
ਸਰਕਾਰ ਨੇ ਦਸਿਆ ਕਿ ਜੂਨ 2014 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 84 ਦੇਸ਼ਾਂ ਦੀ ਯਾਤਰਾ ਦੌਰਾਨ ਚਾਰਟਡ ਉਡਾਨਾਂ, ਜਹਾਜ਼ਾਂ ਦੇ ਰੱਖ ਰਖਾਅ ਅਤੇ ਹਾਟਲਾਈਨ...
ਨਵੀਂ ਦਿੱਲੀ : ਸਰਕਾਰ ਨੇ ਦਸਿਆ ਕਿ ਜੂਨ 2014 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 84 ਦੇਸ਼ਾਂ ਦੀ ਯਾਤਰਾ ਦੌਰਾਨ ਚਾਰਟਡ ਉਡਾਨਾਂ, ਜਹਾਜ਼ਾਂ ਦੇ ਰੱਖ ਰਖਾਅ ਅਤੇ ਹਾਟਲਾਈਨ ਸਹੂਲਤਾਂ 'ਤੇ 1484 ਕਰੋੜ ਰੁਪਏ ਖ਼ਰਚ ਹੋਏ ਹਨ। ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀਕੇ ਸਿੰਘ ਨੇ ਇਕ ਸਵਾਲ ਦੇ ਲਿਖਤੀ ਉਤਰ ਵਿਚ ਰਾਜ ਸਭਾ ਵਿਚ ਮੋਦੀ ਦੇ ਵਿਦੇਸ਼ ਯਾਤਰਾ ਦੌਰਾਨ ਉਕਤ ਤਿੰਨ ਮਦਾਂ ਵਿਚ ਕੀਤੇ ਗਏ ਖ਼ਰਚ ਦਾ ਵੇਰਵਾ ਦਿਤਾ।
PM Modi Foreign Tripsਅੰਕੜਿਆਂ ਅਨੁਸਾਰ 15 ਜੂਨ 2014 ਅਤੇ 10 ਜੂਨ 2018 ਦੇ ਵਿਚਕਾਰ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਰੱਖ ਰਖਾਅ 'ਤੇ 1088.42 ਕਰੋੜ ਰੁਪਏ ਅਤੇ ਚਾਰਟਡ ਉਡਾਨਾਂ 'ਤੇ 387.26 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਹਾਟ ਲਾਈਨ 'ਤੇ ਕੁੱਲ ਖ਼ਰਚ 9.12 ਕਰੋੜ ਦਾ ਹੋਇਆ। ਮੋਦੀ ਨੇ ਮਈ 2014 ਵਿਚ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਦੇ ਬਾਅਦ ਤੋਂ 42 ਵਿਦੇਸ਼ੀ ਯਾਤਰਾਵਾਂ ਵਿਚ ਕੁਲ 84 ਦੇਸ਼ਾਂ ਦਾ ਦੌਰਾ ਕੀਤਾ।
