ਪਤਨੀ ਨਾਲ ਮਿਲ ਕੇ ਬੇਟੇ ਨੇ ਮਾਂ-ਪਿਓ ਨੂੰ ਘਰ ਤੋਂ ਕੱਢਿਆ
Published : Sep 20, 2019, 1:34 pm IST
Updated : Sep 20, 2019, 1:34 pm IST
SHARE ARTICLE
Son and his kept out mother father of the house in delhi sonia vihar
Son and his kept out mother father of the house in delhi sonia vihar

ਗੁਆਂਢੀਆਂ ਨੇ ਕੀਤੀ ਦੇਖਭਾਲ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਇਕ ਕਲਯੁਗੀ ਬੇਟੇ ਨੇ ਮਾਤਾ ਪਿਤਾ ਨੂੰ ਘਰ ਚੋਂ ਬਾਹਰ ਕੱਢ ਦਿੱਤਾ ਹੈ। ਉਹਨਾਂ ਦਾ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਹੈ। ਗੁਆਂਢੀ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਉਹਨਾਂ ਦਾ ਪੇਟ ਭਰ ਰਹੇ ਹਨ। ਮਾਮਲਾ ਸੋਨੀਆ ਬਿਹਾਰ ਦਾ ਹੈ। 56 ਸਾਲ ਦੇ ਮਦਨ ਲਾਲ ਅਤੇ ਉਸ ਦੀ ਪਤਨੀ ਅਪਣੇ ਹੀ ਘਰ ਵਿਚ ਹੀ ਨਹੀਂ ਜਾ ਸਕਦੇ। ਵਜ੍ਹਾ ਹੈ ਉਹਨਾਂ ਦਾ ਬੇਟਾ ਅਤੇ ਉਸ ਦੀ ਨਹੁੰ।

Old ManOld Man

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਾਲ੍ਹਾਂ  ਵੀ ਕੱਢੀਆਂ ਜਾਂਦੀਆਂ ਹਨ ਤੇ ਉਹਨਾਂ ਤੇ ਇਲਜ਼ਾਮ ਵੀ ਲਗਾਏ ਜਾਂਦੇ ਹਨ। 23 ਸਾਲ ਪ੍ਰਵੀਨ ਅਤੇ ਉਸ ਦੀ ਪਤਨੀ ਕੋਈ ਕੰਮਕਾਜ ਨਹੀਂ ਕਰਦੇ। ਉਹ ਅਪਣੇ ਪਿਤਾ ਦੀ ਕਮਾਈ ਤੇ ਨਿਰਭਰ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਜੇ ਉਸ ਦੇ ਪਿਤਾ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਘਰ ਵਿਚ ਲੜਾਈ ਝਗੜਾ ਕਰਦੇ ਹਨ। ਬਜ਼ੁਰਗ ਗੁਆਂਢੀ ਦਾ ਕਹਿਣਾ ਸੀ ਕਿ ਇਸ ਬਜ਼ੁਰਗ ਜੋੜੇ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ।

ਉਸ ਦਾ ਪੁਤਰ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਅਤੇ ਨਾ ਹੀ ਕੁੱਝ ਸਮਝਣਾ ਚਾਹੁੰਦਾ ਹੈ। ਸਾਰੇ ਲੋਕ ਉਸ ਦੇ ਪੁਤਰ ਤੇ ਨਹੁੰ ਨੂੰ ਅਪਰਾਧੀ ਮੰਨ ਰਹੇ ਹਨ। ਹੁਣ ਉਹ ਘਰ ਦੇ ਬਾਹਰ ਬੈਠੇ ਹਨ। ਉਹਨਾਂ ਕੋਲ ਕੋਈ ਛੱਤ ਨਹੀਂ ਹੈ। ਗੁਆਂਢੀ ਉਹਨਾਂ ਦਾ ਹਾਲ ਚਾਲ ਪੁੱਛਣ ਆ ਜਾਂਦੇ ਹਨ। ਕੋਈ ਚਾਹ ਲੈ ਆਉਂਦਾ ਹੈ ਤੇ ਕੋਈ ਪਾਣੀ।

ਲੋਕ ਉਹਨਾਂ ਦੇ ਵਰਤਾਓ ਦੀ ਸਹਾਰਨਾ ਵੀ ਕਰਦੇ ਹਨ ਪਰ ਇਹਨਾਂ ਦੇ ਬੇਟੇ ਅਤੇ ਨਹੁੰ ਤੋਂ ਵੀ ਪਰੇਸ਼ਾਨ ਵੀ ਹਨ। ਫਿਲਹਾਲ ਇਹ ਮਾਮਲਾ ਪੁਲਿਸ ਤਕ ਨਹੀਂ ਪਹੁੰਚਿਆ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕਰਨ ਤੇ ਹੀ ਪਤਾ ਚੱਲੇਗਾ ਕਿ ਇਹਨਾਂ ਨੂੰ ਇਨਸਾਫ਼ ਮਿਲਦਾ ਹੈ ਕਿ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement