PM ਮੋਦੀ ਨੇ ਕੀਤੀ ‘ਗਰੀਬ ਕਲਿਆਣਾ ਯੋਜਨਾ’ ਦੀ ਸ਼ੁਰੂਆਤ, ਪ੍ਰਵਾਸੀ ਮਜ਼ਦੂਰਾਂ ਨੂੰ ਮਿਲੇਗਾ ਲਾਭ
Published : Jun 20, 2020, 12:26 pm IST
Updated : Jun 20, 2020, 12:26 pm IST
SHARE ARTICLE
PM Modi
PM Modi

ਗ੍ਰਾਮੀਣ ਭਾਰਤ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੀਐਮ ਮੋਦੀ ਨੇ ਅੱਜ 20 ਜੂਨ ਨੂੰ ਬਿਹਾਰ ਦੇ ਖਗੜੀਆ ਵਿਚ ਖ਼ਾਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।

ਨਵੀਂ ਦਿੱਲੀ: ਗ੍ਰਾਮੀਣ ਭਾਰਤ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੀਐਮ ਮੋਦੀ ਨੇ ਅੱਜ 20 ਜੂਨ ਨੂੰ ਬਿਹਾਰ ਦੇ ਖਗੜੀਆ ਵਿਚ ਖ਼ਾਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਦਿੱਲੀ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਮੁਹਿੰਮ ਨੂੰ ਪੀਐਮ ਮੋਦੀ ਨੇ ਲਾਂਚ ਕੀਤਾ। 125 ਦਿਨਾਂ ਤੱਕ ਚੱਲਣ ਵਾਲੀ ਗਰੀਬ ਕਲਿਆਣ ਰੁਜ਼ਗਾਰ ਮੁਹਿੰਮ ਦੇ ਤਹਿਤ ਦੇਸ਼ ਦੇ 116 ਜ਼ਿਲ੍ਹਿਆਂ ਵਿਚ ਲੌਕਡਾਊਨ ਦੇ ਚਲਦਿਆਂ ਅਪਣੇ ਘਰ ਵਾਪਸ ਪਹੁੰਚੇ ਘੱਟੋ ਘੱਟ ਹਰ ਜ਼ਿਲ੍ਹੇ ਵਿਚ 25,000 ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਾਗਰ ਦਿੱਤਾ ਜਾਵੇਗਾ।

PM ModiPM Modi

ਇਸ ਦੇ ਤਹਿਤ ਹਰ ਪਿੰਡ ਵਿਚ ਹੀ 25 ਤਰ੍ਹਾਂ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਕੰਮ ਦਿੱਤੇ ਜਾਣਗੇ, ਜਿਸ ਦੇ ਲਈ 50 ਹਜ਼ਾਰ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਯੋਜਨਾ ਦੀ ਸ਼ੁਰੂਆਤ ਮੌਕੇ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਬਿਹਾਰ ਦੇ ਫੌਜੀਆਂ ਨੂੰ ਯਾਦ ਕੀਤਾ।  ਦੱਸ ਦਈਏ ਕਿ ਲੌਕਡਾਊਨ ਦੌਰਾਨ ਸਿਰਫ ਬਿਹਾਰ ਵਿਚ 30 ਲੱਖ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰ ਅਪਣੇ ਘਰ ਵਾਪਸ ਆਏ ਹਨ।

Narendra ModiNarendra Modi

ਉੱਥੇ ਹੀ 6 ਸੂਬਿਆਂ ਵਿਚ 116 ਜ਼ਿਲ੍ਹੇ ਅਜਿਹੇ ਹਨ, ਜਿੱਥੇ 25 ਹਜ਼ਾਰ ਤੋਂ ਜ਼ਿਆਦਾ ਮਜ਼ਦੂਰ ਵਾਪਸ ਆਏ ਹਨ। ਇਹਨਾਂ ਵਿਚ ਬਿਹਾਰ ਦੇ 38 ਜ਼ਿਲ੍ਹਿਆਂ ਵਿਚੋਂ 32 ਜ਼ਿਲ੍ਹੇ ਸ਼ਾਮਲ ਹਨ। ਦੱਸ ਦਈਏ ਕਿ ਇਸ ਨਵੀਂ ਯੋਜਨਾ ਨਾਲ ਸਰਕਾਰ ਦਾ ਉਦੇਸ਼ ਕੋਰੋਨਾ ਸੰਕਟ ਵਿਚ ਗ੍ਰਾਮੀਣ ਭਾਰਤ ਨੂੰ ਬੇਰੁਜ਼ਗਾਰੀ ਤੋਂ ਬਚਾ ਕੇ ਰੱਖਣਾ ਹੈ। ਇਸ ਸਕੀਮ ਵਿਚ ਬਿਹਾਰ ਸਮੇਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ, ਓਡੀਸ਼ਾ ਸੂਬਿਆਂ ਦੇ 116 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ।  

Migrants WorkersMigrant Workers

ਗਰੀਬ ਕਿਸਾਨ ਕਲਿਆਣ ਰੁਜ਼ਗਾਰ ਮੁਹਿੰਮ 125 ਦਿਨਾਂ ਦੀ ਹੈ, ਜੋ ਮਿਸ਼ਨ ਮੋਡ 'ਤੇ ਚਲਾਈ ਜਾਵੇਗੀ। ਇਸ ਦਾ ਉਦੇਸ਼ ਲੌਕਡਾਊਨ ਦੌਰਾਨ ਪਰਤਣ ਵਾਲੇ ਮਜ਼ਦੂਰਾਂ ਲਈ ਰੁਜ਼ਗਾਰ, ਰੋਜ਼ੀ ਰੋਟੀ, ਗਰੀਬ ਕਲਿਆਣ ਸਹੂਲਤਾਂ ਅਤੇ ਹੁਨਰ ਵਿਕਾਸ ਦੇ ਲਾਭ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ 25 ਤਰ੍ਹਾਂ ਦੇ ਕੰਮ ਸ਼ਾਮਲ ਕੀਤਾ ਗਏ ਹਨ।

PM ModiPM Modi

ਇਸ ਯੋਜਨਾ ਦਾ ਤਾਲਮੇਲ ਪੇਂਡੂ ਵਿਕਾਸ, ਪੰਚਾਇਤੀ ਰਾਜ, ਸੜਕ ਆਵਾਜਾਈ ਅਤੇ ਰਾਜਮਾਰਗਾਂ, ਮਾਈਨਿੰਗ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ, ਵਾਤਾਵਰਣ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਨਵਿਆਉਣਯੋਗ ਊਰਜਾ, ਬਾਰਡਰ ਸੜਕਾਂ, ਦੂਰਸੰਚਾਰ ਅਤੇ ਖੇਤੀਬਾੜੀ ਸਮੇਤ 12 ਵੱਖ ਵੱਖ ਮੰਤਰਾਲਿਆਂ ਵੱਲੋਂ ਕੀਤਾ ਜਾਵੇਗਾ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement