ITR ਭਰਨ ਦੇ ਲਈ ਜਰੂਰੀ ਫਾਰਮ 26AS 'ਚ ਕੀਤੇ ਗਏ ਇਹ ਬਦਲਾਅ
Published : Jun 20, 2020, 5:30 pm IST
Updated : Jun 20, 2020, 5:30 pm IST
SHARE ARTICLE
Photo
Photo

ਸੈਲਰੀ ਲੈਣ ਵਾਲੇ ਵਿਅਕਤੀ ਨੂੰ ਆਪਣਾ ਇਨਕਮ ਟੈਕਸ ਰਿਟਰਨ ਫਾਰਮ ਭਰਨ ਤੋਂ ਪਹਿਲਾਂ ਦੋ ਜਰੂਰੀ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਹੈ।

ਨਵੀਂ ਦਿੱਲੀ : ਸੈਲਰੀ ਲੈਣ ਵਾਲੇ ਵਿਅਕਤੀ ਨੂੰ ਆਪਣਾ ਇਨਕਮ ਟੈਕਸ ਰਿਟਰਨ ਫਾਰਮ ਭਰਨ ਤੋਂ ਪਹਿਲਾਂ  ਦੋ ਜਰੂਰੀ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚ ਪਹਿਲਾਂ ਫਾਰਮ 16/16A ਅਤੇ ਦੂਸਰਾ ਫਾਰਮ 26AS ਹੈ। ਜੇਕਰ ਤਨਖਾਹ ਕਲਾਸ ਟੈਕਸ ਭਰਨ ਵਾਲੇ ਵਿਅਕਤੀ ਦੇ ਕੋਲ ਇਨ੍ਹਾਂ ਦੋਵੇ ਫਾਰਮਾਂ ਦੇ ਵਿਚੋਂ ਇਕ ਵੀ ਫਾਰਮ ਨਾ ਹੋਵੇ ਤਾਂ ਉਹ ਆਪਣੀ ਇਨਕਮ ਰਿਟਰਨ ਨਹੀਂ ਭਰ ਸਕਦਾ । ਫਾਰਮ 16/16A ਨੂੰ ਕੰਪਨੀ ਦੇ ਵੱਲੋਂ ਜ਼ਾਰੀ ਕੀਤਾ ਜਾਂਦਾ ਹੈ। ਉੱਥੇ ਹੀ ਫਾਰਮ 26AS ਨੂੰ ਇਨਕਮ ਟੈਕਟ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ।

income tax deductions and exemptions in india 2020 ppf sukanya incomesincome tax 

ਇਸ ਬਾਰ ਇਸ ਫਾਰਮ ਦੇ ਵਿਚ ਵੀ ਕਈ ਤਰ੍ਹਾਂ ਦੇ ਬਦਲਾਵ ਕੀਤੇ ਗਏ ਹਨ। ਜੇਕਰ ਤੁਸੀਂ ਨਵਾਂ ਮਕਾਨ, ਫਲੈਟ ਅਤੇ ਜਾਂ ਫਿਰ ਸ਼ੇਅਰ ਮਾਰਕਿਟ ਵਿਚ ਪੈਸੇ ਲਗਾਏ ਹਨ, ਤਾਂ ਇਸ ਸਬੰਧੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇਣੀ ਹੋਵੇਗੀ। ਕੇਂਦਰੀ ਕਰ ਬੋਰਡ (CBDT) ਨੇ Form 26AS ਦਾ ਨਵਾ ਫਾਰਮ ਨੋਟੀਫਾਈ ਕੀਤਾ ਹੈ। ਇਸ ਵਿਚ ਨਵਾਂ ਬਦਲਾਅ ਇਹ ਕੀਤਾ ਗਿਆ ਹੈ ਕਿ ਇਸ ਵਿਚ ਜ਼ਾਇਦਾਦ ਅਤੇ ਸ਼ੇਅਰ ਮਾਰਕਿਟ ਦੇ ਲੈਣ-ਦੇਣ ਦੀ ਜਾਣਕਾਰੀ ਨੂੰ ਐਡ ਕੀਤਾ ਗਿਆ ਹੈ।

Income TaxIncome Tax

ਫਾਰਮ 26AS ਨੂੰ ਪੂਰੀ ਤਰ੍ਹਾਂ ਨਵਾਂ ਫਾਰਮ ਦਿੱਤਾ ਗਿਆ ਹੈ। ਹੁਣ ਇਸ ਵਿਚ TDS-TCS ਦੇ ਬਿਉਰੇ ਦੇ ਇਲਾਵਾ ਕੁਝ ਫਾਇਨੈਸ਼ਲ ਲੈਣ-ਦੇਣ, ਟੈਕਸ ਫਾਰਮੈਟ, ਟੈਕਸ ਭੁਗਤਾਨ ਕਰਨ ਵਾਲੇ ਦੁਆਰਾ ਇਕ ਸਾਲ ਵਿਚ ਡਿਮਾਂਡ-ਰੀਫੰਡ ਸਬੰਧਿਤ ਪੂਰੀ ਹੋ ਚੁੱਕੀ ਪ੍ਰਕਿਰਿਆ ਦੀ ਸੂਚਨਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਾ ਪੂਰਾ ਬਿਊਰਾ ਇਨਕਮ ਵਿਭਾਗ (ITR) ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਕਈ ਵਾਰ ਡਿਟੇਲ ਤੇ ਧਿਆਨ ਨਾ ਦੇਣ ਦੇ ਕਾਰਨ ਫਾਰਮ ਰੱਦ ਵੀ ਹੋ ਜਾਂਦਾ ਹੈ।

Income tax claims detection of rs 700 crore tax evasion after raids on mumbai realty firmIncome tax 

ਇਹ ਧਿਆਨ ਰੱਖੋ ਕਿ ਤੁਹਾਨੂੰ 26AS ਫਾਰਮ ਵਿਚ ਆਪਣੀ ਇਨਕਮ ਤੇ ਟੀਡੀਐਸ ਦੇ ਅੰਕੜੇ ਦਿੱਤੇ ਗਏ ਹਨ। ਉਹੀ ਤੁਸੀਂ ਆਈਟੀਆਰ ਫਾਰਮ ਵਿਚ ਭਰਨੇ ਹੋਣਗੇ। ਇਸ ਨੂੰ ਲਾਗੂ ਕਰਨ ਲਈ, ਬਜਟ 2020-21 ਵਿਚ ਆਮਦਨੀ ਟੈਕਸ ਕਾਨੂੰਨ ਵਿਚ ਇਕ ਨਵੀਂ ਧਾਰਾ 285 ਬੀ ਬੀ ਸ਼ਾਮਲ ਕੀਤੀ ਗਈ ਹੈ। CBDT ਨੇ ਦੱਸਿਆ ਕਿ ਸੰਸ਼ੋਧਿਤ 26AS ਫਾਰਮ 1 ਜੂਨ ਤੋਂ ਪ੍ਰਭਾਵੀ ਹੋ ਗਿਆ ਹੈ।Income Tax department Rape in BangaloreIncome Tax department 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement