ਅਕਤੂਬਰ ਵਿਚ ਹੋਵੇਗੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਭਾਰਤ ਦੇ ਪੀਐਮ ਮੋਦੀ ਦੀ ਮੁਲਾਕਾਤ
Published : Jul 20, 2019, 4:14 pm IST
Updated : Jul 20, 2019, 4:38 pm IST
SHARE ARTICLE
Chinas new envoy appeals to india
Chinas new envoy appeals to india

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਨਵੀਂ ਦਿੱਲੀ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਅਕਤੂਬਰ ਵਿਚ ਇਕ ਵਾਰ ਫਿਰ ਮਿਲਣ ਵਾਲੇ ਹਨ। ਇਸ ਗੈਰ-ਰਸਮੀ ਸੰਮੇਲਨ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਦੋਵੇਂ ਗੁਆਂਢੀ ਦੇਸ਼ਾਂ ਨੂੰ ਕਿਸੇ ਵੀ ਨਿੱਜੀ ਮਾਮਲੇ ਨੂੰ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਜੋ ਖਾਸ ਮੌਕੇ ਦੌਰਾਨ ਦੁਵੱਲੇ ਸਬੰਧਾਂ ਨੂੰ ਖਰਾਬ ਕਰ ਦੇਵੇਗਾ। ਇਸ ਦੇ ਨਾਲ ਹੀ ਇਕ ਸਥਿਰ ਅਤੇ ਮਜਬੂਤ ਤਰੀਕੇ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਹੋਰ ਪਹਿਲਕਦਮੀ ਕੀਤੇ ਜਾਣ ਦੀ ਲੋੜ ਹੈ।

ModiChinese President Xi Jinping and Prime Minister Narendra Modi

ਭਾਰਤ ਲਈ ਨਿਯੁਕਤ ਚੀਨ ਲਈ ਰਾਜਦੂਤ ਸੁਨ ਵੇਈਦੋਂਗ ਨੇ ਕਿਹਾ ਕਿ ਸੰਬੰਧਾਂ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣ ਲਈ ਤਿਆਰ ਦੋਵਾਂ ਦੇਸ਼ਾਂ ਦੀ ਅਗਵਾਈ ਦੋ ਮਜਬੂਤ ਆਗੂਆਂ ਦੇ ਹੱਥ ਵਿਚ ਹੈ। ਸੁਨ ਨੇ ਮੀਡੀਆ ਨੂੰ ਕਿਹਾ ਕਿ ਪਿਛਲੇ ਸਾਲ ਵੁਹਾਨ ਵਿਚ ਅਪਣੇ ਪਹਿਲੇ ਗੈਰ-ਰਸਮੀ ਸੰਮੇਲਨ ਵਿਚ ਸ਼ੀ ਅਤੇ ਮੋਦੀ ਦੀ ਰਣਨੀਤਕ ਦਿਸ਼ਾ-ਨਿਰਦੇਸ਼ਾਂ ਨੇ ਚੀਨ ਭਾਰਤ ਸਬੰਧਾਂ ਦੇ ਵਿਕਾਸ ਨੂੰ ਬਹੁਤ ਚੰਗੀ ਅਤੇ ਮਜਬੂਤ ਗਤੀ ਮਿਲੀ ਹੈ।

MdoiChinese President Xi Jinping and Prime Minister Narendra Modi

ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇਸ ਸਾਲ ਇਕ ਹੋਰ ਗੈਰ-ਰਸਮੀ ਬੈਠਕ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਹਨਾਂ ਨੂੰ ਯਕੀਨ ਹੈ ਕਿ ਇਹ ਉਹਨਾਂ ਦੇ ਦੁਵੱਲੇ ਸਬੰਧਾਂ ਵਿਚ ਸਰਵਉੱਚ ਪ੍ਰਾਥਮਿਕਤਾ ਹੋਵੇਗੀ ਜੋ ਨਿਸ਼ਚਿਤ ਰੂਪ ਤੋਂ ਉਹਨਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੀ ਦੀ ਭਾਰਤ ਯਾਤਰਾ ਲਈ ਗੱਲਬਾਤ ਜਾਰੀ ਹੈ ਜਿਸ ਦੇ ਇਸ ਸਾਲ ਅਕਤੂਬਰ ਵਿਚ ਵਾਰਾਣਸੀ ਵਿਚ ਹੋਣ ਦੀ ਉਮੀਦ ਹੈ।

ਦੱਖਣ ਏਸ਼ੀਆ ਮਾਮਲੇ ਦੇ ਵਿਆਪਕ ਅਨੁਭਵ ਰੱਖਣ ਵਾਲੇ ਅਨੁਭਵੀ ਚੀਨ ਤਰਜਬੇਕਾਰ ਸੁਨ ਹਾਲ ਤਕ ਪਾਕਿਸਤਾਨ ਵਿਚ ਚੀਨ ਦੇ ਰਾਜਦੂਤ ਸਨ ਜਿੱਥੇ ਚੀਨ 60 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਸਾਰੇ ਮੌਸਮਾਂ ਵਿਚ ਕੰਮ ਕਰਨ ਵਿਚ ਸਮਰੱਥ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦਾ ਨਿਰਮਾਣ ਕਰ ਰਿਹਾ ਹੈ। ਇਸ ਗਲਿਆਰੇ ਦਾ ਭਾਰਤ ਨੂੰ ਇੰਤਜ਼ਾਰ ਹੈ ਕਿਉਂ ਕਿ ਇਹ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement