ, ਕਿਸਾਨ ਨੂੰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਨੇ ਇਹ ਟਿਪਣੀਆਂ ਇੱਥੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨਾਲ ਮੁਲਾਕਾਤ ਦੌਰਾਨ ਕੀਤੀਆਂ। ਉਪ ਰਾਸ਼ਟਰਪਤੀ ਨੇ ਗੌੜਾ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਵਧਾਈ ਦੇਣ ਲਈ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਵੀ ਧਨਖੜ ਨੇ ਕਿਹਾ ਸੀ ਕਿ ਖੇਤੀਬਾੜੀ ਖੇਤਰ ਨੂੰ ਦਿਤੀ ਜਾਣ ਵਾਲੀ ਕੋਈ ਵੀ ਸਬਸਿਡੀ ਕਿਸੇ ਵੀ ਰੂਪ ’ਚ ਸਿੱਧੇ ਤੌਰ ’ਤੇ ਕਿਸਾਨਾਂ ਤਕ ਪਹੁੰਚਣੀ ਚਾਹੀਦੀ ਹੈ।
ਉਪ ਰਾਸ਼ਟਰਪਤੀ ਸਕੱਤਰੇਤ ਅਨੁਸਾਰ, ਧਨਖੜ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਹਾ ਕਿ ‘‘ਕਿਸਾਨ ਤੁਹਾਡੇ ਦਿਲ ’ਚ ਹੈ, ਕਿਸਾਨ ਤੁਹਾਡੇ ਦਿਮਾਗ ’ਚ ਹੈ ਸਰ। ਅਤੇ ਮੈਂ ਕਿਸਾਨਾਂ ਦੇ ਮੁੱਦਿਆਂ ਲਈ ਵੀ ਅੰਦੋਲਨ ਕਰ ਰਿਹਾ ਹਾਂ ਕਿਉਂਕਿ ਦੇਸ਼ ਦੀ ਆਰਥਕਤਾ ’ਚ, ਦੇਸ਼ ਦੀ ਸਿਆਸੀ ਸਥਿਰਤਾ ’ਚ, ਦੇਸ਼ ਦੇ ਸਮਾਜਕ ਤਾਣੇ-ਬਾਣੇ ’ਚ, ਕਿਸਾਨ ਨੂੰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਪੈਂਦੀ ਹੈ।’’
ਉਪ ਰਾਸ਼ਟਰਪਤੀ ਨੇ ਗੌੜਾ ਨੂੰ ਦਸਿਆ ਕਿ ਉਨ੍ਹਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਉਨ੍ਹਾਂ ਨੇ ਟਿਪਣੀ ਕੀਤੀ ਕਿ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਸਬਸਿਡੀ ਮਿਲਣੀ ਚਾਹੀਦੀ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ। ਉਨ੍ਹਾਂ ਕਿਹਾ, ‘‘ਅਸਿੱਧੀ ਸਬਸਿਡੀ ਹਮੇਸ਼ਾ ਇਧਰ-ਉਧਰ ਚਲੀ ਜਾਂਦੀ ਹੈ। ਇਹ ਅਨੁਕੂਲ ਨਤੀਜੇ ਪ੍ਰਾਪਤ ਨਹੀਂ ਕਰਦੀ। ਇਸ ਲਈ ਜਦੋਂ ਮੈਂ ਤੁਹਾਡਾ ਆਸ਼ੀਰਵਾਦ ਮੰਗਾਂਗਾ, ਖਾਸ ਕਰ ਕੇ ਇਸ ਮਹੱਤਵਪੂਰਨ ਮੌਕੇ ’ਤੇ, ਮੈਂ ਵੱਡੇ ਪੱਧਰ ’ਤੇ ਲੋਕਾਂ ਦੀ ਸੇਵਾ ਕਰਨ ਲਈ ਨਵੇਂ ਜੋਸ਼, ਊਰਜਾ ਅਤੇ ਪ੍ਰੇਰਣਾ ਨਾਲ ਜਾਵਾਂਗਾ।’’
(For more news apart from Dhankhar advocates direct subsidy to farmers News in Punjabi, stay tuned to Rozana Spokesman)