ਅਦਾਲਤ ਨੇ ਆਪਰੇਸ਼ਨ ਬਲੂ ਸਟਾਰ 'ਚ ਹਿੱਸਾ ਲੈਣ ਵਾਲੇ ਫੌਜੀ ਅਧਿਕਾਰੀ ਦਾ ਸਨਮਾਨ ਕੀਤਾ ਬਹਾਲ
Published : Aug 20, 2018, 1:15 pm IST
Updated : Aug 20, 2018, 1:16 pm IST
SHARE ARTICLE
Supreme Court
Supreme Court

ਸੁਪਰੀਮ ਕੋਰਟ ਨੇ ਫੌਜ ਦੇ ਇਕ ਸਾਬਕਾ ਅਧਿਕਾਰੀ ਦਾ ਸਨਮਾਨ ਬਹਾਲ ਕੀਤਾ ਹੈ ਜੋ 1984 ਵਿਚ ਆਪਰੇਸ਼ਨ ਬਲੂ ਸਟਾਰ ਦਾ ਅਗਵਾਈ ਕਰਨ ਵਾਲੇ ਅਧਿਕਾਰੀਆਂ ਵਿਚ ਸ਼ਾਮਿਲ ਸਨ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਫੌਜ ਦੇ ਇਕ ਸਾਬਕਾ ਅਧਿਕਾਰੀ ਦਾ ਸਨਮਾਨ ਬਹਾਲ ਕੀਤਾ ਹੈ ਜੋ 1984 ਵਿਚ ਆਪਰੇਸ਼ਨ ਬਲੂ ਸਟਾਰ ਦਾ ਅਗਵਾਈ ਕਰਨ ਵਾਲੇ ਅਧਿਕਾਰੀਆਂ ਵਿਚ ਸ਼ਾਮਿਲ ਸਨ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਦੁਰਵਿਹਾਰ ਦੇ ਦੋਸ਼ ਤੋਂ ਬਰੀ ਕਰਨ ਅਤੇ ਸੇਵਾਮੁਕਤੀ ਤੋਂ ਬਾਦ ਲੈਫ਼ਟਿਨੈਂਟ ਕਰਨਲ ਦਾ ਰੈਂਕ ਦਿਤੇ ਜਾਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ।

Blue Star OperationBlue Star Operation

ਸੁਪਰੀਮ ਕੋਰਟ ਨੇ ਮੇਜਰ (ਸੇਵਾਮੁਕਤ) ਰਾਜ ਕੁਮਾਰ ਅੰਬਰੇਸ਼ਵਰ ਸਿੰਘ ਨੂੰ ਹਰਿਮੰਦਰ ਸਾਹਿਬ ਪਰਿਸਰ ਤੋਂ ਸਿੱਖ ਅਤਿਵਾਦੀਆਂ ਦਾ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਦੇ ਦੌਰਾਨ ਬਰਾਮਦ ਕੁੱਝ ਇਲੈਕਟ੍ਰਾਨਿਕ ਉਤਪਾਦ ਨੂੰ ਅਪਣੇ ਕੋਲ ਰੱਖਣ ਦੇ ਦੋਸ਼ ਵਿਚ ਸੁਣਾਈ ਗਈ ਫਟਕਾਰ ਦੀ ਸਜ਼ਾ ਨੂੰ ਮੁਅੱਤਲ ਕਰਨ ਤੋਂ ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਗਿਆ। ਜਸਟਿਸ ਏਕੇ ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਚ ਨੇ ਏਐਫਟੀ ਦੇ ਆਦੇਸ਼ ਦੇ ਖਿਲਾਫ ਕੇਂਦਰ ਦੀ ਅਪੀਲ ਨੂੰ ਖਾਰਿਜ ਕਰ ਦਿਤਾ ਪਰ ਸਰਕਾਰ 'ਤੇ ਲਗਾਏ ਗਏ ਜੁਰਮਾਨੇ ਨੂੰ 10 ਲੱਖ ਰੁਪਏ ਤੋਂ ਘਟਾ ਕੇ ਇਕ ਲੱਖ ਰੁਪਿਆ ਕਰ ਦਿਤਾ।

Supreme Court of IndiaSupreme Court of India

ਬੈਂਚ ਨੇ ਕਿਹਾ ਕਿ ਇਸ ਅਪੀਲ ਵਿਚ ਕੋਈ ਦਮ ਨਹੀਂ ਸਿਖ ਰਿਹਾ ਇਸ ਲਈ ਇਸ ਨੂੰ ਖਾਰਿਜ ਕੀਤਾ ਜਾਂਦਾ ਹੈ। ਹਾਲਾਂਕਿ ਅਸੀਂ ਦੇਖਿਆ ਕਿ ਅਪੀਲਕਰਤਾ 'ਤੇ ਲਗਾਇਆ ਗਿਆ 10 ਲੱਖ ਰੁਪਏ ਦਾ ਜੁਰਮਾਨਾ ਬਹੁਤ ਜ਼ਿਆਦਾ ਹੈ। ਇਸ ਲਈ ਅਸੀਂ ਉਸ ਨੂੰ ਘਟਾ ਕੇ ਇੱਕ ਲੱਖ ਰੁਪਿਏ ਕਰਦੇ ਹਾਂ। ਏਐਫਟੀ, ਲਖਨਊ ਨੇ ਪਿਛਲੇ ਸਾਲ 11 ਅਗਸਤ ਨੂੰ ਅਪਣੇ ਫੈਸਲੇ ਵਿਚ ਸਿੰਘ ਨੂੰ ਸਾਰੇ ਸੋਸ਼ਾਂ ਤੋਂ ਬਰੀ ਕਰ ਦਿਤਾ ਸੀ ਅਤੇ ਲੈਫ਼ਟਿਨੈਂਟ ਕਰਨਲ ਦਾ ਰੈਂਕ ਦੇਣ ਤੋਂ ਮਨਾਹੀ ਕਰਨ ਦੇ ਫੌਜ ਮੁਖੀ ਦੇ ਆਦੇਸ਼ ਨੂੰ ਮੁਅੱਤਲ ਕਰ ਦਿਤਾ ਸੀ।

Blue Star OperationBlue Star Operation

ਏਐਫਟੀ ਨੇ ਕਿਹਾ ਸੀ ਕਿ ਸਰਕਾਰ ਅਨੁਮਾਨਿਤ ਆਧਾਰ 'ਤੇ ਸਿੰਘ ਨੂੰ ਲੈਫਟਿਨੈਂਟ ਕਰਨਲ (ਟਾਈਮ ਸਕੇਲ) ਦੇ ਅਹੁਦੇ 'ਤੇ ਅਹੁਦਾ ਸੌਪੇਗੀ। ਤਾਕਿ ਤਨਖਾਹ ਦਾ ਬਾਕੀ ਅਤੇ ਸੇਵਾਮੁਕਤ ਤੋਂ ਬਾਅਦ ਦੇ ਬਕਾਇਆ ਪਈ ਪੈਂਸ਼ਨ ਅਤੇ ਹੋਰ ਫ਼ਾਇਦਿਆਂ ਦਾ ਭੁਗਤਾਨ ਕੀਤਾ ਜਾ ਸਕੇ। ਟ੍ਰਿਬਿਊਨਲ ਨੇ ਕਿਹਾ ਸੀ ਕਿ ਜੂਨ 1984 ਦੇ ਆਪਰੇਸ਼ਨ ਬਲੂਸਟਾਰ ਦਾ ਪ੍ਰਭਾਵ ਹੁਣ ਵੀ ਸਤਾਅ ਰਿਹਾ ਹੈ ਅਤੇ ਮੌਜੂਦਾ ਮਾਮਲਾ ਉਸੀ ਮੁਹਿੰਮ ਨਾਲ ਜੁੜਿਆ ਹੈ ਜਿੱਥੇ ਭਾਰਤੀ ਫੌਜ ਦਾ ਇਕ ਕਮੀਸ਼ੰਡ ਅਧਿਕਾਰੀ ਇਨਸਾਫ਼ ਪਾਉਣ ਲਈ ਪਿਛਲੇ 33 ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ। ਅੰਬਰੇਸ਼ਵਰ ਸਿੰਘ 1967 ਵਿਚ ਫੌਜ ਵਿਚ ਸ਼ਾਮਿਲ ਹੋਏ ਸਨ।

Blue Star OperationBlue Star Operation

ਉਹ ਜੂਨ 1984 ਵਿਚ 26 ਮਦਰਾਸ ਰੈਜ਼ੀਮੈਂਟ ਵਿਚ ਮੇਜਰ ਦੇ ਤੌਰ 'ਤੇ 38 ਇਨਫੈਂਟਰੀ ਬ੍ਰਿਗੇਡ ਅਤੇ 15 ਇਨਫੈਂਟਰੀ ਡਿਵੀਜ਼ਨ ਦੇ ਹਿੱਸੇ ਦੇ ਤੌਰ 'ਤੇ ਜਲੰਧਰ ਵਿਚ ਤੈਨਾਤ ਸਨ। ਉਸੀ ਸਮੇਂ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਪਰਿਸਰ ਤੋਂ ਅਤਿਵਾਦੀ ਸਿੱਖਾਂ ਦਾ ਸਫਾਇਆ ਕਰਨ ਦਾ ਕੰਮ ਸੌਪਿਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement