'ਆਪਰੇਸ਼ਨ ਬਲੂ ਸਟਾਰ' ਮਗਰੋਂ ਬਰਤਾਨਵੀ ਸਿੱਖਾਂ ਦੇ ਪ੍ਰਦਰਸ਼ਨ ਰੋਕਣ ਦੇ ਯਤਨ ਕੀਤੇ ਗਏ
Published : Jul 12, 2018, 10:57 pm IST
Updated : Jul 12, 2018, 10:57 pm IST
SHARE ARTICLE
Sri Akal Takht 1984
Sri Akal Takht 1984

ਇੰਗਲੈਂਡ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬ੍ਰਿਟੇਨ ਸਰਕਾਰ ਨੇ 1984 ਵਿਚ ਭਾਰਤ ਵਿਚ ਆਪਰੇਸ਼ਨ ਬਲੂ ਸਟਾਰ ਮਗਰੋਂ ਸਿੱਖਾਂ ਦੇ ਪ੍ਰਦਰਸ਼ਨ....

ਲੰਦਨ : ਇੰਗਲੈਂਡ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬ੍ਰਿਟੇਨ ਸਰਕਾਰ ਨੇ 1984 ਵਿਚ ਭਾਰਤ ਵਿਚ ਆਪਰੇਸ਼ਨ ਬਲੂ ਸਟਾਰ ਮਗਰੋਂ ਸਿੱਖਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਦੇ ਕਈ ਯਤਨ ਕੀਤੇ ਸਨ। ਹਾਲ ਹੀ ਵਿਚ ਜਾਰੀ ਦਸਤਾਵੇਜ਼ਾਂ ਵਿਚੋਂ ਇਹ ਪਤਾ ਲੱਗਾ ਹੈ। ਦਸਤਾਵੇਜ਼ਾਂ ਮੁਤਾਬਕ ਦਰਬਾਰ ਸਾਹਿਬ 'ਤੇ ਫ਼ੌਜੀ ਕਾਰਵਾਈ ਵਿਚ ਬ੍ਰਿਟੇਨ ਦੀ ਸ਼ਮੂਲੀਅਤ ਦੇ ਕੋਈ ਸਬੂਤ ਨਹੀਂ ਮਿਲੇ ਪਰ ਪਤਾ ਲਗਦਾ ਹੈ ਕਿ ਬਰਤਾਨੀਆ ਨੂੰ ਵੇਲੇ ਦੀ ਰਾਜੀਵ ਗਾਂਧੀ ਦੀ ਸਰਕਾਰ ਨਾਲ ਆਕਰਸ਼ਕ ਵਪਾਰਕ ਸਮਝੌਤੇ ਕਰਨ ਲਈ ਭਾਰਤ ਸਰਕਾਰ ਨਾਲ ਚੰਗੇ ਸਬੰਧਾਂ ਦੀ ਉਮੀਦ ਸੀ।

Margaret Thatcher Former British Prime MinisterMargaret Thatcher Former British Prime Minister

ਥੈਚਰ ਦੇ ਵਿਦੇਸ਼ ਮੰਤਰੀ ਜਿਓਫ਼ਰੀ ਹੋਵੇ ਚਾਹੁੰਦੇ ਸੀ ਕਿ 'ਖ਼ਾਲਿਸਤਾਨ ਗਣਤੰਤਰ ਸਮੇਤ ਬ੍ਰਿਟਿਸ਼ ਸਿੱਖਾਂ ਦੇ ਪ੍ਰਦਰਸ਼ਨ ਦੀ ਯੋਜਨਾ ਨੂੰ ਸਕਾਟਲੈਂਡ ਯਾਰਡ ਰੋਕੇ ਕਿਉਂਕਿ ਮੌਜੂਦਾ ਹਾਲਤਾਂ ਵਿਚ ਸਿੱਖਾਂ ਦੇ ਮਾਰਚ ਤੋਂ ਕਾਫ਼ੀ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਸੀ ਅਤੇ ਇਹ ਖ਼ਤਰਾ ਭਾਰਤ ਤੇ ਬ੍ਰਿਟੇਨ ਦੇ ਸਬੰਧਾਂ ਤੇ ਦੇਸ਼ ਵਿਚ ਕਾਨੂੰਨ ਵਿਵਸਥਾ ਦਾ ਸੀ।' ਹੋਵੇ ਦੇ ਨਿਜੀ ਸਕੱਤਰ ਦੁਆਰਾ ਗ੍ਰਹਿ ਵਿਭਾਗ ਨੂੰ ਲਿਖੇ ਗਏ ਨੋਟ ਵਿਚ ਕਿਹਾ ਗਿਆ ਹੈ, 'ਇਸ ਨਾਲ ਭਾਰਤ ਸਰਕਾਰ ਦਾ ਬਰਤਾਨੀਆ ਅਤੇ ਥੈਚਰ ਸਰਕਾਰ ਵਿਰੁਧ ਗੁੱਸਾ ਹੋਰ ਵਧੇਗਾ ਕਿਉਂਕਿ ਉਹ ਚਾਹੁੰਦੇ ਸੀ

ਕਿ ਬਰਤਾਨੀਆ ਇਸ ਦੇਸ਼ ਵਿਚ ਸਿੱਖ ਕੱਟੜਵਾਦੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੁੱਝ ਵੀ ਕਰੇ। ਵਪਾਰ ਬਾਈਕਾਟ ਕਾਰਨ ਕਰੀਬ ਪੰਜ ਅਰਬ ਪਾਊਂਡ ਦੇ ਟੈਂਡਰ ਦਾ ਸੰਭਾਵੀ ਖ਼ਤਰਾ ਸੀ।' ਬਰਤਾਨੀਆ 1984 ਵਿਚ ਅਪਣਾ ਵੈਸਟਲੈਂਡ ਹੈਲੀਕਾਪਟਰ ਭਾਰਤ ਨੂੰ ਵੇਚਣ ਤੋਂ ਇਲਾਵਾ ਹੋਰ ਆਕਰਸ਼ਕ ਹਥਿਆਰ ਸੌਦਾ ਕਰਨਾ ਚਾਹੁੰਦਾ ਸੀ।  ਜ਼ਿਕਰਯੋਗ ਹੈ ਕਿ 'ਆਪਰੇਸ਼ਨ ਬਲੂ ਸਟਾਰ' ਵਿਚ ਬਰਤਾਨੀਆ ਦੀ ਕਥਿਤ ਸ਼ਮੂਲੀਅਤ ਬਾਰੇ ਭਾਰਤ ਵਿਚ ਸਮੇਂ-ਸਮੇਂ 'ਤੇ ਵਿਵਾਦ ਪੈਦਾ ਹੁੰਦਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਬਰਤਾਨੀਆ ਨੇ ਭਾਰਤ ਸਰਕਾਰ ਨੂੰ ਹਮਲਾ ਕਰਨ ਪ੍ਰਤੀ ਉਕਸਾਇਆ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement