
ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਗਰਮਦਲੀਆਂ ਵਲੋਂ ਕੇ ਵਿਰੋਧ ਕੀਤਾ ਗਿਆ
ਸ਼ਿਕਾਗੋ, ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਗਰਮਦਲੀਆਂ ਵਲੋਂ ਕੇ ਵਿਰੋਧ ਕੀਤਾ ਗਿਆ, ਜਿਸ ਦੌਰਾਨ ਜੀ.ਕੇ 'ਤੇ ਹਮਲਾ ਵੀ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ 'ਚ ਰਹਿ ਰਿਹਾ ਸਿੱਖ ਭਾਈਚਾਰਾ ਰੋਸ ਵਿਚ ਸੀ ਅਤੇ ਉਨ੍ਹਾਂ ਨੇ ਅਕਾਲੀ ਦਲ ਨਾਲ ਸਬੰਧਤ ਕਿਸੇ ਵੀ ਸ਼ਖਸ ਨੂੰ ਵਿਦੇਸ਼ ਦੀ ਧਰਤੀ 'ਤੇ ਨਾ ਆਉਣ ਦੀ ਚਿਤਾਵਨੀ ਦਿੱਤੀ ਸੀ।
Protest against Mohan Bhagwat and Deputy President in Chicago
ਅਮਰੀਕਾ ਦੇ ਸ਼ਿਕਾਗੋ ਵਿਚ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ 7 ਤੋਂ 9 ਸਤੰਬਰ ਤਕ 3 ਦਿਨਾਂ ਵਿਸ਼ਵ ਹਿੰਦੂ ਕਾਂਗਰਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮੋਹਨ ਭਾਗਵਤ ਅਤੇ ਵੈਂਕਈਆ ਨਾਇਡੂ ਵੀ ਪਹੁੰਚੇ ਸਨ। ਸ਼ਿਕਾਗੋ ਵਿਚ ਦੋਵਾਂ ਦਾ ਸਿੱਖ, ਮੁਸਲਿਮ, ਇਸਾਈ ਭਾਈਚਾਰੇ ਵੱਲੋਂ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋਵਾਂ ਖਿਲਾਫ ਅਮਰੀਕਾ ਤੋਂ ਵਾਪਸ ਚਲੇ ਜਾਣ ਦੀ ਨਾਅਰੇਬਾਜ਼ੀ ਕੀਤੀ ਗਈ।
Protest against Mohan Bhagwat and Deputy President in Chicago
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਅਗਵਾਈ ਵਿਚ ਅਮਰੀਕਾ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੇ ਆਰਐੱਸਐੱਸ ਦੇ ਹਿੰਦੂਤਵੀ ਏਜੰਡੇ ਖਿਲਾਫ ਵੈਸਟਿਨ ਹੋਟਲ ਦੇ ਬਾਹਰ ਜੰਮਕੇ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿਚ ਮੁਸਲਿਮ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਸਮੇਤ ਸਿੱਖਸ ਫਾਰ ਜਸਟਿਸ, ਕੌਂਸਲ ਆਫ ਖਾਲਿਸਤਾਨ, ਖਾਲਿਸਤਾਨ ਅਫੇਅਰ ਸੈਂਟਰ, ਨਿਊਯਾਰਕ, ਸ਼ਿਕਾਗੋ, ਨਿਊਜਰਸੀ ਅਤੇ
Protest against Mohan Bhagwat and Deputy President in Chicago
ਹੋਰ ਕਈ ਸੂਬਿਆਂ ਤੋਂ ਸਿੱਖ ਜਥੇਬੰਦੀਆਂ ਮੋਹਨ ਭਾਗਵਤ ਅਤੇ ਵੈਂਕਈਆ ਨਾਇਡੂ ਦੇ ਵਿਰੋਧ ਵਿਚ ਪਹੁੰਚੀਆਂ। ਸਿੱਖ ਜੱਥੇਬੰਦੀਆਂ ਦੀ ਨਾਰਾਜ਼ਗੀ ਇਸ ਗੱਲ ਤੇ ਸਾਫ ਸੀ ਕਿ ਆਰਐੱਸਐੱਸ ਵਲੋਂ ਸਾਰੀਆਂ ਘੱਟ ਗਿਣਤੀਆਂ ਨੂੰ ਹਿੰਦੂ ਬਣਾਉਣ ਦੇ ਏਜੰਡੇ 'ਤੇ ਕੰਮ ਕੀਤਾ ਜਾ ਰਿਹਾ ਹੈ। ਭਾਰੀ ਗਿਣਤੀ ਵਿਚ ਇਕੱਠੇ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ।