
ਵਟਸਐਪ ਭਾਰਤ 'ਚ ਵੱਡੀਆਂ ਕੰਪਨੀਆਂ ਲਈ ਅਪਣਾ ਪਹਿਲਾ ਰੈਵੇਨਿਊ ਜਨਰੇਟਿੰਗ ਪ੍ਰੋਡਕਟ ਲਾਂਚ ਕਰਨ ਜਾ ਰਹੀ ਹੈ। ਕੰਪਨੀ 'ਵਟਸਐਪ ਫ਼ਾਰ ਬਿਜ਼ਨਸ' (ਏਪੀਆਈ) ਰਾਹੀਂ...........
ਨਵੀਂ ਦਿੱਲੀ : ਵਟਸਐਪ ਭਾਰਤ 'ਚ ਵੱਡੀਆਂ ਕੰਪਨੀਆਂ ਲਈ ਅਪਣਾ ਪਹਿਲਾ ਰੈਵੇਨਿਊ ਜਨਰੇਟਿੰਗ ਪ੍ਰੋਡਕਟ ਲਾਂਚ ਕਰਨ ਜਾ ਰਹੀ ਹੈ। ਕੰਪਨੀ 'ਵਟਸਐਪ ਫ਼ਾਰ ਬਿਜ਼ਨਸ' (ਏਪੀਆਈ) ਰਾਹੀਂ ਕੰਪਨੀਆਂ ਨੂੰ ਗਾਹਕਾਂ ਨਾਲ ਸਿੱਧੇ ਸੰਪਰਕ ਕਰਨ ਦੀ ਸਹੂਲਤ ਦੇਵੇਗੀ। ਵਟਸਐਪ ਇਸ ਸਹੂਲਤ ਦੀ ਸ਼ੁਰੂਆਤ ਦੇਸ਼ ਦੇ ਸੱਭ ਤੋਂ ਵੱਡੇ ਆਨਲਾਈਨ ਟ੍ਰੈਵਲ ਏਜੰਟ ਮੇਕ ਮਾਏ ਟ੍ਰਿਪ, ਸਾਫ਼ਟਵੇਅਰ ਮੇਕਰ ਜੈਨਡੈਸਕ ਅਤੇ ਫ਼ਾਰਮਾ ਸਟਾਰਟਅਪ 1ਐਮਜੀ ਨਾਲ ਕਰੇਗੀ। ਇਸ ਨੂੰ ਭਾਰਤ ਹੀ ਨਹੀਂ, ਸਗੋਂ ਦੂਜੇ ਦੇਸ਼ਾਂ 'ਚ ਵੀ ਹੌਲੀ-ਹੌਲੀ ਵਧਾਇਆ ਜਾਵੇਗਾ।
ਵਟਸਐਪ ਦੇ ਸੀਈਓ ਮੈਥਿਊ ਆਈਦੇਮਾ ਨੇ ਇਸ ਬਾਰੇ ਕਿਹਾ ਕਿ ਪਿਛਲੇ ਸਾਲ ਅਸੀਂ ਦੇਖਿਆ ਕਿ ਕਈ ਛੋਟੀਆਂ ਕੰਪਨੀਆਂ ਗਾਹਕਾਂ ਨਾਲ ਸੰਪਰਕ ਕਰਨ ਲਈ ਸਾਡੀ ਐਪ ਦੀ ਵਰਤੋਂ ਕਰ ਰਹੀਆਂ ਹਨ। ਅਸੀਂ ਦੇਖਿਆ ਕਿ ਇਹ ਭਾਰਤ 'ਚ ਕੰਪਨੀਆਂ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ਅਤੇ ਇਹ ਗਾਹਕਾਂ ਲਈ ਵੈਲਿਊ ਕ੍ਰਿਏਸ਼ਨ ਦਾ ਕੰਮ ਕਰ ਸਕਦਾ ਹੈ। (ਏਜੰਸੀ)
ਹਾਲੀਆ ਅੰਕੜਿਆਂ ਮੁਤਾਬਕ ਮਹੀਨਾਵਰ ਆਧਾਰ 'ਤੇ ਵਟਸਐਪ ਦੇ ਪੂਰੀ ਦੂਨੀਆ 'ਚ ਡੇਢ ਅਰਬ ਸਰਗਰਮ ਉਪਭੋਗਤਾ ਹਨ, ਜਿਨ੍ਹਾਂ 'ਚੋਂ 20 ਕਰੋੜ ਭਾਰਤ 'ਚ ਹਨ। ਇਹ ਹਿਸਾਬ ਨਾਲ ਭਾਰਤ ਫ਼ੇਸਬੁਕ ਦੀ ਕੰਪਨੀ ਵਟਸਐਪ ਲਈ ਸੱਭ ਤੋਂ ਵੱਡਾ ਬਾਜ਼ਾਰ ਹੈ। ਮੈਥਿਊ ਨੇ ਕਿਹਾ ਕਿ ਅਸੀਂ ਅਪਣੀ ਰਣਨੀਤੀ ਦਾ ਅਗਲਾ ਪੜਾਅ ਲਾਗੂ ਕਰਨ ਜਾ ਰਹੇ ਹਾਂ। ਅਸੀਂ ਖ਼ਾਸ ਤੌਰ 'ਤੇ ਉਨ੍ਹਾਂ ਕੰਪਨੀਆਂ ਲਈ ਵਟਸਐਪ ਬਿਜਨਸ ਏਪੀਆਈ ਲਿਆ ਰਹੇ ਹਾਂ, ਜਿਨ੍ਹਾਂ ਗਾਹਕਾਂ ਨੂੰ ਸਮਾਰਟਫ਼ੋਨ ਰਾਹੀਂ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਹੈ। (ਏਜੰਸੀ)