
ਲੋਕਾਂ ਨੇ ਕੀਤੇ ਗ਼ਲਤ ਤਰੀਕੇ ਦੇ ਕਮੈਂਟ
ਹਾਲ ਹੀ ਵਿਚ ਅਦਾਕਾਰਾ ਅਤੇ ਲੋਕ ਸਭਾ ਸੰਸਦ ਮੈਂਬਰ ਨੁਸਰਤ ਜਹਾਂ ਨੇ ਬਿਜ਼ਨੈਸ ਮੈਨ ਨਿਖਿਲ ਜੈਨ ਨਾਲ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿਚ ਵਿਆਹ ਕਰਵਾਇਆ ਹੈ। ਜਦੋਂ ਨੁਸਰਤ ਨੇ ਸੋਸ਼ਲ ਮੀਡੀਆ 'ਤੇ ਅਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਲੋਕਾਂ ਨੇ ਗ਼ਲਤ ਢੰਗ ਨਾਲ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਤਸਵੀਰਾਂ ਵਿਚ ਕੁੱਝ ਲੋਕ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ ਤੇ ਕੁੱਝ ਲੋਕ ਉਹਨਾਂ ਨੂੰ ਬਦਦੁਆ ਦਿੱਤੀਆਂ ਹਨ।
ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਉਹ ਚੋਣਾਂ ਤੋਂ ਪਹਿਲਾਂ ਹਿੰਦੂ ਨਾਲ ਵਿਆਹ ਕਰਵਾਉਂਦੀ ਤਾਂ ਉਹ ਵੋਟਾਂ ਨਹੀਂ ਜਿੱਤ ਸਕਦੀ ਸੀ। ਲੋਕਾਂ ਨੇ ਕਿਹਾ ਕਿ ਉਸ ਨੇ ਅਪਣਾ ਇਸਲਾਮ ਛੱਡਿਆ ਹੈ।
Instagrame
ਇਸ ਤੋਂ ਇਲਾਵਾ ਲੋਕਾਂ ਨੇ ਇੱਥੇ ਵੀ ਕਹਿ ਦਿੱਤਾ ਕਿ ਲੋਕ ਸਭਾ ਵਿਚ ਇਕ ਮੁਸਲਿਮ ਐਮਪੀ ਘਟ ਹੋ ਗਈ ਹੈ। ਇਹ ਸਿਰਫ ਨਾਮ ਦੇ ਬਰਾਬਰ ਮੁਸਲਿਮ ਸੀ।
#nusratjahan wow @nusratchirps mam..I can't believe this ?..ur sindur..ur mehndi..actually u are looking very beautiful.."pure indian naari"..jis tarah se aapne feet touch ki LS ke wo sbse best tha..I am impressed..☺☺..
— Jayshree Singh (@Dayanan73165563) June 25, 2019
Wish you a very happy married life mam..?..love you❤ ❤ pic.twitter.com/LxjYK5vRYk
ਅਜਿਹੇ ਲੋਕਾਂ ਤੋਂ ਮੁਸਲਿਮ ਕਹਾਉਣ ਦਾ ਹੱਕ ਖੋਹ ਲੈਣਾ ਚਾਹੀਦਾ ਹੈ।
#Nusratjahan TMC MP, Married a Jain. Wears Sindoor/ Mehandi. Kept her Muslim name. Takes oath in Bangla in the name of "Ishwar". Ends with "Jai Hind" & "Vande Matram'. In truly Indian tradition touched feet of elders
— Arshit Pathak (@arshpath) June 25, 2019
She truly represents what truly New India is.More Power to You. pic.twitter.com/wvpWMqvkPJ
ਵਿਆਹ ਤੋਂ ਬਾਅਦ ਜਦੋਂ ਨੁਸਰਤ ਜਹਾਂ ਸੰਸਦ ਵਿਚ ਸਹੁੰ ਚੁੱਕਣ ਲਈ ਪਹੁੰਚੀ ਤਾਂ ਉਸ ਨੇ ਹਾਰ-ਸ਼ਿੰਗਾਰ ਲਗਾਇਆ ਹੋਇਆ ਸੀ। ਕਈ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸ਼ਾ ਵੀ ਕੀਤੀ ਸੀ।