
ਦਲਿਤਾਂ ਦੇ ਰਾਖਵੇਂਕਰਨ ਦੇ ਅੰਤ ਦੀਆਂ ਤਿਆਰੀਆਂ ਹਨ ਇਹ : ਮਾਇਆਵਤੀ
ਨਵੀਂ ਦਿੱਲੀ : ਸੰਘ ਮੁਖੀ ਮੋਹਨ ਭਾਗਵਤ ਨੇ ਕਲ ਕਿਹਾ ਸੀ ਕਿ ਜਿਹੜੇ ਰਾਖਵਾਂਕਰਨ ਦੇ ਹੱਕ ਵਿਚ ਹਨ ਅਤੇ ਜਿਹੜੇ ਇਸ ਦੇ ਵਿਰੁਧ ਹਨ, ਉਨ੍ਹਾਂ ਲੋਕਾਂ ਵਿਚਾਲੇ ਸੁਖਾਵੇਂ ਮਾਹੌਲ ਵਿਚ ਬਹਿਸ ਹੋਣੀ ਚਾਹੀਦੀ ਹੈ। ਭਾਗਵਤ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਰਾਖਵਾਂਕਰਨ ਬਾਰੇ ਗੱਲ ਕੀਤੀ ਸੀ ਪਰ ਇਸ ਕਾਰਨ ਕਾਫ਼ੀ ਰੌਲਾ ਪਿਆ ਸੀ ਅਤੇ ਪੂਰੀ ਚਰਚਾ ਅਸਲ ਮੁੱਦੇ ਤੋਂ ਭਟਕ ਗਈ। ਉਨ੍ਹਾਂ ਕਿਸੇ ਸਮਾਗਮ ਵਿਚ ਇਹ ਵੀ ਕਿਹਾ ਕਿ ਰਾਖਵਾਂਕਰਨ ਦੇ ਹਮਾਇਤੀਆਂ ਨੂੰ ਉਨ੍ਹਾਂ ਲੋਕਾਂ ਦੇ ਹਿਤਾਂ ਦਾ ਧਿਆਨ ਰਖਦਿਆਂ ਬੋਲਣਾ ਚਾਹੀਦਾ ਹੈ
Bharatiya Janata Party
ਜਿਹੜੇ ਇਸ ਦੇ ਵਿਰੁਧ ਹਨ ਅਤੇ ਇਸ ਤਰ੍ਹਾਂ, ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਸ ਦਾ ਸਮਰਥਨ ਕਰਨ ਵਾਲਿਆਂ ਦੇ ਹਿਤਾਂ ਦਾ ਧਿਆਨ ਰਖਦਿਆਂ ਗੱਲ ਕਰਨੀ ਚਾਹੀਦੀ ਹੈ। ਉਧਰ, ਸੰਘ ਮੁਖੀ ਮੋਹਨ ਭਾਗਵਤ ਦੀ 'ਰਾਖਵਾਂਕਰਨ ਬਾਰੇ ਸੁਖਾਵੇਂ ਮਾਹੌਲ ਵਿਚ ਚਰਚਾ' ਸਬੰਧੀ ਟਿਪਣੀ ਦੇ ਮਾਮਲੇ ਵਿਚ ਕਾਂਗਰਸ ਨੇ ਭਾਜਪਾ ਅਤੇ ਸੰਘ ਨੂੰ ਦਲਿਤ-ਪਿਛੜਾ ਵਿਰੋਧੀ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਰਾਖਵਾਂਕਰਨ ਅਤੇ ਸੰਵਿਧਾਨ ਇਸ ਦੇ ਨਿਸ਼ਾਨੇ 'ਤੇ ਹਨ ਅਤੇ ਇਹੋ ਇਸ ਦਾ ਅਸਲੀ ਏਜੰਡਾ ਹੈ।
Pawan Khera
ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਇਹ ਵੀ ਦਾਅਵਾ ਕੀਤਾ ਕਿ ਭਾਗਵਤ ਦੇ ਬਿਆਨ ਦਾ ਮਕਸਦ ਵਿਵਾਦ ਖੜਾ ਕਰ ਕੇ ਲੋਕਾਂ ਦਾ ਧਿਆਨ ਲਾਂਭੇ ਕਰਨਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਭਾਜਪਾ ਅਤੇ ਸੰਤ ਦੀ ਆਦਤ ਬਣ ਗਈ ਹੈ ਕਿ ਜਨਤਾ ਨੂੰ ਵਿਵਾਦਾਂ ਜ਼ਰੀਏ ਮਸਰੂਫ਼ ਰਖਿਆ ਜਾਵੇ ਤਾਕਿ ਲੋਕ ਔਖੇ ਸਵਾਲ ਪੁਛਣਾ ਬੰਦ ਕਰਨ ਦੇਣ ਅਤੇ ਬੁਨਿਆਦੀ ਮੁੱਦੇ ਨਾਲ ਚੁੱਕਣ।' ਉਨ੍ਹਾਂ ਕਿਹਾ ਕਿ ਅਰਥਚਾਰੇ ਦੀ ਖ਼ਰਾਬ ਹਾਲਤ 'ਤੇ ਸਵਾਲ ਪੁੱਛਣ ਲੱਗੇ ਤਾਂ ਮੋਹਨ ਭਾਗਵਤ ਦਾ ਇਹ ਬਿਆਨ ਆਇਆ ਹੈ।
PL Punia
ਪਾਰਟੀ ਦੇ ਸੀਨੀਅਰ ਆਗੂ ਪੀ ਐਲ ਪੂਨੀਆ ਨੇ ਦੋਸ਼ ਲਾਇਆ, 'ਭਾਜਪਾ ਜਦ ਵੀ ਸਰਕਾਰ ਵਿਚ ਆਈ ਤਾਂ ਸੰਵਿਧਾਨ ਵਿਚ ਬਦਲਾਅ ਦੀ ਕੋਸ਼ਿਸ਼ ਕੀਤੀ ਗਈ। ਭਾਗਵਤ ਦਾ ਬਿਆਨ ਆਇਆ ਹੈ ਕਿ ਰਾਖਵਾਂਕਰਨ ਬਾਰੇ ਸੁਖਾਵੀਂ ਬਹਿਸ ਹੋਣੀ ਚਾਹੀਦੀ ਹੈ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਸੰਘ ਮੁਖੀ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਸੰਘ ਅਤੇ ਭਾਜਪਾ ਦਲਿਤ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ।