
ਤੇਜ਼ ਰਫ਼ਤਾਰ ਕਾਰ ਨੇ ਲੋਕਾਂ ਦਰੜਿਆ, 13 ਜ਼ਖ਼ਮੀ
ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ 'ਚ ਸਥਿਤ ਇਸਕੋਨ ਫਲਾਈਓਵਰ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 13 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਕ ਰਿਪੋਰਟ ਮੁਤਾਬਕ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਫਲਾਈਓਵਰ 'ਤੇ ਪਹਿਲਾਂ ਹੋਏ ਹਾਦਸੇ ਨੂੰ ਦੇਖਣ ਲਈ ਇਕੱਠੀ ਹੋਈ ਭੀੜ 'ਤੇ ਟੱਕਰ ਮਾਰ ਦਿਤੀ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਸਾਂਸਦ ਬਲਬੀਰ ਸਿੰਘ ਸੀਚੇਵਾਲ ਨੇ ਮਾਨਸੂਨ ਇਜਲਾਸ 'ਚੋਂ ਲਈ ਛੁੱਟੀ
ਪੁਲਿਸ ਅਨੁਸਾਰ ਇਹ ਘਟਨਾ ਅੱਧੀ ਰਾਤ ਨੂੰ ਸਰਖੇਜ-ਗਾਂਧੀਨਗਰ ਹਾਈਵੇਅ 'ਤੇ ਇਸਕਾਨ ਫਲਾਈਓਵਰ 'ਤੇ ਵਾਪਰੀ ਜਦੋਂ ਕਥਿਤ ਤੌਰ 'ਤੇ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਜਾ ਰਹੀ ਇਕ ਕਾਰ ਫਲਾਈਓਵਰ 'ਤੇ ਖੜ੍ਹੇ ਲੋਕਾਂ 'ਤੇ ਚੜ੍ਹ ਗਈ। ਜਾਣਕਾਰੀ ਮੁਤਾਬਕ ਇਕ ਹੋਰ ਹਾਦਸਾ ਹੋਣ ਕਾਰਨ ਫਲਾਈਓਵਰ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਇਹ ਵੀ ਪੜ੍ਹੋ: 'ਆਪ' ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਬਿਆਨ
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ "ਅਹਿਮਦਾਬਾਦ ਦੇ ਇਸਕਨ ਬ੍ਰਿਜ 'ਤੇ ਬੀਤੀ ਰਾਤ ਵਾਪਰਿਆ ਹਾਦਸਾ ਬਹੁਤ ਦੁਖਦਾਈ ਹੈ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਰਾਜ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।"