'ਕੁਪੋਸ਼ਣ' ਭਾਰਤ ਲਈ ਬਣਿਆ ਵੱਡੀ ਚੁਣੌਤੀ, 5 ਸਾਲ ਤੋਂ ਘੱਟ ਬੱਚੇ ਕੁਪੋਸ਼ਣ ਦੇ ਸ਼ਿਕਾਰ
Published : Sep 20, 2019, 2:35 pm IST
Updated : Sep 20, 2019, 2:35 pm IST
SHARE ARTICLE
'Malnutrition' a major challenge for India
'Malnutrition' a major challenge for India

ਗਰੀਬ ਲੋਕ ਝੱਲ ਰਹੇ ਹਨ ਕੁਪੋਸ਼ਣ ਦੀ ਮਾਰ

ਨਵੀਂ ਦਿੱਲੀ: ਭਾਰਤ ‘ਚ ਜਿੱਥੇ ਕੁਪੋਸ਼ਣ ਇਕ ਗੰਭੀਰ ਚੁਣੌਤੀ ਬਣ ਗਿਆ ਹੈ ਉੱਥੇ ਹੀ 5 ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਘੱਟ ਉਮਰ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ। ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ 5 ਸਾਲ ਤੋਂ ਘੱਟ ਉਮਰ ਦੇ ਲੱਗਭਗ 68.2 ਫੀਸਦੀ ਬੱਚੇ ਕੁਪੋਸ਼ਣ ਕਾਰਨ ਮੌਤ ਦੇ ਸ਼ਿਕਾਰ ਹੋਏ।

ChildrenChildren

ਲੈਂਸੈੱਟ ਚਾਈਲਡ ਐਂਡ ਅਡੋਲੋਸਨਟ ਹੈਲਥ 'ਚ ਪ੍ਰਕਾਸ਼ਤ ਇਕ ਨਵੀਂ ਖੋਜ 'ਚ ਕਿਹਾ ਗਿਆ ਕਿ ਭਾਰਤ 'ਚ ਬੱਚੇ ਅਤੇ ਮਾਂ ਕੁਪੋਸ਼ਣ ਕਾਰਨ ਰੋਗਾਂ ਦੀ ਲਪੇਟ 'ਚ ਆ ਜਾਂਦੇ ਹਨ। ਕੁਪੋਸ਼ਣ ਹਰ ਉਮਰ ਲਈ ਸਿਹਤ ਲਈ ਹਾਨੀਕਾਰਕ ਹੈ ਜਿਸ ਕਾਰਨ ਬੀਮਾਰੀ ਅਤੇ ਅਪੰਗਤਾ ਦਾ ਬੋਝ ਉੱਤਰ ਪ੍ਰਦੇਸ਼, ਬਿਹਾਰ, ਆਸਾਮ ਅਤੇ ਰਾਜਸਥਾਨ 'ਚ ਸਭ ਤੋਂ ਵਧ ਸੀ। ਕਾਬਲੇਗੋਰ ਹੈ ਕਿ ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਜ਼ਿਆਦਾਤਰ ਕੁਪੋਸ਼ਣ ਦੀ ਮਾਰ ਝੱਲਦੇ ਹਨ।

ChildrenChildren

ਉੱਥੇ ਹੀ ਹੁਣ ਭਾਰਤ ‘ਚ ਵੀ ਬਾਲ ਕੁਪੋਸ਼ਣ ਵੱਧਦਾ ਹੀ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਆਈ. ਸੀ. ਐੱਮ. ਆਰ. ਅਤੇ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੇਸ਼ਨ ਵਲੋਂ 18 ਸਤੰਬਰ ਨੂੰ ਸਾਰੇ ਸੂਬਿਆਂ ਵਿਚ ਕੁਪੋਸ਼ਣ 'ਤੇ ਰਿਪਰੋਟ ਜਾਰੀ ਕੀਤੀ ਗਈ ਹੈ। ਰਿਪਰੋਟ ਮੁਤਾਬਿਕ ਜੇ 2017 ਦੀ ਤਰ੍ਹਾਂ ਕੁਪੋਸ਼ਣ ਦਾ ਇਹ ਹੀ ਹਾਲ ਰਿਹਾ ਤਾਂ ਰਾਸ਼ਟਰੀ ਪੋਸ਼ਣ ਮਿਸ਼ਨ 2022 ਟੀਚੇ ਦੇ ਮੁਕਾਬਲੇ ਘੱਟ ਵਜ਼ਨੀ ਬੱਚਿਆਂ ਦੀ ਜਨਮ ਦਰ 8.6 ਫੀਸਦੀ ਤੋਂ ਵਧ ਹੋ ਸਕਦੀ ਹੈ।

ChildrenChildren

ਉੱਥੇ ਹੀ ਜਿਨ੍ਹਾਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ, ਅਜਿਹੇ ਬੱਚਿਆਂ ਦੀ ਗਿਣਤੀ ਮਿਸ਼ਨ ਦੇ ਤੈਅ ਕੀਤੇ ਗਏ ਟੀਚੇ ਦੇ ਮੁਕਾਬਲੇ 9.6 ਫੀਸਦੀ, ਘੱਟ ਵਜ਼ਨੀ ਬੱਚਿਆਂ ਦਾ 4.8 ਫੀਸਦੀ, ਬੱਚਿਆਂ 'ਚ ਖੂਨ ਦੀ ਘਾਟ ਦਾ 11.7 ਫੀਸਦੀ ਅਤੇ ਔਰਤਾਂ 'ਚ ਖੂਨ ਦੀ ਘਾਟ ਦੇ ਮਾਮਲੇ 13.8 ਫੀਸਦੀ ਤੋਂ ਵਧ ਦਰਜ ਕੀਤੇ ਜਾ ਸਕਦੇ ਹਨ। ਯਾਨੀ ਕਿ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਟੀਚਾ ਹਾਸਲ ਕਰਨ 'ਚ ਭਾਰਤ ਪਿਛੜ ਸਕਦਾ ਹੈ।

ਹਾਲਾਂਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਕੁੱਲ ਮਾਮਲੇ 1990 ਦੇ ਮੁਕਾਬਲੇ 2017 'ਚ ਕਮੀ ਆਈ ਹੈ। 1990 'ਚ ਇਹ ਦਰ 70.4 ਫੀਸਦੀ ਸੀ, 2017 'ਚ ਜੋ 68.2 ਫੀਸਦੀ ਪਹੁੰਚ ਸਕੀ।ਦੱਸ ਦੇਈਏ ਕਿ ਕੁਪੋਸ਼ਣ ਲਗਾਤਾਰ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਦੂਰ ਕਰਨ ਲਈ ਭਾਰਤ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement