Rajya Sabha by-election 2024 : MP ਦੀ ਇੱਕ ਰਾਜ ਸਭਾ ਸੀਟ 'ਤੇ ਉਪ ਚੋਣ ! ਭਾਜਪਾ ਕਿਸ ਨੂੰ ਬਣਾਏਗੀ ਉਮੀਦਵਾਰ ?
Published : Aug 20, 2024, 1:39 pm IST
Updated : Aug 20, 2024, 1:39 pm IST
SHARE ARTICLE
bjp
bjp

ਨਾਮਜ਼ਦਗੀਆਂ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ

Rajya Sabha by-election 2024 : ਜੋਤੀਰਾਦਿੱਤਿਆ ਸਿੰਧੀਆ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਮੱਧ ਪ੍ਰਦੇਸ਼ ਦੀ ਰਾਜ ਸਭਾ ਸੀਟ 'ਤੇ ਉਪ ਚੋਣ ਹੋਣੀ ਹੈ। ਜਿਸ ਲਈ ਭਾਜਪਾ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਰਾਜ ਸਭਾ ਸੀਟ 'ਤੇ ਉਪ ਚੋਣ ਲਈ ਨਾਮਜ਼ਦਗੀਆਂ 21 ਅਗਸਤ ਤੱਕ ਦਾਖਲ ਕੀਤੀਆਂ ਜਾਣਗੀਆਂ। 

ਦੱਸ ਦਈਏ ਕਿ ਖਾਲੀ ਹੋਈ ਸੀਟ 'ਤੇ ਭਾਜਪਾ ਦੀ ਜਿੱਤ ਤੈਅ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਰਾਜ ਮੰਤਰੀ ਜਾਰਜ ਕੁਰੀਅਨ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿੱਚੋਂ ਕੋਈ ਵੀ ਐਮਪੀ ਤੋਂ ਰਾਜ ਸਭਾ ਵਿੱਚ ਜਾ ਸਕਦਾ ਹੈ। ਹਾਲਾਂਕਿ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀ ਵੀ ਚਰਚਾ ਹੈ।

ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਪਾਰਟੀ ਰਾਜ ਤੋਂ ਉਮੀਦਵਾਰ ਚੁਣਨ ਜਾ ਰਹੀ ਹੈ ਤਾਂ ਦੋ ਸਾਬਕਾ ਮੰਤਰੀਆਂ- ਨਰੋਤਮ ਮਿਸ਼ਰਾ ਅਤੇ ਜੈਭਾਨ ਸਿੰਘ ਪਵਈਆ ਨੂੰ ਵਿਚਾਰਿਆ ਜਾ ਸਕਦਾ ਹੈ। ਇਹ ਦੋਵੇਂ ਨੇਤਾ ਉਸੇ ਗਵਾਲੀਅਰ-ਚੰਬਲ ਖੇਤਰ ਦੇ ਹਨ ,ਜਿੱਥੋਂ ਜਯੋਤੀਰਾਦਿਤਿਆ ਸਿੰਧੀਆ ਆਉਂਦੇ ਹਨ। ਦੂਸਰਾ ਨਾਮ ਜੋ ਚਰਚਾ 'ਚ ਹੈ ,ਉਹ ਗੁਨਾ ਤੋਂ ਭਾਜਪਾ ਦੇ 2019 ਲੋਕ ਸਭਾ ਉਮੀਦਵਾਰ, ਕੇਪੀ ਸਿੰਘ ਯਾਦਵ ਦਾ ਹੈ, ਜਿਸ ਨੇ ਸਿੰਧੀਆ ਨੂੰ ਹਰਾਇਆ ਸੀ।

ਸਿੰਧੀਆ ਵਿਰੁੱਧ ਜਿੱਤਣ ਦੇ ਬਾਵਜੂਦ ਉਨ੍ਹਾਂ ਨੂੰ 2024 ਵਿੱਚ ਹਲਕੇ ਤੋਂ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਸੀ। ਤਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਪ੍ਰੈਲ ਵਿੱਚ ਇੱਕ ਚੋਣ ਪ੍ਰਚਾਰ ਮੀਟਿੰਗ ਦੌਰਾਨ ਕਿਹਾ ਸੀ ਕਿ ਯਾਦਵ ਦੇ ਸਮਰਥਕਾਂ ਨੂੰ ਉਸਦੇ ਸਿਆਸੀ ਭਵਿੱਖ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸ਼ਾਹ ਨੇ ਕਿਹਾ ਸੀ, 'ਭਾਜਪਾ ਉਸ ਬਾਰੇ ਸੋਚੇਗੀ।'

ਦੱਸ ਦਈਏ ਕਿ ਮੱਧ ਪ੍ਰਦੇਸ਼ ਤੋਂ ਕੌਣ ਉਮੀਦਵਾਰ ਹੋ ਸਕਦਾ ਹੈ, ਇਸ ਬਾਰੇ ਪ੍ਰਦੇਸ਼ ਪਾਰਟੀ ਦਫਤਰ ਨੂੰ ਕੋਈ ਜਾਣਕਾਰੀ ਨਹੀਂ ਹੈ। ਪਾਰਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਮ ਤੌਰ 'ਤੇ ਪਾਰਟੀ ਸੂਬਿਆਂ ਤੋਂ ਪ੍ਰਸਤਾਵਿਤ ਉਮੀਦਵਾਰਾਂ ਦੇ ਪੈਨਲ ਦੀ ਮੰਗ ਕਰਦੀ ਹੈ। ਹਾਲਾਂਕਿ ਇਸ ਵਾਰ ਸੂਬਾ ਇਕਾਈ ਨੂੰ ਆਪਣੇ ਸੁਝਾਅ ਦੇਣ ਜਾਂ ਦਿੱਲੀ ਨੂੰ ਸੂਚੀ ਭੇਜਣ ਲਈ ਨਹੀਂ ਕਿਹਾ ਗਿਆ ਹੈ। ਇਸ ਲਈ ਇੱਥੇ ਕਿਸੇ ਨੂੰ ਵੀ ਕੋਈ ਸੁਰਾਗ ਨਹੀਂ ਹੈ ਕਿ ਮੱਧ ਪ੍ਰਦੇਸ਼ ਤੋਂ ਕਿਸ ਨੂੰ ਭੇਜਿਆ ਜਾਵੇਗਾ, ਕੀ ਇਹ ਰਾਜ ਤੋਂ ਪਾਰਟੀ ਦਾ ਕਾਰਜਕਾਰੀ ਹੋਵੇਗਾ ਜਾਂ ਰਾਜ ਤੋਂ ਬਾਹਰ ਦਾ ਉਮੀਦਵਾਰ।

ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੀ ਇੱਕ ਰਾਜ ਸਭਾ ਸੀਟ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹੁਣ ਤੱਕ ਕੇਂਦਰੀ ਸੰਚਾਰ ਮੰਤਰੀ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਇਸ ਸੀਟ ਤੋਂ ਰਾਜ ਸਭਾ ਮੈਂਬਰ ਸਨ। ਸਿੰਧੀਆ ਦੇ ਅਸਤੀਫੇ ਕਾਰਨ ਖਾਲੀ ਹੋਈ ਹੈ। ਇਸ ਦੇ ਲਈ ਚੋਣ ਕਮਿਸ਼ਨ 3 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਕਰਾਏਗਾ। ਅਜਿਹਾ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਿੰਧੀਆ ਨੇ ਗੁਨਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।

Location: India, Madhya Pradesh

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement