
ਤਿੰਨ ਮੈਂਬਰਾਂ ਵਾਲੀ ਉਚ ਪੱਧਰੀ ਜਾਂਚ ਟੀਮ ਨੇ ਪੱਛਮ ਬੰਗਾਲ ਦੇ ਮਿਦਨਾਪੁਰ ਵਿਚ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਖੇਤੀ ਕਲਿਆਣ' ਰੈਲੀ ਦੌਰਾਨ ਮਮਤਾ ਬੈਨਰਜੀ...
ਕੋਲਕਾਤਾ : ਤਿੰਨ ਮੈਂਬਰਾਂ ਵਾਲੀ ਉਚ ਪੱਧਰੀ ਜਾਂਚ ਟੀਮ ਨੇ ਪੱਛਮ ਬੰਗਾਲ ਦੇ ਮਿਦਨਾਪੁਰ ਵਿਚ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਖੇਤੀ ਕਲਿਆਣ' ਰੈਲੀ ਦੌਰਾਨ ਮਮਤਾ ਬੈਨਰਜੀ ਦੀ ਸਰਕਾਰ ਵਲੋਂ ਕੀਤੀ ਗਈ ਵਿਵਸਥਾ ਵਿਚ ਸਕਿਓਰਟੀ ਪ੍ਰੋਟੋਕਾਲ ਦੇ ਉਲੰਘਣ ਅਤੇ ਵਿਵਸਥਾ ਵਿਚ ਗੜਬੜੀ ਦੀ ਗੱਲ ਆਖੀ ਹੈ। ਸੂਤਰਾਂ ਮੁਤਾਬਕ ਟੀਮ ਨੇ ਪੁਲਿਸ ਪ੍ਰਸ਼ਾਸਨ ਦੇ ਮਾਮਲੇ ਵਿਚ ਕੋਆਰਡੀਨੇਸ਼ਨ ਦੀ ਗੰਭੀਰ ਕਮੀ ਪਾਈ। ਤਿੰਨ ਮੈਂਬਰੀ ਜਾਂਚ ਟੀਮ ਵਿਚ ਕੇਂਦਰੀ ਸਕੱਤਰੇਤ ਵਿਚ ਸੁਰੱਖਿਆ ਸਕੱਤਰ ਐਮ ਕੇ ਸਿਨ੍ਹਾ ਵੀ ਮੈਂਬਰ ਹਨ।
Tent Collapses Midnapore PM Rallyਰੈਲੀ ਦੌਰਾਨ ਸੁਰੱਖਿਆ ਦੇ ਕਈ ਪਹਿਲੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸਨ। ਇਹ ਵੀ ਦੇਖਿਆ ਗਿਆ ਹੈ ਕਿ ਟੈਂਟ ਡਿਗਣ ਨਾਲ ਬਿਜਲੀ ਚਲੀ ਗਈ ਸੀ, ਜਿਸ ਕਾਰਨ ਪੀਐਮ ਦੇ ਟੈਲੀਪ੍ਰਾਮਟਰ ਸਮੇਤ ਸਾਰੇ ਸਕਿਓਰਟੀ ਗੈਜੇਟ ਬੰਦ ਹੋ ਗਏ ਸਨ। ਇਸ ਦੇ ਬਾਅਦ ਬਾਕੀ ਪ੍ਰੋਗਰਾਮ ਦੌਰਾਨ ਸਿਰਫ਼ ਮਾਈਕ ਹੀ ਕੰਮ ਕਰ ਰਿਹਾ ਸੀ। ਸੂਤਰਾਂ ਨੇ ਦਸਿਆ ਕਿ ਇਸ ਵਜ੍ਹਾ ਨਾਲ ਕੁੱਝ ਦੇਰ ਮੋਦੀ ਨੂੰ ਬਿਨਾਂ ਟੈਲੀਪ੍ਰਾਮਟਰ ਦੇਖੇ ਭਾਸ਼ਣ ਦੇਣਾ ਪਿਆ ਸੀ।
Tent Collapses Midnapore PM Rallyਟੀਮ ਨੇ ਇਹ ਵੀ ਪਾਇਆ ਗਿਆ ਕਿ ਜ਼ਿਲ੍ਹੇ ਅਤੇ ਜ਼ੋਨਲ ਐਡਮਿਨਿਟ੍ਰੇਸ਼ਨ ਵਿਚ ਮੌਜੂਦ ਜ਼ਿਆਦਾ ਵੱਡੇ ਅਧਿਕਾਰੀ ਮੀਟਿੰਗ ਵੈਨਿਊ ਤੋਂ ਘੱਟ ਤੋਂ ਘੱਟ 5-7 ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਸਨ ਅਤੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਐਸਪੀਜੀ ਅਤੇ ਕੇਂਦਰ ਸਰਕਾਰ ਦੇ ਹੋਰ ਅਧਿਕਾਰੀਆਂ ਵਲੋਂ ਲਗਾਤਾਰ ਆ ਰਹੇ ਫ਼ੋਨ ਕਾਲ ਦਾ ਜਵਾਬ ਨਹੀਂ ਦਿਤਾ। ਮੋਦੀ ਦੀ ਰੈਲੀ ਦੌਰਾਨ ਟੈਂਟ ਡਿਗਣ ਨਾਲ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਘਟਨਾ ਦੇ ਅਗਲੇ ਦਿਨ ਪੀਐਮਓ ਅਤੇ ਗ੍ਰਹਿ ਮੰਤਰਾਲਾ ਨੇ ਤਿੰਨ ਮੈਂਬਰੀ ਟੀਮ ਗਠਿਤ ਕੀਤੀ ਸੀ।
PM Narender Modiਰਾਜ ਸਰਕਾਰ ਨੇ ਇਸ ਮਾਮਲੇ ਵਿਚ ਅਪਣਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਰੈਲੀ ਦੌਰਾਨ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਚੂਕ ਨਹੀਂ ਹੋਈ ਸੀ ਅਤੇ ਨਾ ਹੀ ਸਕਿਓਰਟੀ ਪ੍ਰੋਟੋਕਾਲ ਨੂੰ ਤੋੜਨ ਦਾ ਕਿਸੇ ਤਰ੍ਹਾਂ ਦਾ ਯਤਨ ਕੀਤਾ ਗਿਆ ਸੀ। ਹਾਲਾਂਕਿ ਜਾਂਚ ਟੀਮ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸੰਭਾਵਿਤ ਘਟਨਾਵਾਂ ਸਬੰਧੀ ਜ਼ਿਆਦਾ ਚਿੰਤਤ ਹੈ ਜੋ ਪੀਐਮ ਅਤੇ ਲੋਕਾਂ ਦੇ ਲਈ ਸੁਰੱਖਿਆ ਦੇ ਗੰਭੀਰ ਖ਼ਤਰੇ ਪੈਦਾ ਕਰ ਸਕਦੇ ਸਨ।
Tent Collapses Midnapore PM Rallyਜਾਂਚ ਟੀਮ ਅਗਲੇ ਇਕ ਤੋਂ ਦੋ ਦਿਨਾਂ ਵਿਚ ਅਪਣੀ ਰਿਪੋਰਟ ਸੌਂਪ ਸਕਦੀ ਹੈ। ਗ੍ਰਹਿ ਮੰਤਰਾਲਾ ਵਲੋਂ ਭੇਜੀ ਗਈ ਜਾਂਚ ਟੀਮ ਨੇ ਰੂਲ ਬੁਕ ਵਿਚ ਲਿਖੇ ਸਾਰੇ ਨਿਯਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਜਾਂਚ ਦੌਰਾਨ ਰਾਜ ਸਰਕਾਰ ਨੇ ਅਪਣਾ ਬਚਾਅ ਕਰਦੇ ਹੋਏ ਕਿਹਾ ਕਿ ਸੁਰੱਖਿਆ ਵਿਚ ਕੋਈ ਚੂਕ ਨਹੀਂ ਹੋਈ ਸੀ ਕਿਉਂਕਿ ਵੀਵੀਆਈਪੀ ਦੇ ਲਈ ਬਣਿਆ ਡੀ ਜ਼ੋਨ (ਹਾਈ ਸਕਿਓਰਟੀ ਜ਼ੋਨ) ਸੁਰੱਖਿਅਤ ਸੀ ਅਤੇ ਉਸ ਨਾਲ ਛੇੜਛਾੜ ਦਾ ਕੋਈ ਯਤਨ ਨਹੀਂ ਕੀਤਾ ਗਿਆ ਸੀ। ਜਾਂਚ ਟੀਮ ਨੇ ਰੈਲੀ ਦੌਰਾਨ ਭਾਰੀ ਲਾਪ੍ਰਵਾਹੀ ਦੇ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।