
ਸ਼ੁੱਕਰਵਾਰ ਨੂੰ ਬੇਭਰੋਸਾ ਮਤੇ 'ਤੇ ਚਰਚੇ ਦੇ ਦੌਰਾਨ ਇੱਕ ਅਜੀਬ ਹੀ ਨਜ਼ਾਰਾ ਦੇਖਣ ਨੂੰ ਮਿਲਿਆ।
ਨਵੀਂ ਦਿੱਲੀ, ਸ਼ੁੱਕਰਵਾਰ ਨੂੰ ਬੇਭਰੋਸਾ ਮਤੇ 'ਤੇ ਚਰਚੇ ਦੇ ਦੌਰਾਨ ਇੱਕ ਅਜੀਬ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਪੀਐਮ ਮੋਦੀ ਅਤੇ ਬੀਜੇਪੀ 'ਤੇ ਹਮਲਾ ਬੋਲਦੇ - ਬੋਲਦੇ ਰਾਹੁਲ ਗਾਂਧੀ ਅਚਾਨਕ ਜਾਕੇ ਮੋਦੀ ਦੇ ਗਲੇ ਲੱਗ ਗਏ। ਅਚਾਨਕ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਵਰਤਾਰੇ ਤੋਂ ਇੱਕ ਪਲ ਲਈ ਪੀਐਮ ਮੋਦੀ ਵੀ ਹੈਰਾਨ ਰਹਿ ਗਏ। ਇਸ ਤੋਂ ਤੁਰਤ ਬਾਅਦ ਪੀਐਮ ਮੋਦੀ ਵੀ ਰਾਹੁਲ ਗਾਂਧੀ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਨ ਦਿੰਦੇ ਹੋਏ ਦਿਖਾਈ ਦਿੱਤੇ। ਮੋਦੀ ਨਾਲ ਗਲੇ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਇਹੀ ਹੁੰਦਾ ਹੈ।
Rahul Gandhi hugs PM Modiਹਾਲਾਂਕਿ ਅਕਾਲੀ ਦਲ ਦੀ ਸੰਸਦ ਹਰਸਿਮਰਤ ਕੌਰ ਨੇ ਇਸ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਇਹ ਸੰਸਦ ਹੈ, ਇੱਥੇ 'ਮੁੰਨਾ ਭਾਈ' ਦੀ ਪੱਪੀ - ਝੱਪੀ ਨਹੀਂ ਚਲੇਗੀ। ਦਰਅਸਲ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿਚ ਨੋਟਬੰਦੀ, ਰਾਫੇਲ ਡੀਲ ਵਰਗੇ ਮਸਲਿਆਂ ਨੂੰ ਚੁੱਕ ਕੇ ਪੀਐਮ ਮੋਦੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਪੂਰੀ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ। ਇਸ ਦੌਰਾਨ ਲੋਕਸਭਾ ਦੀ ਕਾਰਵਾਈ ਵੀ ਰੁਕੀ। ਬੀਜੇਪੀ ਦੇ ਹੰਗਾਮੇ ਤੋਂ ਬਾਅਦ ਜਦੋਂ ਕਾਰਵਾਈ ਦੁਬਾਰਾ ਸ਼ੁਰੂ ਹੋਈ ਫਿਰ ਤਾਂ ਰਾਹੁਲ ਗਾਂਧੀ ਨੇ ਕਿਸਾਨ ਕਰਜ਼ਾ ਮਾਫ਼ੀ, ਅਤੇ ਭੀੜ ਦੀ ਹਿੰਸਾ ਦੇ ਮਸਲੇ ਚੁੱਕੇ।
Rahul Gandhi hugs PM Modiਰਾਹੁਲ ਗਾਂਧੀ ਨੇ ਇੱਕ ਇੰਟਰਨੈਸ਼ਨਲ ਮੀਡੀਆ ਹਾਊਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਬਾਹਰ ਲਿਖਿਆ ਜਾ ਰਿਹਾ ਹੈ ਕਿ ਹਿੰਦੁਸਤਾਨ ਆਪਣੀਆਂ ਔਰਤਾਂ ਦੀ ਸੁਰੱਖਿਆ ਨਹੀਂ ਕਰ ਪਾ ਰਿਹਾ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੀਐਮ ਮੋਦੀ ਇਨ੍ਹਾਂ ਦੋਸ਼ਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨਾਲ ਨਜ਼ਰ ਨਹੀਂ ਮਿਲਾ ਰਹੇ ਹਨ। ਕਾਂਗਰਸ ਪ੍ਰਧਾਨ ਨੇ ਪੀਐਮ ਮੋਦੀ ਦੇ ਨਾਲ ਨਾਲ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਨਿਸ਼ਾਨੇ ਉੱਤੇ ਲਿਆ।
Rahul Gandhi hugs PM Modiਰਾਹੁਲ ਨੇ ਕਿਹਾ ਕਿ ਇਹ ਦੋਵੇਂ ਵੱਖ ਵੱਖ ਤਰ੍ਹਾਂ ਦੇ ਨੇਤਾ ਹਨ ਜੋ ਸੱਤਾ ਤੋਂ ਵਾਂਝਾ ਰਹਿਣਾ ਬਰਦਾਸ਼ਤ ਨਹੀਂ ਕਰ ਸਕਦੇ। ਰਾਹੁਲ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਦੀ ਸੱਤਾ ਗਈ ਤਾਂ ਇਨ੍ਹਾਂ ਦੇ ਖਿਲਾਫ ਦੂਜੀਆਂ ਹੋਰ ਚੀਜ਼ਾ ਸ਼ੁਰੂ ਹੋ ਜਾਣਗੀਆਂ। ਰਾਹੁਲ ਨੇ ਕਿਹਾ ਕਿ ਬੀਜੇਪੀ, ਆਰਐਸਐਸ ਅਤੇ ਮੋਦੀ ਦੇ ਅੰਦਰ ਮੇਰੇ ਖਿਲਾਫ ਗੁੱਸਾ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਪੱਪੂ ਹਾਂ, ਉਹ ਮੇਰੇ ਖਿਲਾਫ ਹੋਰ ਝੂਠ ਵੀ ਬੋਲਦੇ ਹਨ।
Rahul Gandhi hugs PM Modiਰਾਹੁਲ ਨੇ ਕਿਹਾ ਕਿ 'ਮੇਰੇ ਅੰਦਰ ਉਨ੍ਹਾਂ ਦੇ ਪ੍ਰਤੀ ਬਿਲਕੁਲ ਵੀ ਗੁੱਸਾ ਨਹੀਂ ਹੈ। ਰਾਹੁਲ ਗਾਂਧੀ ਪੀਐਮ ਮੋਦੀ ਦੇ ਕੋਲ ਪਹੁੰਚਕੇ ਉਨ੍ਹਾਂ ਦੇ ਗਲੇ ਮਿਲਣ ਲੱਗੇ। ਇਸ ਤੋਂ ਬਾਅਦ ਪੀਐਮ ਮੋਦੀ ਨੇ ਵੀ ਸਹਿਜ ਅੰਜਾਜ਼ ਵਿਚ ਪੇਸ਼ ਆਉਂਦੇ ਹੋਏ ਰਾਹੁਲ ਗਾਂਧੀ ਨਾਲ ਹੱਥ ਮਿਲਾ ਕਿ ਸ਼ੁਭਕਾਮਨਾਵਾਨ ਦਿੱਤੀਆਂ।