ਰਾਊਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ 20 ਜੂਨ ਨੂੰ ‘ਵਿਸ਼ਵ ਗੱਦਾਰ ਦਿਵਸ’ ਐਲਾਨ ਕਰਨ ਦੀ ਅਪੀਲ ਕੀਤੀ
Published : Jun 20, 2023, 4:25 pm IST
Updated : Jun 20, 2023, 5:01 pm IST
SHARE ARTICLE
Sanjay Raut
Sanjay Raut

ਕਿਹਾ, ਜਿਸ ਤਰ੍ਹਾਂ 21 ਜੂਨ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ 20 ਜੂਨ ਨੂੰ ਵਿਸ਼ਵ ਗੱਦਾਰ ਦਿਵਸ ਮਨਾਇਆ ਜਾਵੇ

 

ਮੁੰਬਈ: ਸਤਾਧਾਰੀ ਸ਼ਿਵ ਸੈਨਾ-ਭਾਜਪਾ ਗਠਜੋੜ ਨੂੰ ਵੱਡੀ ਸ਼ਰਮਿੰਦਗੀ ਦਿੰਦਿਆਂ ਅੱਜ ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਦੇ ਆਗੂ ਸੰਜੇ ਰਾਊਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 40 ਵਿਧਾਇਕਾਂ ਵਲੋਂ ਪਿਛਲੇ ਸਾਲ 20 ਜੂਨ ਨੂੰ ਪਾਰਟੀ ਦੇ ਮੁਖੀ ਊਧਵ ਠਾਕਰੇ ਦਾ ਸਾਥ ‘ਛੱਡਣ’ ਕਾਰਨ ਇਸ ਮਿਤੀ ਨੂੰ ‘ਵਿਸ਼ਵ ਗੱਦਾਰ ਦਿਵਸ’ ਐਲਾਨ ਕੀਤਾ ਜਾਵੇ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਵਿਵਾਦ ਪਿਛੇ ਆਰ.ਐਸ.ਐਸ. ਦਾ ਹੱਥ: ਵਿਧਾਇਕ ਪਰਗਟ ਸਿੰਘ

ਰਾਊਤ ਨੇ ਅਜਿਹੇ ਸਮੇਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੂੰ ਇਹ ਅਪੀਲ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀ ਹਾਈ-ਪ੍ਰੋਫ਼ਾਈਲ ਅਮਰੀਕਾ ਦੀ ਸਰਕਾਰੀ ਯਾਤਰਾ ’ਤੇ ਹਨ। ਅਪਣੇ ਵਲੋਂ ਲਿਖੀ ਚਿੱਠੀ ’ਚ ਰਾਊਤ ਨੇ ਕਿਹਾ ਕਿ ਪਿਛਲੇ ਸਾਲ 20 ਜੂਨ ਨੂੰ ਹੀ ਸ਼ਿਵ ਸੈਨਾ ਦੇ 40 ਵਿਧਾਇਕਾਂ ਦਾ ਇਕ ਸਮੂਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ‘ਉਕਸਾਏ’ ਜਾਣ ਤੋਂ ਬਾਅਦ ਅਪਣੀ ਪਾਰਟੀ ਤੋਂ ਵੱਖ ਹੋ ਗਿਆ ਸੀ। ਰਾਊਤ ਨੇ ਅਪਣੀ ਚਿੱਠੀ ’ਚ ਕਿਹਾ, ‘‘ਅਜਿਹਾ ਦਸਿਆ ਜਾਂਦਾ ਹੈ ਕਿ ਉਨ੍ਹਾਂ ’ਚੋਂ ਹਰ ਕਿਸੇ ਨੇ 50-50 ਕਰੋੜ ਰੁਪਏ ਲਏ ਸਨ।’’ ਇਸ ਦੋਸ਼ ਨੂੰ ਵਿਧਾਇਕਾਂ ਨੇ ਖ਼ਾਰਜ ਕਰ ਦਿਤਾ ਸੀ।

ਇਹ ਵੀ ਪੜ੍ਹੋ: ਸ਼ਾਹਰੁਖ਼ ਖ਼ਾਨ ਤੋਂ ਰਿਸ਼ਵਤ ਮੰਗਣ ਦੇ ਮਾਮਲੇ ’ਚ ਸੈਮ ਡਿਸੂਜਾ ਤੋਂ ਪੁੱਛ-ਪੜਤਾਲ


ਰਾਊਤ ਨੇ ਕਿਹਾ, ‘‘ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਸ ਤਰ੍ਹਾਂ 21 ਜੂਨ  ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ 20 ਜੂਨ ਨੂੰ ਵਿਸ਼ਵ ਗੱਦਾਰ ਦਿਵਸ ਮਨਾਇਆ ਜਾਵੇ। ਅਜਿਹਾ ਇਸ ਲਈ ਕੀਤਾ ਜਾਣਾ ਚਾਹੀਦਾ ਹੈ, ਤਾਕਿ ਦੁਨੀਆ ਗੱਦਾਰਾਂ ਨੂੰ ਯਾਦ ਰੱਖੇ।’’ ਸ਼ਿੰਦੇ ਅਤੇ 30 ਹੋਰ ਸ਼ਿਵ ਸੈਨਾ ਵਿਧਾਇਕਾਂ ਦੇ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਠਾਕਰੇ ਵਿਰੁਧ ਵਿਦਰੋਹ ਕਰਨ ਤੋਂ ਬਾਅਦ ਪਿਛਲੇ ਸਾਲ ਜੂਨ ’ਚ ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਦੀ ‘ਮਹਾਵਿਕਾਸ ਆਘਾੜੀ’ ਸਰਕਾਰ ਡਿੱਗ ਗਈ ਸੀ।

ਇਹ ਵੀ ਪੜ੍ਹੋ: ਪਰਦੇ 'ਤੇ ਆਉਣ ਲਈ ਤਰਸੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ, ਮੇਕਰਸ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼ 

 
ਇਸ ਤੋਂ ਬਾਅਦ ਸ਼ਿੰਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗ ਨਾਲ ਮੁੱਖ ਮੰਤਰੀ ਬਣੇ ਅਤੇ ਭਾਰਤੀ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ਮੂਲ ਪਾਰਟੀ ਦਾ ਨਾਂ ਅਤੇ ‘ਧਨੁਸ਼-ਬਾਣ’ ਚੋਣ ਚਿੰਨ੍ਹ ਦਿਤਾ, ਜਦਕਿ ਠਾਕਰੇ ਦੇ ਧੜੇ ਨੂੰ ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਨਾਂ ਦਿਤਾ ਗਿਆ। ਇਸ ਦੌਰਾਨ ਸ਼ਿਵ ਸੈਨਾ (ਯੂ.ਬੀ.ਟੀ.) ਦੇ ਪਾਰਟੀ ਕਾਰਕੁਨਾਂ ਨੇ ਸੂਬੇ ਦੇ ਵੱਖੋ-ਵੱਖੋ ਹਿੱਸਿਆਂ ’ਚ ਮੰਗਲਵਾਰ ਨੂੰ ‘ਵਿਸ਼ਵ ਗੱਦਾਰ ਦਿਵਸ’ ਵਜੋਂ ਮਨਾਇਆ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement