ਸਰਕਾਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਰਾਤ ਨੂੰ ਡਿਊਟੀ ਕਰਨ ‘ਤੇ ਮਿਲੇਗਾ ਇਹ ਫਾਇਦਾ
Published : Jul 20, 2020, 2:06 pm IST
Updated : Jul 20, 2020, 2:06 pm IST
SHARE ARTICLE
Photo
Photo

ਕੇਂਦਰ ਸਰਕਾਰ ਨੇ 7 ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਾਈਟ ਡਿਊਟੀ ਭੱਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 7 ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਾਈਟ ਡਿਊਟੀ ਭੱਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕਰਮਚਾਰੀ ਅਤੇ ਸਿਖਲਾਈ ਵਿਭਾਗ (DoPT- Department of Personnel and Training) ਨੇ ਇਸ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਵਿਭਾਗ ਨੇ ਇਹ ਨਿਰਦੇਸ਼ ਪਿਛਲੇ ਹਫ਼ਤੇ 13 ਜੁਲਾਈ ਨੂੰ ਜਾਰੀ ਕੀਤਾ ਹੈ।

OfficeOffice

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸਾਰੇ ਕਰਮਚਾਰੀਆਂ ਲਈ ਮੌਜੂਦਾ ਵਿਵਸਥਾ ਦੇ ਤਹਿਤ ਵਿਸੇਸ਼ ਗ੍ਰੇਡ ਪੇ ਦੇ ਅਧਾਰ ‘ਤੇ ਨਾਈਟ ਡਿਊਟੀ ਭੱਤੇ ਨੂੰ ਖਤਮ ਕਰ ਦਿੱਤਾ ਗਿਆ ਹੈ। ਸੱਤਵੇਂ ਤਨਖ਼ਾਹ ਕਮਿਸ਼ਨ ਦੀ ਸਿਫਾਰਿਸ਼ ਲਾਗੂ ਕਰਨ ਤੋਂ ਪਹਿਲਾਂ ਗ੍ਰੇਡ ਪੇ ਦੇ ਅਧਾਪ ‘ਤੇ ਹੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਨਾਈਟ ਡਿਊਟੀ ਭੱਤਾ ਦਿੱਤਾ ਜਾਂਦਾ ਸੀ। ਨਾਈਟ ਡਿਊਟੀ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮੰਨੀ ਜਾਵੇਗੀ। ਕਮਰਚਾਰੀਆਂ ਨੂੰ ਹਰ ਘੰਟੇ ਦੀ ਨਾਈਟ ਡਿਊਟੀ ਲਈ ਦਸ ਮਿੰਟ ਦਾ ਵਾਧੂ ਫਾਇਦਾ ਮਿਲੇਗਾ।

OfficeOffice

ਨਾਈਟ ਡਿਊਟੀ ਲਈ ਬਣਾਏ ਗਏ ਨਿਯਮ

  1. ਜਿਨ੍ਹਾਂ ਮਾਮਲਿਆਂ ਵਿਚ ਨਾਈਟ ਵੇਟੇਜ (Night Weightage) ਦੇ ਅਧਾਰ ‘ਤੇ ਕੰਮ ਦੇ ਸਮੇਂ ਨੂੰ ਗਿਣਿਆ ਗਿਆ ਹੈ, ਇਹਨਾਂ ਮਾਮਲਿਆਂ ਵਿਚ ਹੁਣ ਕੋਈ ਜ਼ੁਰਮਾਨਾ ਨਹੀਂ ਦਿੱਤਾ ਜਾਵੇਗਾ। ਰਾਤ ਦੇ ਸਮੇਂ ਕੀਤੀ ਗਈ ਡਿਊਟੀ ਦੌਰਾਨ ਹਰ ਘੰਟੇ ਲਈ 10 ਮਿੰਟ ਦੀ ਵੇਟੇਜ ਦਿੱਤੀ ਜਾਵੇਗੀ।

Govt officeGovt office

  1. ਸਰਕਾਰ ਮੁਤਾਬਕ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਕੀਤੇ ਗਏ ਕੰਮ ਨੂੰ ਹੀ ਨਾਈਟ ਡਿਊਟੀ ਮੰਨਿਆ ਜਾਵੇਗਾ।
  2. ਨਾਈਟ ਬਿਊਟੀ ਭੱਤੇ ਲਈ ਬੇਸਿਕ ਪੇ ਦੇ ਅਧਾਰ ‘ਤੇ ਇਕ ਸੀਲਿੰਗ ਤੈਅ ਕੀਤੀ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਨਾਈਟ ਡਿਊਟੀ ਭੱਤੇ ਲਈ ਬੇਸਿਕ ਪੇ ਦੀ ਸੀਲਿੰਗ 43,600 ਰੁਪਏ ਪ੍ਰਤੀ ਮਹੀਨੇ ਦੇ ਅਧਾਰ ‘ਤੇ ਤੈਅ ਕੀਤੀ ਗਈ ਹੈ।

Govt Office Govt Office

  1. ਸਰਕਾਰ ਇਸ ਭੱਤੇ ਦਾ ਭੁਗਤਾਨ ਘੰਟੇ ਦੇ ਅਧਾਰ ‘ਤੇ ਕਰੇਗੀ ਜੋ ਕਿ BP+DA/200 ਦੇ ਬਰਾਬਰ ਹੋਵੇਗਾ। ਬੀਪੀ ਤੋਂ ਭਾਵ ਬੇਸਿਕ ਪੇ ਹੈ ਅਤੇ ਡੀਏ ਤੋਂ ਭਾਵ ਮਹਿੰਗਾਈ ਭੱਤਾ ਹੈ। ਇਹ ਦੋਵੇਂ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਅਧਾਰ ‘ਤੇ ਹੀ ਗਿਣੇ ਜਾਣਗੇ। ਇਸ ਫਾਰਮੂਲੇ ਨੂੰ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਕਰਮਚਾਰੀਆਂ ‘ਤੇ ਲਾਗੂ ਕੀਤਾ ਜਾਵੇਗਾ
  2. ਕੇਂਦਰ ਸਰਕਾਰ ਨਾਈਟ ਡਿਊਟੀ ਭੱਤੇ ਦੀ ਕਰਮ ਹਰ ਕਰਮਚਾਰੀ ਦੀ ਬੇਸਿਕ ਪੇ ਅਤੇ ਨਾਈਟ ਡਿਊਟੀ ਦੇ ਅਧਾਰ ‘ਤੇ ਤੈਅ ਕਰੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement