
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਹਰ ਘਰ ਤਕ ਬਿਜਲੀ ਪਹੁੰਚਾਉਣ ਦੇ ਉਨ੍ਹਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਚ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਹਰ ਘਰ ਤਕ ਬਿਜਲੀ ਪਹੁੰਚਾਉਣ ਦੇ ਉਨ੍ਹਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਚ ਬਿਜਲੀਕਰਨ ਯੋਜਨਾਵਾਂ 'ਤੇ ਕੰਮ ਕਰਨ ਵਾਲੇ ਅਧਿਕਾਰੀ ਦੇਸ਼ ਦੇ ਹਰ ਪਿੰਡ ਅਤੇ ਦੂਰ ਦੁਰਾਡੇ ਦੇ ਖੇਤਰਾਂ ਤਕ ਪਹੁੰਚ ਗਏ ਹਨ। ਮੋਦੀ ਨੇ ਨਮੋ ਐਪ ਜ਼ਰੀਏ ਹਾਲ ਹੀ ਵਿਚ ਬਿਜਲੀ ਪ੍ਰਾਪਤ ਕਰਨ ਵਾਲੇ ਪਿੰਡਾਂ ਦੇ ਸਥਾਨਕ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਾਲ ਕਿਲ੍ਹੇ ਤੋਂ ਮੈਂ ਹਰ ਪਿੰਡ ਤਕ ਬਿਜਲੀ ਪਹੁੰਚਾਣ ਦਾ ਐਲਾਨ ਕੀਤਾ ਸਹੀ। ਅਸੀਂ ਅਪਣਾ ਵਾਅਦਾ ਪੂਰਾ ਕੀਤਾ ਅਤੇ ਅੱਜ ਹਰ ਘਰ ਤਕ ਬਿਜਲੀ ਪਹੁੰਚ ਗਈ ਹੈ।
Electrificationਉਨ੍ਹਾਂ ਕਿਹਾ ਕਿ ਸਾਡਾ ਧਿਆਨ ਸਿਰਫ਼ ਬਿਜਲੀਕਰਨ 'ਤੇ ਕੇਂਦਰਤ ਨਹੀਂ ਹੈ ਬਲਕਿ ਅਸੀਂ ਦੇਸ਼ ਭਰ ਵਿਚ ਵੰਡ ਪ੍ਰਣਾਲੀ ਵਿਚ ਵੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਿੰਡ ਦੂਰ ਦੁਰਾਡੇ, ਪਹਾੜੀ ਅਤੇ ਖ਼ਰਾਬ ਕਨੈਕਟੀਵਿਟੀ ਵਾਲੇ ਇਲਾਕਿਆਂ ਵਿਚ ਸਨ। ਉਥੇ ਪਹੁੰਚਣਾ ਆਸਾਨ ਨਹੀਂ ਸੀ ਪਰ ਲੋਕਾਂ ਦੀ ਇਕ ਸਮਰਪਿਤ ਟੀਮ ਨੇ ਇਹ ਕਰ ਦਿਖਾਇਆ। ਮੋਦੀ ਨੇ ਇਕ ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ 76 ਹਜ਼ਾਰ ਕਰੋੜ ਦੀ ਲਾਗਤ ਵਾਲੀ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਪੂਰੀ ਹੋ ਗਈ ਹੈ ਅਤੇ ਇਸ ਦੇ ਤਹਿਤ ਲਗਭਗ 18 ਹਜ਼ਾਰ ਪਿੰਡਾਂ ਤਕ ਬਿਜਲੀ ਪਹੁੰਚਾਈ ਗਈ ਹੈ।
