ਭਾਜਪਾ ਨੇਤਾ ਨੇ ਸਾਬਕਾ ਮੇਅਰ ਔਰਤ ਦੇ ਮਾਰਿਆ ਥੱਪੜ, ਵੀਡੀਓ ਵਾਇਰਲ
Published : Sep 20, 2019, 1:41 pm IST
Updated : Sep 20, 2019, 1:41 pm IST
SHARE ARTICLE
BJP Video Viral
BJP Video Viral

ਦਿੱਲੀ ‘ਚ ਬੀਜੇਪੀ ਦਫ਼ਤਰ ਦੇ ਬਾਹਰ ਹੋਇਆ ਵੱਡਾ ਹੰਗਾਮਾ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭਾਜਪਾ ਦਫ਼ਤਰ ਦੇ ਬਾਹਰ ਬੀਜੇਪੀ ਨੇਤਾ ਨੇ ਸਾਬਕਾ ਮੇਅਰ ਔਰਤ ਨੂੰ ਸ਼ਰੇਆਮ ਸਾਰੇ ਲੋਕਾਂ ਦੇ ਸਾਹਮਣੇ ਥੱਪੜ ਮਾਰ ਦਿੱਤਾ। ਇਹ ਵੀਡੀਉ ਦਿੱਲੀ ਦੀ ਹੈ। ਦਰਅਸਲ ਥੱਪੜ ਮਾਰਨ ਵਾਲਾ ਵਿਅਕਤੀ ਭਾਜਪਾ ਦੇ ਨੇਤਾ ਅਜ਼ਾਦ ਸਿੰਘ ਹੈ। ਜਿਸ ਨੇ ਭਾਜਪਾ ਦਫ਼ਤਰ ਦੇ ਬਾਹਰ ਨਗਰ ਨਿਗਮ ਦੀ ਸਾਬਕਾ ਮੇਅਰ ਸਰਿਤਾ ਚੌਧਰੀ ਦੇ ਸ਼ਰੇਆਮ ਥੱਪੜ ਮਾਰ ਦਿੱਤਾ।

BJPBJP

ਸਾਬਕਾ ਮੇਅਰ ਔਰਤ ਦੇ  ਥੱਪੜ ਮਾਰਨ ‘ਤੇ ਦਿੱਲੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਵੀਰਵਾਰ ਨੂੰ ਇਸ ਮਾਮਲੇ ‘ਚ  ਫ਼ੈਸਲਾ ਕਰਦੇ ਹੋਏ ਅਜ਼ਾਦ ਸਿੰਘ ਨੂੰ ਭਾਜਪਾ ਪਾਰਟੀ ਦੇ ਸਾਰੇ ਅਹੁਦਿਆ ਤੋਂ ਹਟਾ ਦਿੱਤਾ। ਦਰਅਸਲ ਅਜ਼ਾਦ ਸਿੰਘ ਸਰਿਤਾ ਚੌਧਰੀ ਦੇ ਪਤੀ ਸਨ ਪਰ ਕੁੱਝ ਸਮਾਂ ਪਹਿਲਾ ਉਹਨਾਂ ਦਾ ਤਲਾਕ ਹੋ ਗਿਆ ਸੀ। ਦੱਸਣਯੋਗ ਹੈ ਕਿ ਅਜ਼ਾਦ ਸਿੰਘ ਦਿੱਲੀ ਪ੍ਰਦੇਸ਼ ਭਾਜਪਾ ਸੰਗਠਨ ‘ਚ ਸੀ ਅਤੇ ਪਾਰਟੀ ਮਹਰੌਲੀ ਇਕਾਈ ਦੇ ਜਿਲ੍ਹਾਂ ਪ੍ਰਧਾਨ ਵੀ ਸੀ।

BJP Leader Azad SinghBJP Leader Azad Singh

ਉੱਥੇ ਹੀ ਸਰਿਤਾ ਚੌਧਰੀ ਵੀ ਬੀਜੇਪੀ ਦੀ ਨੇਤਾ ਹੈ ਅਤੇ ਦਿੱਲੀ ‘ਚ ਮੇਆਰ ਵੀ ਰਹਿ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੀਜੇਪੀ ਨੇਤਾ ਅਜ਼ਾਦ ਸਿੰਘ ਵੱਲੋਂ ਸਰਿਤਾ ਚੌਧਰੀ ਨੂੰ ਥੱਪੜ ਕਿਉ ਮਾਰਿਆ ਗਿਆ ਫਿਲਹਾਲ ਇਸ ਦੇ ਕਾਰਨਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ।

ਦੱਸ ਦੇਈਏ ਕਿ ਬੀਜੇਪੀ ਨੇਤਾ ਅਜ਼ਾਦ ਸਿੰਘ ਵੱਲੋਂ ਸਰਿਤਾ ਚੌਧਰੀ ਨੂੰ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਦੀ ਲੋਕਾਂ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉੱਥੇ ਦਿੱਲੀ ‘ਚ ਭਾਜਪਾ ਨੇਤਾ ਇਸ ਮਾਮਲੇ ‘ਚ ਚੱਪੀ ਸਾਧੀ ਬੈਠੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement