
ਦੇਸ਼ਭਰ ਦੇ ਵਟਸਐਪ ਯੂਜ਼ਰਜ਼ ਇਨੀਂ ਦਿਨੀਂ ਥੋੜ੍ਹੇ ਪਰੇਸ਼ਾਨ ਚੱਲ ਰਹੇ ਹਨ। ਇਸ ਸੋਸ਼ਲ ਮੈਸੇਜਿੰਗ ਐਪ ਦੀ ਵਰਤੋਂ ਕਰਨ ਵਾਲਿਆਂ ਲਈ ਪਰੇਸ਼ਾਨੀ ਦਾ ਸਬੱਬ ਉਹ ਮੈਸੇਜ ਵਿਚ ਹੈ...
ਦੇਸ਼ਭਰ ਦੇ ਵਟਸਐਪ ਯੂਜ਼ਰਜ਼ ਇਨੀਂ ਦਿਨੀਂ ਥੋੜ੍ਹੇ ਪਰੇਸ਼ਾਨ ਚੱਲ ਰਹੇ ਹਨ। ਇਸ ਸੋਸ਼ਲ ਮੈਸੇਜਿੰਗ ਐਪ ਦੀ ਵਰਤੋਂ ਕਰਨ ਵਾਲਿਆਂ ਲਈ ਪਰੇਸ਼ਾਨੀ ਦਾ ਸਬੱਬ ਉਹ ਮੈਸੇਜ ਵਿਚ ਹੈ, ਜਿਮ 'ਚ ਕਿਹਾ ਜਾ ਰਿਹਾ ਹੈ ਕਿ ਵਟਸਐਪ ਰਾਤ ਨੂੰ 11:30 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਹੋਣ ਵਾਲਾ ਹੈ। ਉਂਝ ਜੇਕਰ ਤੁਹਾਡੇ ਕੋਲ ਵੀ ਅਜਿਹਾ ਮੈਸੇਜ ਆਇਆ ਹੈ ਅਤੇ ਤੁਸੀਂ ਵੀ ਤਨਾਅ ਵਿਚ ਹੋ ਤਾਂ ਥੋੜ੍ਹਾ ਸਬਰ ਰੱਖੋ ਕਿਉਂਕਿ ਅਜਿਹਾ ਕੁੱਝ ਹੋਣ ਵਾਲਾ ਨਹੀਂ ਹੈ।
WhatsApp
2016 'ਚ ਵੀ ਵਾਇਰਲ ਹੋਇਆ ਸੀ ਅਜਿਹਾ ਹੀ ਮੈਸੇਜ : ਸਾਡੀ ਪੜਤਾਲ ਵਿਚ ਇਹ ਮੈਸੇਜ ਫਰਜ਼ੀ ਨਿਕਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਅਜਿਹਾ ਹੀ ਮੈਸੇਜ 2016 ਵਿਚ ਵੀ ਵਾਇਰਲ ਹੋਇਆ ਸੀ। ਤੱਦ ਇਸ ਵਿਚ ‘ਵਟਸਐਪ ਦੇ ਸੀਈਓ’ ਦਾ ਜ਼ਿਕਰ ਸੀ। ਮੈਸੇਜ ਵਿਚ ਲਿਖਿਆ ਗਿਆ ਹੈ ਕਿ ਹਰ ਦਿਨ ਰਾਤ ਦੇ 11:30 ਤੋਂ ਸਵੇਰੇ 6:00 ਵਜੇ ਤੱਕ ਲਈ ਵਟਸਐਪ ਬੰਦ ਰਹੇਗਾ ਅਤੇ ਇਹ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ।
WhatsApp
ਇੰਨਾ ਹੀ ਮੈਸੇਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਸ ਨੂੰ ਅੱਗੇ ਫਾਰਵਰਡ ਨਹੀਂ ਕਰਣਗੇ ਤਾਂ ਤੁਹਾਡਾ ਅਕਾਉਂਟ 48 ਘੰਟੇ ਦੇ ਅੰਦਰ ਡਿਲੀਟ ਕਰ ਦਿਤਾ ਜਾਵੇਗਾ। ਅਜਿਹਾ ਹੋਇਆ ਤਾਂ 499 ਰੁਪਏ ਦੇ ਭੁਗਤਾਨ ਤੋਂ ਬਾਅਦ ਹੀ ਵਟਸੇਐਪ ਦੁਬਾਰਾ ਐਕਟਿਵੇਟ ਹੋ ਸਕੇਗਾ। ਇਸ ਨੂੰ ਸਾਰੇ ਗਰੁਪ ਅਤੇ ਕਾਂਟੈਕਟ ਲਿਸਟ ਵਿਚ ਸ਼ਾਮਿਲ ਲੋਕਾਂ ਨੂੰ ਭੇਜਣ ਲਈ ਕਿਹਾ ਜਾ ਰਿਹਾ ਹੈ।
WhatsApp
ਵਟਸਐਪ ਨੂੰ ਦੇਣੀ ਪਈ ਸੀ ਸਫਾਈ : ਆਈਟੀ ਅਤੇ ਸੋਸ਼ਲ ਮੀਡੀਆ ਮਾਹਰ ਮੋਹਿਤ ਅੱਗਰਵਾਲ ਦੇ ਮੁਤਾਬਕ, ਇਸ ਤਰ੍ਹਾਂ ਦਾ ਮੈਸੇਜ ਸਾਲ 2016 ਵਿਚ ਵੀ ਵਾਇਰਲ ਹੋਇਆ ਸੀ। ਜਿਸ ਤਰੀਕੇ ਤੋਂ ਇਸ ਨੂੰ ਕੇਂਦਰ ਸਰਕਾਰ ਦਾ ਫੈਸਲਾ ਦੱਸਿਆ ਜਾ ਰਿਹਾ ਹੈ, ਉਸ ਸਮੇਂ ਇਸ ਨੂੰ ਵਟਸਐਪ ਦੇ ਸੀਈਓ ਆਰੋਹੀ ਦੇਸ਼ਮੁਖ ਦਾ ਫ਼ੈਸਲਾ ਦੱਸਿਆ ਗਿਆ ਸੀ। ਜਦਕਿ ਉਸ ਸਮੇਂ ਵਟਸਐਪ ਦੇ ਸੀਈਓ ਜਾਨ ਕੁਮ ਸਨ। 2016 ਵਿਚ ਇਹ ਇੰਨਾ ਵਾਇਰਲ ਹੋਇਆ ਕਿ ਵਟਸਐਪ ਨੂੰ ਇਸ ਵੱਲ ਸਫਾਈ ਵੀ ਦੇਣੀ ਪਈ ਸੀ। ਤੱਦ ਅਕਾਉਂਟ ਇਨਵੈਲਿਡ ਹੋਣ 'ਤੇ 299 ਰੁਪਏ ਦਾ ਭੁਗਤਾਨ ਹੋਣ 'ਤੇ ਇਸ ਨੂੰ ਦੁਬਾਰਾ ਚਾਲੂ ਕਰਨ ਦੀ ਗੱਲ ਕਹੀ ਗਈ ਸੀ।
WhatsApp
ਸਰਕਾਰ ਕਰ ਚੁੱਕੀ ਹੈ ਨਿਗਰਾਨੀ ਤੋਂ ਇਨਕਾਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਵਿੰਦਰ ਢੁਲ ਦੱਸਦੇ ਹਨ ਕਿ ਸਰਕਾਰ ਤੋਂ ਅਜਿਹਾ ਕੋਈ ਨਿਰਦੇਸ਼ ਜਾਂ ਆਦੇਸ਼ ਨਹੀਂ ਹੈ। ਸੋਸ਼ਲ ਮੀਡੀਆ ਦੀ ਨਿਗਰਾਨੀ ਨੂੰ ਲੈ ਕੇ ਪਿਛਲੇ ਦਿਨੀਂ ਹੀ ਕੇਂਦਰ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਉਹ ਕਿਸੇ ਤਰ੍ਹਾਂ ਨਿਗਰਾਨੀ ਨਹੀਂ ਕਰ ਰਹੀ ਹੈ ਅਤੇ ਨਾ ਹੀ ਕਰਨ 'ਤੇ ਵਿਚਾਰ ਕਰ ਰਹੀ ਹੈ। ਅਜਿਹੇ ਵਿਚ ਇਸ ਤਰ੍ਹਾਂ ਦਾ ਮਾਮਲਾ ਸ਼ੁਰੂਆਤ ਤੋਂ ਹੀ ਫਰਜ਼ੀ ਲੱਗ ਰਿਹਾ ਹੈ।