Electrificationਉਨ੍ਹਾਂ ਕਿਹਾ ਕਿ ਆਜ਼ਾਦੀ ਮਿਲੇ ਨੂੰ 70 ਸਾਲ ਹੋ ਗਏ ਹਨ ਪਰ 18 ਹਜ਼ਾਰ ਪਿੰਡਾਂ ਵਿਚ ਅਜੇ ਤਕ ਬਿਜਲੀ ਨਹੀਂ ਸੀ। ਇਹ ਕਾਫ਼ੀ ਮੰਦਭਾਗਾ ਸੀ। ਮੋਦੀ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਗਠਜੋੜ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ 2005 ਵਿਚ ਤਤਕਾਲੀਨ ਸਰਕਾਰ ਨੇ 2009 ਤਕ ਹਰ ਪਿੰਡ ਦੇ ਬਿਜਲੀਕਰਨ ਦਾ ਵਾਅਦਾ ਕੀਤਾ ਸੀ। ਉਦੋਂ ਸੱਤਾਧਾਰੀ ਪਾਰਟੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਕਦਮ ਅੱਗੇ ਵਧ ਕੇ ਕਿਹਾ ਸੀ ਕਿ ਅਸੀਂ ਹਰ ਘਰ ਤਕ ਪਹੁੰਚਾਵਾਂਗੇ। ਮੋਦੀ ਨੇ ਕਿਹਾ ਕਿ ਕਹਿਣ ਦੀ ਲੋੜ ਨਹੀਂ ਹੈ, ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਵਿਚ ਕੁੱਝ ਵੀ ਨਹੀਂ ਹੋਇਆ।
Narender Modi PMਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਹਿਜ ਬਿਜਲੀ ਹਰ ਘਰ ਯੋਜਨਾ 'ਸੌਭਾਗਿਆ' ਦੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਪੂਰਬੀ ਭਾਰਤ ਦੇ ਵਿਕਾਸ ਨੂੰ ਅਪਣੀ ਸਰਕਾਰ ਦੀ ਪਹਿਲ ਕਰਾਰ ਦਿਤਾ। ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਜਲੀ ਪਹੁੰਚਾਣ ਦੇ ਨਾਲ ਹੀ ਉਸ ਦੀ ਸਪਲਾਈ 'ਤੇ ਜ਼ੋਰ ਦਿਤਾ ਹੈ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਜਲੀ ਲੋਕਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਦਾ ਕੰਮ ਕਰਦੀ ਹੈ।
Electrisity Polesਪੀਐਮ ਮੋਦੀ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਪੂਰਬੀ ਰਾਜਾਂ ਨੂੰ ਪਹਿਲਾਂ ਵਾਲੀ ਕਾਂਗਰਸ ਸਰਕਾਰ ਨੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰਖਿਆ। ਉਨ੍ਹਾਂ ਕਿ ਹੁਣ ਭਾਜਪਾ ਸਰਕਾਰ ਵਲੋਂ ਅਪਣੀ ਯੋਜਨਾ ਤਹਿਤ 31 ਮਾਰਚ 2019 ਤਕ ਹਰ ਘਰ ਵਿਚ ਬਿਜਲੀ ਪਹੁੰਚਾਉਣ ਦਾ ਟੀਚਾ ਰਖਿਆ ਗਿਆ ਹੈ। ਇਸ ਯੋਜਨਾ ਤਹਿਤ ਗ਼ਰੀਬਾਂ ਤੋਂ ਬਿਜਲੀ ਕੁਨੈਕਸ਼ਨ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ। 16000 ਕਰੋੜ ਰੁਪਏ ਦੀ ਲਾਗਤ ਨਾਲ ਗਰੀਬਾਂ ਤਕ ਬਿਜਲੀ ਪਹੁੰਚਾਈ ਜਾ ਰਹੀ ਹੈ ਅਤੇ ਜਿੱਥੇ ਬਿਜਲੀ ਪਹੁੰਚਾਉਣਾ ਸੰਭਵ ਨਹੀਂ, ਉਥੇ ਸੋਲਰ ਲੈਂਪ ਲਗਾਏ ਜਾ ਰਹੇ ਹਨ।