'ਅਗਨੀਪਥ' ਯੋਜਨਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ, 529 ਰੇਲਗੱਡੀਆਂ ਰੱਦ
Published : Jun 20, 2022, 12:45 pm IST
Updated : Jun 20, 2022, 12:45 pm IST
SHARE ARTICLE
181 Mail Express and 348 passenger trains cancelled
181 Mail Express and 348 passenger trains cancelled

ਰਿਜ਼ਰਵੇਸ਼ਨ ਕੇਂਦਰਾਂ ਤੋਂ ਤਿੰਨ ਦਿਨਾਂ ਵਿੱਚ 9,000 ਲੋਕਾਂ ਨੂੰ 52 ਲੱਖ ਰੁਪਏ ਤੋਂ ਵੱਧ ਕੀਤੇ ਵਾਪਸ 

ਨਵੀਂ ਦਿੱਲੀ : ਅਗਨੀਪਥ ਯੋਜਨਾ ਨੂੰ ਲੈ ਕੇ ਅੰਦੋਲਨ ਕਾਰਨ 181 ਮੇਲ ਐਕਸਪ੍ਰੈਸ ਰੱਦ ਅਤੇ 348 ਯਾਤਰੀ ਟਰੇਨਾਂ ਰੱਦ। ਜਦੋਂ ਕਿ ਚਾਰ ਮੇਲ ਐਕਸਪ੍ਰੈਸ ਅਤੇ ਛੇ ਯਾਤਰੀ ਟਰੇਨਾਂ ਅੰਸ਼ਕ ਤੌਰ 'ਤੇ ਰੱਦ ਹਨ। ਹਾਲਾਂਕਿ, ਕੋਈ ਰੇਲਗੱਡੀ ਡਾਇਵਰਟ ਨਹੀਂ ਕੀਤੀ ਗਈ ਹੈ। ਰੇਲ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
ਲਖਨਊ ਡਿਵੀਜ਼ਨ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 180 ਤੋਂ ਵੱਧ ਟਰੇਨਾਂ ਰੱਦ ਕੀਤੀਆਂ ਗਈਆਂ ਹਨ।

Agnipath Protest:Agnipath Protest:

ਅਜਿਹੇ 'ਚ ਐਤਵਾਰ ਤੱਕ ਰੇਲਵੇ ਨੇ ਆਪਣੇ ਨਾਲ ਸਫਰ ਕਰਨ ਵਾਲੇ ਨੌਂ ਹਜ਼ਾਰ ਯਾਤਰੀਆਂ ਨੂੰ 52 ਲੱਖ ਰੁਪਏ ਵਾਪਸ ਕਰ ਦਿੱਤੇ ਹਨ। ਅਗਨੀਪਥ ਦੇ ਵਿਰੋਧ 'ਚ ਸਿਆਲਦਾਹ, ਸਦਭਾਵਨਾ, ਨਿਊ ਜਲਪਾਈਗੁੜੀ, ਨਾਹਰਲਾਗੁਨ ਐਕਸਪ੍ਰੈਸ ਸਮੇਤ ਦਰਜਨਾਂ ਟਰੇਨਾਂ ਵਿਰੋਧ ਦੀ ਭੇਂਟ ਚੜ੍ਹ ਗਈਆਂ। ਯਾਤਰੀਆਂ ਅਤੇ ਰੇਲਗੱਡੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਉੱਤਰੀ ਅਤੇ ਉੱਤਰ-ਪੂਰਬ ਰੇਲਵੇ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

TrainTrain

ਪੰਜਾਬ, ਦਿੱਲੀ, ਹਾਵੜਾ ਰੂਟ ਦੀਆਂ ਟਰੇਨਾਂ ਰੱਦ ਹੋਣ ਕਾਰਨ ਟਿਕਟਾਂ ਦੇ ਰਿਫੰਡ ਲੈਣ ਵਾਲਿਆਂ ਦੀ ਭੀੜ ਰੇਲਵੇ ਸਟੇਸ਼ਨਾਂ 'ਤੇ ਇਕੱਠੀ ਹੋ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ਰਵੇਸ਼ਨ ਕੇਂਦਰਾਂ ਤੋਂ ਤਿੰਨ ਦਿਨਾਂ ਵਿੱਚ 9,000 ਲੋਕਾਂ ਨੂੰ 52 ਲੱਖ ਰੁਪਏ ਤੋਂ ਵੱਧ ਦਾ ਰਿਫੰਡ ਦਿੱਤਾ ਗਿਆ ਹੈ। ਇਕੱਲੇ ਐਤਵਾਰ ਨੂੰ ਹੀ ਡਿਵੀਜ਼ਨ ਵਿਚ ਤਿੰਨ ਹਜ਼ਾਰ ਯਾਤਰੀਆਂ ਨੂੰ 17 ਲੱਖ ਰੁਪਏ ਵਾਪਸ ਕੀਤੇ ਗਏ। ਅੰਦਾਜ਼ਾ ਹੈ ਕਿ ਆਨਲਾਈਨ ਅਤੇ ਆਫਲਾਈਨ ਮਿਲਾ ਕੇ ਕਰੀਬ 65 ਹਜ਼ਾਰ ਯਾਤਰੀਆਂ ਨੂੰ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਫੰਡ ਦਿੱਤਾ ਜਾਣਾ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement