ਗ਼ੈਰ ਕੁਦਰਤੀ ਸਬੰਧਾਂ ਲਈ ਦਬਾਉਣ ਬਣਾਉਣ ਵਾਲੇ ਪਤੀ ਵਿਰੁਧ ਪਤਨੀ ਪੁੱਜੀ ਸੁਪਰੀਮ ਕੋਰਟ
Published : Jul 20, 2018, 11:11 am IST
Updated : Jul 20, 2018, 11:11 am IST
SHARE ARTICLE
Supreme Court
Supreme Court

ਪਤਨੀ 'ਤੇ ਗੈਰ ਕੁਦਰਤੀ ਯੌਨ ਸਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਪਤੀ ਦੇ ਵਿਰੁਧ ਦਾਇਰ ਅਰਜ਼ੀ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਅਰਜ਼ੀ ਵਿਚ ਔਰਤ ਨੇ...

ਨਵੀਂ ਦਿੱਲੀ : ਪਤਨੀ 'ਤੇ ਗੈਰ ਕੁਦਰਤੀ ਯੌਨ ਸਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਪਤੀ ਦੇ ਵਿਰੁਧ ਦਾਇਰ ਅਰਜ਼ੀ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਅਰਜ਼ੀ ਵਿਚ ਔਰਤ ਨੇ ਕਿਹਾ ਹੈ ਕਿ ਵਿਆਹ ਦੇ ਚਾਰ ਸਾਲ ਦੌਰਾਨ ਪਤੀ ਨੇ ਉਸ 'ਤੇ ਓਰਲ ਸੈਕਸ ਕਰਨ ਦਾ ਦਬਾਅ ਪਾਇਆ। ਜਸਟਿਸ ਐਨ ਵੀ ਰਮਨਾ ਅਤੇ ਜਸਟਿਸ ਐਮ ਐਮ ਸ਼ਾਂਤਨਗੌਦਾਰ ਨੇ ਔਰਤ ਦੇ ਪਤੀ ਨੂੰ ਨੋਟਿਸ ਜਾਰੀ ਕਰਕੇ ਮਮਾਲੇ ਦੀ ਸੁਣਵਾਈ ਦੌਰਾਨ ਜਵਾਬ ਦੇਣ ਲਈ ਕਿਹਾ ਹੈ। 

JusticeJusticeਔਰਤ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਪਤੀ-ਪਤਨੀ ਦੇ ਵਿਚਕਾਰ ਯੌਨ ਸਬੰਧਾਂ ਦੀਆਂ ਫਿਲਮਾਂ ਵੀ ਬਣਾਈਆਂ। ਔਰਤ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਉਸ 'ਤੇ ਓਰਲ ਸੈਕਸ ਕਰਨ ਦਾ ਦਬਾਅ ਪਾਇਆ ਜੋ ਕਿ ਕੁਦਰਤ ਦੇ ਵਿਰੁਧ ਹੈ ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 377 ਦੇ ਤਹਿਤ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅਰਜ਼ੀ ਦੇ ਅਨੁਸਾਰ ਔਰਤ ਦਾ ਵਿਆਹ ਗੁਜਰਾਤ ਦੇ ਸਾਬਰਕਾਂਠਾ ਵਿਚ 2014 ਵਿਚ ਇਕ ਡਾਕਟਰ ਦੇ ਨਾਲ ਹੋਇਆ ਸੀ। ਉਹ ਜਦੋਂ 15 ਸਾਲ ਦੀ ਸੀ ਤਾਂ 2002 ਵਿਚ ਉਸ ਦੀ ਮੰਗਣੀ ਹੋਈ ਸੀ।

Victim Women File PhotoVictim Women File Photoਔਰਤ ਨੇ ਦਸਿਆ ਕਿ ਪਤੀ ਨੇ ਉਸ ਦੀ ਮਰਜ਼ੀ ਦੇ ਵਿਰੁਧ ਉਸ 'ਤੇ ਓਰਲ ਸੈਕਸ ਕਰਨ ਦਾ ਦਬਾਅ ਬਣਾਇਆ ਅਤੇ ਉਹ ਉਸ ਨੂੰ ਸਮਝਾਉਣ ਵਿਚ ਅਸਮਰਥ ਰਹੀ। ਅਰਜ਼ੀ ਵਿਚ ਅੱਗੇ ਕਿਹਾ ਗਿਆ ਹੈ ਕਿ ਪਤੀ ਨੇ ਔਰਤ ਨੂੰ ਉਸ ਦੀ ਮਰਜ਼ੀ ਦੇ ਵਿਰੁਧ ਵੀਡੀਓ ਬਣਾਉਣ ਲਈ ਵੀ ਦਬਾਅ ਪਾਇਆ। ਉਸ ਨੂੰ ਅਪਣੀਆਂ ਅਨੈਤਿਕ ਮੰਗਾਂ ਮੰਨਣ ਲਈ ਮਜਬੂਰ ਕੀਤਾ ਗਿਆ। ਇਸ ਦੇ ਲਈ ਉਸ ਨੂੰ ਅਕਸਰ ਧਮਕੀ ਦਿਤੀ ਜਾਂਦੀ ਸੀ ਅਤੇ ਉਸ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਔਰਤ ਨੇ ਪਤੀ ਦੇ ਵਿਰੁਧ ਸਾਬਰਕਾਂਠਾ ਵਿਚ ਦੁਸ਼ਕਰਮ ਅਤੇ ਗ਼ੈਰ ਕੁਦਰਤੀ ਯੌਨ ਸੋਸ਼ਣ ਦੇ ਦੋਸ਼ ਵਿਚ ਮਾਮਲਾ ਦਰਜ ਕਰਵਾਇਆ ਹੈ।

Victim Women File PhotoVictim Women File Photoਇਸ ਤੋਂ ਬਾਅਦ ਪਤੀ ਗੁਜਰਾਤ ਹਾਈ ਕੋਰਟ ਪਹੁੰਚ ਗਿਆ, ਜਿੱਥੇ ਪਤਨੀ ਦੀ ਦਲੀਲ ਵਿਚ ਧਾਰਾ 375 ਦੇ ਤਹਿਤ ਲੋੜੀਂਦਾ ਆਧਾਰ ਨਹੀਂ ਮੰਨਿਆ ਗਿਆ ਕਿਉਂਕਿ ਵਿਆਹੁਤਾ ਦੁਸ਼ਕਰਮ ਲਈ ਕੋਈ ਪ੍ਰਬੰਧ ਨਹੀਂ ਹੈ। ਹਾਈਕੋਰਟ ਨੇ ਧਾਰਾ 377 ਦੇ ਤਹਿਤ ਦੋਸ਼ ਨੂੰ ਖ਼ਾਰਜ ਕਰ ਦਿਤਾ। ਹਾਈ ਕੋਰਟ ਦੇ ਫ਼ੈਸਲੇ ਨੂੰ ਔਰਤ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ। ਦਸ ਦਈਏ ਕਿ ਮੰਗਲਵਾਰ ਨੂੰ ਪੰਜ ਜੱਜਾਂ ਦੀ ਬੈਂਚ ਨੇ ਅਰਜ਼ੀ 'ਤੇ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। 
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement