
ਹਿੰਦੀ ਸਿੱਖਣ ਨਾਲ ਦੱਖਣੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਨੌਕਰੀ!
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਇੰਟਰਵਿਊ ਵਿਚ ਹਿੰਦੀ ਭਾਸ਼ਾ ਨੂੰ ਦੇਸ਼ ਦੇ ਮੱਥੇ ਦੀ ਬਿੰਦੀ ਦੱਸਿਆ ਤੇ ਕਿਹਾ ਕਿ ਜੇ ਦੱਖਣੀ ਭਾਰਤ ਦੇ ਲੋਕ ਹਿੰਦੀ ਸਿੱਖਦੇ ਹਨ ਤਾਂ ਉਨ੍ਹਾਂ ਨੂੰ ਉੱਤਰ ਭਾਰਤ ਵਿਚ ਰੋਜ਼ਗਾਰ ਮਿਲੇਗਾ। ਉਨ੍ਹਾਂ ਨੇ ਹਿੰਦੀ ਨੂੰ ਪੂਰੇ ਦੇਸ਼ ਵਿਚ ਸਨਮਾਨ ਦੇਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ ਦੇ ਨਾਲ ਜੇ ਦੱਖਣੀ Jobਭਾਰਤੀ ਲੋਕ ਹਿੰਦੀ ਵੀ ਸਿੱਖ ਲੈਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਉੱਤਰ ਭਾਰਤ ਵਿਚ ਰੁਜ਼ਗਾਰ ਮਿਲੇਗਾ।
ਹਿੰਦੀ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਸੁਪਰੀਮ ਕੋਰਟ ਵਿਚ ਰਾਮ ਮੰਦਿਰ ਮਾਮਲੇ ਦੀ ਹਰ ਰੋਜ਼ ਹੋ ਰਹੀ ਸੁਣਵਾਈ ਦਾ ਸਵਾਗਤ ਕੀਤਾ। ਯੋਗੀ ਨੇ ਰਾਮ ਮੰਦਿਰ ਵਿਵਾਦ ਅਤੇ ਅਯੁੱਧਿਆ ਵਿਚ ਜਾਰੀ ਸੁਣਵਾਈ ਬਾਰੇ ਕਿਹਾ ਕਿ ਫੈਸਲਾ ਤੱਥ ਅਤੇ ਪ੍ਰਮਾਣ ਦੇ ਆਧਾਰ ਉਪਰ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਉਚ ਅਦਾਲਤ ਜੋ ਫੈਸਲਾ ਕਰੇਗੀ ਉਹ ਸਾਰਿਆਂ ਉਪਰ ਲਾਗੂ ਹੋਵੇਗਾ।
Yogi Adityanath
ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਵਿਚ ਵਿਚੋਲਗੀ ਲਈ ਸਮਾਂ ਦਿੱਤਾ ਸੀ, ਉਸ ਵਿਚ ਮੁਸਲਿਮ ਪੱਖ ਕਿਸੇ ਹੱਲ ਲਈ ਸਹਿਮਤ ਹੁੰਦਾ ਪਰ ਜਦੋਂ ਕੋਈ ਜਿੱਦ ਉਪਰ ਅੜਿਆ ਰਹੇਗਾ ਤਾਂ ਮਾਮਲੇ ਦਾ ਵਿਚੋਲਗੀ ਰਾਹੀਂ ਹੱਲ ਨਹੀਂ ਨਿਕਲੇਗਾ। ਅਜਿਹੇ ਵਿਚ ਕੋਰਟ ਤੋਂ ਹੀ ਫੈਸਲੇ ਦੀ ਉਮੀਦ ਹੈ, ਜਿਸ ਨਾਲ ਮਾਮਲਾ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ। ਸੀਐਮ ਯੋਗੀ ਨੇ ਵਧਦੀ ਆਬਾਦੀ ਨੂੰ ਅਹਿਮ ਮੁੱਦਾ ਦੱਸਿਆ।Job
ਉਨ੍ਹਾਂ ਕਿਹਾ ਕਿ ਤੁਸੀਂ ਕਿੰਨੇ ਵੀ ਡਿਵੈਲਪ ਕਿਉਂ ਨਾ ਹੋ ਜਾਓ ਪਰ ਜੇ ਤੁਹਾਡਾ ਆਬਾਦੀ ਉਪਰ ਕੰਟਰੋਲ ਨਹੀਂ ਕਰੋਗੇ ਤਾਂ ਸਾਡੇ ਸਾਹਮਣੇ ਧਾਰਮਿਕ ਆਬਾਦੀ ਦੀ ਸਮੱਸਿਆ ਵੀ ਖੜੀ ਹੋ ਜਾਵੇਗੀ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜੇ ਵਧਦੀ ਆਬਾਦੀ ਨੂੰ ਕੰਟਰੋਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵਿਕਾਸ ਯੋਜਨਾਵਾਂ ਦਾ ਲਾਭ ਨਹੀਂ ਮਿਲੇਗਾ ਅਤੇ ਹੋਰ ਸਮੱਸਿਆ ਵੀ ਖੜੀ ਹੋ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਇਸ ਮੁੱਦੇ ਬਾਰੇ ਸਖ਼ਤ ਕਦਮ ਚੁੱਕੇਗੀ।
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹਿੰਦੀ ਸਾਡੀ ਰਾਜ-ਭਾਸ਼ਾ ਹੈ ਅਤੇ ਹਰ ਰਾਜ-ਭਾਸ਼ਾ ਦਾ ਸਨਮਾਨ ਹੋਣਾ ਚਾਹੀਦਾ ਹੈ। ਇਹ ਸਾਡੇ ਦੇਸ਼ ਦੇ ਰਾਸ਼ਟਰੀ ਸਨਮਾਨ ਦਾ ਪ੍ਰਤੀਕ ਹੈ, ਉਸ ਦਾ ਸਨਮਾਨ ਹੋਣਾ ਚਾਹੀਦਾ ਹੈ। ਅੰਗਰੇਜ਼ੀ ਨਾਲ ਮਾਂ ਬੋਲੀ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਜੇ ਅੰਗਰੇਜ਼ੀ ਦੀ ਵਰਤੋਂ ਹੋ ਰਹੀ ਹੈ ਅਤੇ ਉੱਥੇ ਤਾਮਿਲ ਦੀ ਵਰਤੋਂ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਭਾਸ਼ਾ ਦਾ ਸਨਮਾਨ ਕਰਨਾ ਸਭ ਦਾ ਫ਼ਰਜ਼ ਹੈ।
ਕੁਝ ਲੋਕ ਵਿਰੋਧ ਕਰ ਰਹੇ ਹਨ, ਉਹ ਇਹ ਨਹੀਂ ਜਾਣਦੇ ਕਿ ਉਹ ਕਿਸ ਦਾ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਨੂੰ ਵਿਰੋਧ ਕਰਨਾ ਹੈ। ਉਦਾਹਰਨ ਵਜੋਂ ਤਾਮਿਲਨਾਡੂ ਵਿਚ ਅੰਗਰੇਜ਼ੀ ਦੇ ਨਾਲ ਤਾਮਿਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਿੰਦੀ ਨੂੰ ਇੱਕ ਵਿਕਲਪ ਦੇ ਤੌਰ ਵਜੋਂ ਵਰਤਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।