
ਮਹਾਰਾਸ਼ਟਰ ਦੇ ਬੁਲਢਾਣਾ ਵਿਚ ਲੋਹੇ ਦੇ ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ।
ਮੁੰਬਈ: ਮਹਾਰਾਸ਼ਟਰ ਦੇ ਬੁਲਢਾਣਾ ਵਿਚ ਲੋਹੇ ਦੇ ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੁਲਢਾਣਾ ਦੇ ਸਿੰਧਖੇੜਾਜਾ ਵਿਚ ਸ਼ੁੱਕਰਵਾਰ ਦੁਪਹਿਰ 2 ਵਜੇ ਵਾਪਰਿਆ। ਇਸ ਟਰੱਕ ਵਿਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 13 ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹਨ।
13 killed in road accident in Maharashtra's Buldhana district
ਹੋਰ ਪੜ੍ਹੋ: Manjit Singh GK ਦਾ ਬਾਦਲਾਂ ਖ਼ਿਲਾਫ਼ ਫੁੱਟਿਆ ਗੁੱਸਾ
ਜ਼ਖਮੀ ਮਜ਼ਦੂਰਾਂ ਨੂੰ ਜਾਲਨਾ ਦੇ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮ੍ਰਿਤਕ ਮੱਧ ਪ੍ਰਦੇਸ਼ ਦੇ ਖਰਗੋਨ ਦੇ ਰਹਿਣ ਵਾਲੇ ਸੀ, ਜੋ ਹਾਈਵੇਅ ’ਤੇ ਮਜ਼ਦੂਰੀ ਕਰਨ ਲਈ ਮਹਾਰਾਸ਼ਟਰ ਆਏ ਸਨ। ਪੁਲਿਸ ਅਨੁਸਾਰ ਹਾਈਵੇਅ ਦੇ ਤਾਂਡੇਗਾਓਂ-ਦਸਰਬੀੜ ਸੈਕਸ਼ਨ ਤੋਂ ਗੁਜ਼ਰਦੇ ਸਮੇਂ ਟਰੱਕ ਦੀ ਰਫ਼ਤਾਰ ਤੇਜ਼ ਸੀ ਅਤੇ ਉਸ ’ਤੇ ਲੋਡ ਵੀ ਜ਼ਿਆਦਾ ਸੀ, ਇਸ ਲਈ ਉਹ ਬੇਕਾਬੂ ਹੋ ਕੇ ਪਲਟ ਗਿਆ।
13 killed in road accident in Maharashtra's Buldhana district
ਹੋਰ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ NIA ਦੀ ਛਾਪੇਮਾਰੀ, RDX ਮਿਲਣ ਦਾ ਦਾਅਵਾ
ਟਰੱਕ ਪਲਟਣ ਤੋਂ ਬਾਅਦ ਸਰੀਏ ਦੇ ਹੇਠਾਂ ਦੱਬਣ ਕਾਰਨ 8 ਲੋਕਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਫਿਲਹਾਲ ਮ੍ਰਿਤਕਾਂ ਦੇ ਨਾਂਅ ਪਤਾ ਨਹੀਂ ਚੱਲ ਸਕੇ।