PM Modi Foreign Tripsਸਿੰਘ ਵਲੋਂ ਪ੍ਰਦਾਨ ਕੀਤੇ ਗਏ ਵੇਰਵੇ ਵਿਚ 2017-18 ਅਤੇ 2018-19 ਵਿਚ ਉਨ੍ਹਾਂ ਦੀਆਂ ਵਿਦੇਸ਼ੀ ਯਾਤਰਾਵਾਂ ਦੌਰਾਨ ਹਾਟਲਾਈਨ ਸਹੂਲਤਾਂ 'ਤੇ ਹੋਇਆ ਖ਼ਰਚ ਸ਼ਾਮਲ ਨਹੀਂ ਹੈ। ਸਾਲ 2018-19 ਵਿਚ ਯਾਤਰਾਵਾਂ ਦੇ ਲਈ ਚਾਰਟਡ ਉਡਾਨਾਂ ਦੀ ਲਾਗਤ ਵੀ ਸ਼ਾਮਲ ਨਹੀਂ ਹੈ। ਵੀ ਕੇ ਸਿੰਘ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ 2015-16 ਵਿਚ ਜ਼ਿਆਦਾਤਰ 24 ਦੇਸ਼ਾਂ ਦਾ ਦੌਰਾ ਕੀਤਾ ਅਤੇ ਸਾਲ 2017-18 ਵਿਚ 19 ਅਤੇ 2016-17 ਵਿਚ 18 ਦੇਸ਼ਾਂ ਦਾ ਦੌਰਾ ਕੀਤਾ।
PM Modi Foreign Tripsਸਾਲ 2014-15 ਵਿਚ ਮੋਦੀ ਨੇ 13 ਦੇਸ਼ਾਂ ਦਾ ਦੌਰਾ ਕੀਤਾ, ਜਿਸ ਵਿਚ ਪ੍ਰਧਾਨ ਮੰਤਰੀ ਦੇ ਬਤੌਰ ਜੂਨ 2014 ਵਿਚ ਉਨ੍ਹਾਂ ਨੇ ਪਹਿਲਾ ਦੌਰਾ ਭੂਟਾਨ ਦਾ ਕੀਤਾ ਸੀ। ਸਾਲ 2018 ਵਿਚ ਉਨ੍ਹਾਂ ਨੇ 10 ਦੇਸ਼ਾਂ ਦਾ ਦੌਰਾ ਕੀਤਾ, ਜਿਸ ਵਿਚ ਉਨ੍ਹਾਂ ਦਾ ਆਖ਼ਰੀ ਦੌਰਾ ਪਿਛਲੇ ਮਹੀਨੇ ਦਾ ਚੀਨ ਦੌਰਾ ਰਿਹਾ। ਸਾਲ 2014-15 ਵਿਚ ਵਿਦੇਸ਼ੀ ਦੌਰਿਆਂ ਦੇ ਲਈ ਚਾਰਟਡ ਉਡਾਨਾਂ ਦੀ ਲਾਗਤ 93.76 ਕਰੋੜ ਰੁਪਏ ਸੀ ਜਦਕਿ ਸਾਲ 2015-16 ਵਿਚ ਇਹ ਲਾਗਤ 117 ਕਰੋੜ ਰੁਪਏ ਸੀ।
PM Modi Foreign Trips2016-17 ਵਿਚ ਲਾਗਤ 76.27 ਕਰੋੜ ਰੁਪਏ ਅਤੇ ਸਾਲ 2017-18 ਵਿਚ ਚਾਰਟਡ ਉਡਾਨ 'ਤੇ ਖ਼ਰਚ 99.32 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦਾ ਉਦੇਸ਼ ਵਪਾਰ, ਨਿਵੇਸ਼, ਤਕਨਾਲੋਜੀ, ਵਿਕਾਸ ਭਾਗੀਦਾਰੀ ਸਮੇਤ ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਦੇਸ਼ਾਂ ਦੇ ਨਾਲ ਸਾਂਝ ਵਧਾਉਣਾ ਹੈ। ਇਨ੍ਹਾਂ ਯਾਤਰਾਵਾਂ ਨਾਲ ਇਸ ਸਮੇਂ ਦੌਰਾਨ ਰਾਜਨਾਇਕ ਪਹੁੰਚ ਵਿਚ ਵਾਧਾ ਹੋਇਆ ਹੈ। ਇਸ ਪਹੁੰਚ ਨਾਲ ਹੋਰ ਗੱਲਾਂ ਦੇ ਨਾਲ-ਨਾਲ ਸਰਕਾਰ ਦੇ ਰਾਸ਼ਟਰੀ ਵਿਕਾਸ ਦੇ ਮਹੱਤਵਪੂਰਨ ਪ੍ਰੋਗਰਾਮਾਂ ਵਿਚ ਸਾਡੇ ਵਿਦੇਸ਼ੀ ਸਹਿਭਾਗੀਆਂ ਦਾ ਸਹਿਯੋਗ ਵਧਿਆ ਹੈ।