
ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਦੀ ਵੀਡੀਓ ’ਤੇ ਲੱਖਾਂ ਕੁਮੈਂਟ!, ਮਮਤਾ ਦੀਆਂ ਸਾਂਸਦ ਨੇ ਦੋਵੇਂ ਖ਼ੂਬਸੂਰਤ ਲੜਕੀਆਂ
ਬੰਗਾਲ- ਪੱਛਮ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀਆਂ ਇਨ੍ਹਾਂ ਦੋ ਖ਼ੂਬਸੂਰਤ ਸੰਸਦ ਮੈਂਬਰਾਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਸੰਸਦ ਵਿਚ ਅਪਣੇ ਭਾਸ਼ਣਾਂ ਅਤੇ ਤਸਵੀਰਾਂ ਨੂੰ ਲੈ ਕੇ ਅਸਕਰ ਸੁਰਖ਼ੀਆਂ ਵਿਚ ਰਹਿਣ ਵਾਲੀਆਂ ਇਹ ਦੋਵੇਂ ਮਹਿਲਾ ਸਾਂਸਦ ਇਕ ਵਾਰ ਫਿਰ ਸੁਰਖ਼ੀਆਂ ਵਿਚ ਛਾਈਆਂ ਹੋਈਆਂ ਹਨ ਪਰ ਇਸ ਵਾਰ ਇਨ੍ਹਾਂ ਸੁਰਖ਼ੀਆਂ ਦੀ ਵਜ੍ਹਾ ਇਨ੍ਹਾਂ ਵੱਲੋਂ ਦਿੱਤਾ ਗਿਆ ਕੋਈ ਸਿਆਸੀ ਬਿਆਨ ਨਹੀਂ ਬਲਕਿ ਇਕ ਬੰਗਾਲੀ ਧਾਰਮਿਕ ਗੀਤ ’ਤੇ ਗੀਤਾ ਗਿਆ ਡਾਂਸ ਹੈ ਜੋ ਸੋਸ਼ਲ ਮੀਡੀਆ ’ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
lok sabha mps nusrat jahan and mimi chakraborty beautifully dance for durga puja festival
ਦਰਅਸਲ ਪੱਛਮ ਬੰਗਾਲ ਵਿਚ ਦੁਰਗਾ ਪੂਜਾ ਦੀ ਰੌਣਕ ਕਾਫ਼ੀ ਸਮਾਂ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਮਹਾਂਪਰਵ ਦੇ ਚਲਦਿਆਂ ਲੋਕ ਸਭਾ ਸਾਂਸਦ ਨੁਸਰਤ ਜਹਾਂ ਅਤੇ ਮਿਮੀ ਚਕਰਵਰਤੀ ਨੇ ਦੁਰਗਾ ਪੂਜਾ ਨਾਲ ਸਬੰਧਤ ਇਕ ਗਾਣੇ ’ਤੇ ਡਾਂਸ ਕੀਤਾ। ਦੋਵੇਂ ਮਹਿਲਾ ਸਾਂਸਦਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਮਮਤਾ ਬੈਨਰਜੀ ਦੀਆਂ ਇਨ੍ਹਾਂ ਦੋਵੇਂ ਮਹਿਲਾ ਸਾਂਸਦਾਂ ਨੂੰ ਯੂ-ਟਿਊਬ ’ਤੇ 10 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ ਜਦਕਿ ਫੇਸਬੁੱਕ ’ਤੇ ਇਹ ਅੰਕੜਾ 12 ਲੱਖ ਨੂੰ ਵੀ ਪਾਰ ਕਰ ਗਿਆ।
Nusrat Jahan And Mimi Chakraborty
ਦੋਵੇਂ ਮਹਿਲਾ ਸਾਂਸਦ ਬੰਗਾਲੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵੀ ਹਨ। ਇਕ ਵੀਡੀਓ ਵਿਚ ਇਨ੍ਹਾਂ ਦੋਵੇਂ ਸੰਸਦ ਮੈਂਬਰਾਂ ਨਾਲ ਅਦਾਕਾਰਾ ਸੁਭਾਸ਼੍ਰੀ ਗਾਂਗੁਲੀ ਵੀ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਦੁਰਗਾ ਪੂਜਾ ਦਾ ਪਰਵ 3 ਅਕਤੂਬਰ ਤੋਂ 8 ਅਕਤੂਬਰ ਤਕ ਚੱਲੇਗਾ। ਨੁਸਰਤ ਜਹਾਂ ਦਾ ਵਿਆਹ ਕੁੱਝ ਮਹੀਨੇ ਪਹਿਲਾਂ ਹੀ ਹੋਇਆ ਹੈ। ਉਹ ਉਸ ਸਮੇਂ ਸੁਰਖ਼ੀਆਂ ਵਿਚ ਆ ਗਈ ਸੀ ਜਦੋਂ ਕੁੱਝ ਲੋਕਾਂ ਨੇ ਉਸ ਦੇ ਹਿੰਦੂ ਸ਼ਿੰਗਾਰ ਕਰਨ ਦਾ ਵਿਰੋਧ ਕੀਤਾ ਸੀ
Nusrat Jahan And Mimi Chakraborty
ਅਤੇ ਨੁਸਰਤ ਜਹਾਂ ਨੇ ਉਨ੍ਹਾਂ ਲੋਕਾਂ ਨੂੰ ਇਹ ਕਹਿੰਦਿਆਂ ਕਰਾਰਾ ਜਵਾਬ ਦਿੱਤਾ ਸੀ ਕਿ ਉਸ ਨੂੰ ਲੋਕਾਂ ਦੀ ਸਲਾਹ ਦੀ ਲੋੜ ਨਹੀਂ। ਉਸ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਉਹ ਖ਼ੁਦ ਚੰਗੀ ਤਰ੍ਹਾਂ ਜਾਣਦੀ ਹੈ। ਹੁਣ ਫਿਰ ਦੁਰਗਾ ਉਤਸਵ ਨਾਲ ਸਬੰਧਤ ਗਾਣੇ ’ਤੇ ਡਾਂਸ ਕਰਕੇ ਨੁਸਰਤ ਜਹਾਂ ਨੇ ਉਸ ਦੇ ਧਰਮ ਨੂੰ ਲੈ ਕੇ ਸਵਾਲ ਉਠਾਉਣ ਵਾਲੇ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ।
ਦੱਸ ਦਈਏ ਕਿ ਨੁਸਰਤ ਜਹਾਂ ਨੇ ਕੁੱਝ ਦਿਨ ਪਹਿਲਾਂ ਹੀ ‘ਅਸੁਰ’ ਨਾਂਅ ਦੀ ਇਕ ਬੰਗਲਾ ਫਿਲਮ ਸਾਈਨ ਕੀਤੀ ਹੈ। ਜਿਸ ਦੇ ਨਿਰਦੇਸ਼ਕ ਪਾਵੇਲ ਹਨ। ਫਿਲਮ ਦੀ ਕਹਾਣੀ ਤਿੰਨ ਦੋਸਤਾਂ ਦੇ ਨੇੜੇ ਤੇੜੇ ਘੁੰਮਦੀ ਹੈ। ਇਸ ਫਿਲਮ ਲਈ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਨੁਸਰਤ ਜਹਾਂ ਤੋਂ ਇਲਾਵਾ ਅਦਾਕਾਰ ਕਬੀਰ ਚੈਟਰਜੀ ਅਤੇ ਜੀਤ ਨੂੰ ਵੀ ਸਾਈਨ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।