
ਹਾਈਕਮਾਂਡ ਨੂੰ ਰਿਪੋਰਟ ਸੌਂਪੇਗਾ ਪੈਨਲ
Congress News: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਫੈਕਟ ਫਾਇੰਡਿੰਗ ਕਮੇਟੀ (ਤੱਥ ਖੋਜ ਕਮੇਟੀ) ਦਾ ਗਠਨ ਕੀਤਾ ਹੈ। ਲੋਕ ਸਭਾ ਚੋਣਾਂ 2024 ਵਿਚ ਜਿਨ੍ਹਾਂ ਸੂਬਿਆਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਖ਼ਰਾਬ ਰਹੀ ਅਤੇ ਜਿਨ੍ਹਾਂ ਸੂਬਿਆਂ ਵਿਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਹੁਣ ਇਹ ਕਮੇਟੀ ਉੱਥੇ ਹਾਰ ਦੇ ਕਾਰਨਾਂ ਅਤੇ ਮਾੜੀ ਕਾਰਗੁਜ਼ਾਰੀ ਬਾਰੇ ਜਾਣੇਗੀ।
ਜਿਨ੍ਹਾਂ ਸੂਬਿਆਂ ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ, ਉਨ੍ਹਾਂ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਅਤੇ ਦਿੱਲੀ ਸ਼ਾਮਲ ਹਨ। ਮੱਧ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ।
ਇਸ ਦੇ ਨਾਲ ਹੀ ਕਰਨਾਟਕ ਅਤੇ ਤੇਲੰਗਾਨਾ 'ਚ ਵੀ ਇਸ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਹੈ, ਫਿਰ ਵੀ ਪਾਰਟੀ ਖਾਲੀ ਹੱਥ ਹੀ ਰਹੀ ਹੈ।
ਕਾਂਗਰਸ ਵਲੋਂ ਜਾਰੀ ਸੂਚੀ ਅਨੁਸਾਰ ਮੱਧ ਪ੍ਰਦੇਸ਼ ਦੀ ਜ਼ਿੰਮੇਵਾਰੀ ਪ੍ਰਿਥਵੀਰਾਜ ਚੌਹਾਨ, ਸਪਤਾਗਿਰੀ ਉਲਾਕਾ ਅਤੇ ਜਿਗਨੇਸ਼ ਮੇਵਾਣੀ ਨੂੰ ਦਿਤੀ ਗਈ ਹੈ। ਛੱਤੀਸਗੜ੍ਹ ਲਈ ਵਿਰੇਂਦੱਪਾ ਮੋਇਲੀ ਅਤੇ ਹਰੀਸ਼ ਚੌਧਰੀ ਦੇ ਨਾਂਅ ਸ਼ਾਮਲ ਹਨ। ਓਡੀਸ਼ਾ ਲਈ ਅਜੈ ਮਾਕਨ ਅਤੇ ਤਾਰਿਕ ਅਨਵਰ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਦਿੱਲੀ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਲਈ ਪੀਐਲ ਪੂਨੀਆ, ਰਜਨੀ ਪਾਟਿਲ ਦੇ ਨਾਂਅ ਸ਼ਾਮਲ ਹਨ ਜਦਕਿ ਕਰਨਾਟਕ ਲਈ ਮਦੂਸੂਦਨ ਮਿਸਤਰੀ, ਗੌਰਵ ਗੋਗੋਈ ਅਤੇ ਹਿਬੀ ਏਡਨ ਨੂੰ ਜ਼ਿੰਮੇਵਾਰੀ ਦਿੱਤੀ ਲਈ। ਤੇਲੰਗਾਨਾ ਵਿਚ ਪੀਜੇ ਕੁਰੀਏਨ, ਰਾਕਿਬੁੱਲ ਹੁਸੈਨ ਅਤੇ ਪਰਗਟ ਸਿੰਘ ਨੂੰ ਜ਼ਿੰਮੇਵਾਰੀ ਦਿਤੀ ਗਈ ਹੈ।