ਜੀਵਨ ਸਾਥੀ ਨਾਲ ਜ਼ਬਰੀ ਯੌਨ ਸਬੰਧ ਤਲਾਕ ਦਾ ਆਧਾਰ ਹਨ : ਪੰਜਾਬ-ਹਰਿਆਣਾ ਹਾਈਕੋਰਟ
Published : Jun 9, 2018, 3:49 pm IST
Updated : Jun 9, 2018, 3:49 pm IST
SHARE ARTICLE
Punjab Haryana High Court
Punjab Haryana High Court

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੀਵਨ ਸਾਥੀ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਅਤੇ ਗੈਰ ਕੁਦਰਤੀ ਤਰੀਕੇ ...

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੀਵਨ ਸਾਥੀ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਅਤੇ ਗੈਰ ਕੁਦਰਤੀ ਤਰੀਕੇ ਅਪਣਾਉਣਾ ਤਲਾਕ ਦਾ ਆਧਾਰ ਹੋ ਸਕਦਾ ਹੈ। ਹਾਈਕੋਰਟ ਨੇ ਹਾਲ ਹੀ ਵਿਚ ਬਠਿੰਡਾ ਨਿਵਾਸੀ ਇਕ ਔਰਤ ਦੀ ਉਸ ਅਰਜ਼ੀ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਉਸ ਨੇ ਲਗਭਗ ਚਾਰ ਸਾਲ ਪੁਰਾਣੇ ਅਪਣੇ ਵਿਆਹ ਨੂੰ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸ ਦੀ ਅਰਜ਼ੀ ਨੂੰ ਖ਼ਾਰਜ ਕਰ ਦਿਤਾ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਇਹ ਸਾਬਤ ਕਰਨਾ ਔਰਤ ਦਾ ਕੰਮ ਹੈ ਕਿ ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਉਲਟ ਉਸ ਨਾਲ ਗ਼ੈਰ ਕੁਦਰਤੀ ਸਬੰਧ ਬਣਾਏ। Punjab Haryana High CourtPunjab Haryana High Court

ਅਦਾਲਤ ਨੇ ਕਿਹਾ ਸੀ ਕਿ ਮਹਿਲਾ ਨੇ ਕਿਸੇ ਮੈਡੀਕਲ ਸਬੂਤ ਜਾਂ ਕਿਸੇ ਖ਼ਾਸ ਉਦਾਹਰਨ ਦਾ ਜ਼ਿਕਰ ਨਹੀਂ ਕੀਤਾ ਹੈ। ਜਸਟਿਸ ਐਮਐਮਐਸ ਬੇਦੀ ਅਤੇ ਜਸਟਿਸ ਹਰਿਪਾਲ ਵਰਮਾ ਦੀ ਬੈਂਚ ਨੇ ਇਕ ਅਪਣੇ ਫ਼ੈਸਲੇ ਵਿਚ ਕਿਹਾ ਕਿ ਸਾਨੂੰ ਲਗਦਾ ਹੈ ਕਿ ਅਰਜ਼ੀਕਰਤਾ ਦੇ ਦਾਅਵੇ ਨੂੰ ਗ਼ਲਤ ਤਰੀਕੇ ਨਾਲ ਖ਼ਾਰਜ ਕੀਤਾ ਗਿਆ ਹੈ। ਇਸ ਨੇ ਕਿਹਾ ਕਿ ਗ਼ੈਰਕੁਦਰਤੀ ਯੌਨ ਸਬੰਧ, ਜ਼ਬਰੀ ਸਬੰਧ ਵਰਗੇ ਘਿਨਾਉਣੇ ਤਰੀਕੇ ਜੋ ਜੀਵਨ ਸਾਥੀ 'ਤੇ ਕੀਤੇ ਜਾਣ ਅਤੇ ਜਿਸ ਦਾ ਨਤੀਜਾ ਇਸ ਹੱਦ ਤਕ ਅਸਹਿਣਯੋਗ ਦਰਦ ਦੇ ਰੂਪ ਵਿਚ ਨਿਕਲੇ ਕਿ ਕੋਈ ਵਿਅਕਤੀ ਅਲੱਗ ਹੋਣ ਲਈ ਮਜਬੂਰ ਹੋ ਜਾਵੇ, ਨਿਸ਼ਚਿਤ ਤੌਰ 'ਤੇ ਤਲਾਕ ਦਾ ਆਧਾਰ ਹੋਵੇਗਾ।punjab and haryana high court punjab and haryana high court

ਔਰਤ ਨੇ ਦੋਸ਼ ਲਗਾਇਆ ਸੀ ਕਿ ਅਪਣੀ ਕਾਮ ਵਾਸਨਾ ਪੂਰੀ ਕਰਨ ਲਈ ਉਸ ਦਾ ਪਤੀ ਉਸ ਨੂੰ ਅਕਸਰ ਕੁੱਟਦਾ ਸੀ ਅਤੇ ਗ਼ੈਰ ਕੁਦਰਤੀ ਯੌਨ ਸਬੰਧ ਬਣਾਉਂਦਾ ਸੀ। ਹਾਈਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਔਰਤ ਵਲੋਂ ਲਗਾਏ ਗਏ ਦੋਸ਼ ਗੰਭੀਰ ਪ੍ਰਕਿਰਿਤੀ ਦੇ ਹਨ। ਅਦਾਲਤ ਨੇ ਕਿਹਾ ਕਿ ਇਹ ਦੋਸ਼ ਕਿਸੇ ਪ੍ਰਮਾਣਕ ਸਬੂਤ ਨਾਲ ਸਾਬਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਸ ਤਰ੍ਹਾਂ ਦੇ ਕਾਰੇ ਕਿਸੇ ਹੋਰ ਵਿਅਕਤੀ ਵਲੋਂ ਦੇਖੇ ਨਹੀਂ ਜਾਂਦੇ ਜਾਂ ਹਮੇਸ਼ਾ ਮੈਡੀਕਲ ਸਬੂਤਾਂ ਤੋਂ ਪ੍ਰਮਾਣਤ ਨਹੀਂ ਕੀਤੇ ਜਾ ਸਕਦੇ।ਬੈਂਚ ਨੇ ਕਿਹਾ ਕਿ ਇਸ ਸਬੰਧੀ ਕੋਈ ਸ਼ੱਕ ਨਹੀਂ ਹੈ ਕਿ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਬਹੁਤ ਆਸਾਨ ਅਤੇ ਸਾਬਤ ਕਰਨਾ ਬਹੁਤ ਔਖਾ ਹੈ।punjab and haryana high court punjab and haryana high court

ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਅਦਾਲਤ ਨੂੰ ਇਸ ਤਰ੍ਹਾਂ ਦੇ ਦੋਸ਼ ਸਵੀਕਾਰ ਕਰਨ ਤੋਂ ਪਹਿਲਾਂ ਹਮੇਸ਼ਾਂ ਚੌਕਸ ਰਹਿਣਾ ਚਾਹੀਦਾ ਹੈ ਪਰ ਨਾਲ ਹੀ ਮਾਮਲੇ ਦੇ ਹਾਲਾਤਾਂ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਰਿਕਾਰਡ ਵਿਚ ਉਪਲਬਧ ਹਾਲਾਤ ਸੰਕੇਤ ਦਿੰਦੇ ਹਨ ਕਿ ਅਰਜ਼ੀਕਰਤਾ ਨੇ ਅਸਿਹਣਯੋਗ ਹਾਲਾਤਾਂ ਵਿਚ ਵਿਆਹੁਤਾ ਘਰ ਛੱਡਿਆ।ਅਦਾਲਤ ਨੇ ਕਿਹਾ ਕਿ ਵਰਤਮਾਨ ਮਾਮਲੇ ਵਿਚ ਸਥਾਪਿਤ ਕਰੂਰਤਾ ਮਾਨਸਿਕ ਹੋਣ ਦੇ ਨਾਲ ਹੀ ਸਰੀਰਕ ਵੀ ਹੈ। ਅਦਾਲਤ ਨੇ ਕਿਹਾ ਕਿ ਤਲਾਕ ਦੇ ਆਦੇਸ਼ ਦੇ ਜ਼ਰੀਏ ਵਿਆਹ ਖ਼ਤਮ ਕੀਤਾ ਜਾਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement