
ਹਿਮਾਚਲ ਪ੍ਰਦੇਸ਼ ਦੇ ਹਰਿ ਹਰਿ ਘਾਟ 'ਚ ਵੀ ਪਾਣੀ ਜ਼ੋਰਾਂ 'ਤੇ
ਮਨੀਕਰਨ ਸਾਹਿਬ- ਦੇਸ਼ 'ਚ ਭਾਰੀ ਬਾਰਿਸ਼ ਕਾਰਨ ਕਈ ਸੂਬੇ ਪਾਣੀ ਦੀ ਚਪੇਟ ਵਿਚ ਆਏ ਹੋਏ ਹਨ ਤੇ ਹਰ ਪਾਸੇ ਪਾਣੀ ਦਾ ਜ਼ੋਰ ਠਾਠਾਂ ਮਾਰਦਾ ਨਜ਼ਰ ਆ ਰਿਹਾ ਹੈ। ਹਿਮਾਚਲ ਦੇ ਹਰਿ ਹਰਿ ਘਾਟ 'ਚ ਵੀ ਪਾਣੀ ਜ਼ੋਰਾਂ 'ਤੇ ਹੈ। ਜਿਥੇ ਦੀ ਇੱਕ ਵੀਡੀਓ ਸਾਹਮਣੇ ਆਈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਦੇ ਹੇਠਾਂ ਦੀ ਆਪਣੀ ਪੂਰੀ ਤਾਕਤ ਨਾਲ ਲੰਘ ਰਿਹਾ ਹੈ।
ਪਾਣੀ ਦੀ ਜ਼ੋਰਾਂ ਸ਼ੋਰਾਂ ਦੀ ਆਵਾਜ਼ ਵਿਚੋਂ ਗੁਰਦੁਆਰਾ ਸਾਹਿਬ ਚੋਣ ਸ਼ਬਦ ਕੀਰਤਨ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੋ ਕਿ ਪਾਣੀ ਦੇ ਐਨੇ ਤੇਜ਼ ਵਹਾਅ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਵਿਚ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵੱਲ ਨੂੰ ਜਾਂਦੇ ਪੁਲ ਤੋਂ ਇੱਕ ਵਿਅਕਤੀ ਵੀ ਆਉਂਦਾ ਦਿਖਾਈ ਦੇ ਰਿਹਾ ਹੈ। ਜਿਥੋਂ ਇਹ ਵੀ ਪਤਾ ਲੱਗਦਾ ਹੈ ਕਿ ਸੰਗਤ ਮੱਥਾ ਟੇਕਣ ਵੀ ਆ ਜਾ ਰਹੀ ਹੈ। ਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪ੍ਰਸ਼ਾਸ਼ਨ ਵਲੋਂ ਹਰ ਤਰੀਕੇ ਦੀ ਮਦਦ ਦੇ ਐਲਾਨ ਕੀਤੇ ਗਏ ਹਨ।