ਆਸਾਮ ਦੇ 33 ਵਿਚੋਂ 26 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, 25 ਲੱਖ ਲੋਕ ਪ੍ਰਭਾਵਤ
Published : Jul 20, 2020, 7:20 am IST
Updated : Jul 20, 2020, 7:31 am IST
SHARE ARTICLE
 In Assam Over 54 lakh affected, PM Modi assures help
In Assam Over 54 lakh affected, PM Modi assures help

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ, ਹਰ ਮਦਦ ਦਾ ਭਰੋਸਾ

ਗੁਹਾਟੀ, 19 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਵਿਚ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਕਾਰਨ ਰਾਜ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ ਹੈ। ਹੜ੍ਹਾਂ ਕਾਰਨ ਸੂਬੇ ਵਿਚ ਹੁਣ ਤਕ 84 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਉਜੜ ਗਏ ਹਨ। ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨਾਲ ਫ਼ੋਨ 'ਤੇ ਹੜ੍ਹਾਂ ਸਬੰਧੀ ਹਾਲਾਤ ਬਾਰੇ ਗੱਲਬਾਤ ਕੀਤੀ।

 Assam FloodAssam Flood

ਉਨ੍ਹਾਂ ਕੋਰੋਨਾ ਵਾਇਰਸ ਸਬੰਧੀ ਹਾਲਾਤ ਅਤੇ ਆਇਲ ਇੰਡੀਆ ਦੇ ਬਾਗਜ਼ਾਨ ਗੈਸ ਖੂਹ ਵਿਚ ਅੱਠ ਬੁਝਾਉਣ ਦੇ ਯਤਨਾਂ ਬਾਰੇ ਵੀ ਜਾਣਕਾਰੀ ਲਈ। ਆਸਾਮ ਵਿਚ ਪੰਜ ਹੋਰ ਵਿਅਕਤੀਆਂ ਦੀ ਮੌਤ ਨਾਲ ਹੜ੍ਹ ਸਬੰਧੀ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ। 24 ਜ਼ਿਲ੍ਹਿਆਂ ਵਿਚ 25 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਹੜ੍ਹਾਂ ਨਾਲ ਸੱਭ ਤੋਂ ਵੱਧ 4.53 ਲੱਖ ਲੋਕ ਗੋਲਪਾੜਾ ਵਿਚ ਪ੍ਰਭਾਵਤ ਹੋਏ ਹਨ।

File Photo File Photo

ਸੋਨੋਵਾਲ ਨੇ ਟਵਿਟਰ 'ਤੇ ਦਸਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਫ਼ੋਨ 'ਤੇ ਗੱਲਬਾਤ ਕਰ ਕੇ ਆਸਾਮ ਵਿਚ ਹੜ੍ਹ, ਕੋਰੋਨਾ ਵਾਇਰਸ ਸਬੰਧੀ ਹਾਲਾਤ ਅਤੇ ਤੇਲ ਖੂਹ ਵਿਚ ਅੱਗ ਸਬੰਧੀ ਸਥਿਤੀ ਦੀ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਰਾਜ ਪ੍ਰਤੀ ਚਿੰਤਾ ਅਤੇ ਲੋਕਾਂ ਨਾਲ ਇਜਜੁਟਤਾ ਪ੍ਰਗਟ ਕੀਤੀ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ।' ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦਸਿਆ ਕਿ ਸੋਨੋਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਰਾਜ ਵਿਚ ਹੁਣ ਤਕ ਚੁੱਕੇ ਗਏ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿਤੀ।

 Assam FloodAssam Flood

ਇਸ ਸਾਲ ਹੜ੍ਹ ਅਤੇ ਜ਼ਮੀਨ ਖਿਸਕਣ ਕਰਨ ਰਾਜ ਵਿਚ 107 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚ 84 ਲੋਕਾਂ ਦੀ ਮੌਤ ਹੜ੍ਹਾਂ ਸਬੰਧੀ ਘਟਨਾਵਾਂ ਅਤੇ 26 ਦੀ ਮੌਤ ਜ਼ਮੀਨ ਖਿਸਕਣ ਕਾਰਨ ਹੋਈ। ਆਸਾਮ ਦੇ 33 ਜ਼ਿਲ੍ਹਿਆਂ ਵਿਚੋਂ 26 ਜ਼ਿਲ੍ਹਿਆਂ ਵਿਚ 27 ਲੱਖ ਤੋਂ ਵੱਧ ਲੋਕਾਂ 'ਤੇ ਹੜ੍ਹਾਂ ਦਾ ਅਸਰ ਪਿਆ ਹੈ ਅਤੇ ਕਈ ਥਾਵਾਂ 'ਤੇ ਮਕਾਨ, ਫ਼ਸਲਾਂ, ਸੜਕ ਅਤੇ ਪੁਲ ਤਬਾਹ ਹੋ ਗਏ। ਆਸਾਮ ਵਿਚ ਕੋਰੋਨਾ ਵਾਇਰਸ ਦੇ 22981 ਮਾਮਲੇ ਸਾਹਮਣੇ ਆ ਚੁਕੇ ਹਨ ਜਿਨ੍ਹਾਂ ਵਿਚੋਂ ਸਿਰਫ਼ ਗੁਹਾਟੀ ਸ਼ਹਿਰ ਵਿਚ 10 ਹਜ਼ਾਰ ਤੋਂ ਵੱਧ ਮਾਮਲੇ ਹਨ। ਰਾਜ ਵਿਚ ਹੁਣ ਤਕ 53 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement