ਇਸ ਦੇਸ਼ ਦੇ ਮੰਤਰੀ ਨੇ ਲਗਵਾਈ ਕੋਰੋਨਾ ਵੈਕਸੀਨ,ਲੋਕਾਂ ਨੇ ਕੀਤੀ ਤਾਰੀਫ਼
Published : Sep 20, 2020, 2:09 pm IST
Updated : Sep 20, 2020, 2:39 pm IST
SHARE ARTICLE
FILE PHOTO
FILE PHOTO

ਯੂਏਈ ਸਰਕਾਰ ਨੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ।

ਸੰਯੁਕਤ ਅਰਬ ਅਮੀਰਾਤ ਦੇ ਸਿਹਤ ਮੰਤਰੀ ਨੇ ਖੁਦ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਹੈ। ਰਿਪੋਰਟ ਦੇ ਅਨੁਸਾਰ ਸਿਹਤ ਅਤੇ ਬਚਾਅ ਮੰਤਰੀ ਅਬਦੁੱਲ ਰਹਿਮਾਨ ਬਿਨ ਮੁਹੰਮਦ ਅਲ ਓਵੈਸ ਨੇ ਦੇਸ਼ ਵਿੱਚ ਟੈਸਟ ਕੀਤੀ  ਜਾ ਰਹੀ ਚੀਨੀ ਵੈਕਸੀਨ ਦੀ  ਇੱਕ ਖੁਰਾਕ ਖੁਦ ਲਗਵਾਈ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮੰਤਰੀ ਦੇ ਟੀਕੇ ਲਗਾਉਣ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ।

corona diseasecorona disease

ਬਹੁਤ ਸਾਰੇ ਲੋਕਾਂ ਨੇ ਲਿਖਿਆ ਕਿ ਯੂਏਈ ਸਰਕਾਰ ਨੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ। ਸਿਹਤ ਮੰਤਰੀ ਨੂੰ ਟੀਕਾ ਲਗਾਉਣ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਯੂਏਈ ਇਹ ਟੀਕਾ ਫਰੰਟਲਾਈਨ ਹੈਲਥ ਵਰਕਰਾਂ ਨੂੰ ਵੀ ਦੇਣ ਜਾ ਰਹੀ ਹੈ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਐਮਰਜੈਂਸੀ ਵਰਤੋਂ ਲਈ ਇਸ ਚੀਨੀ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

CoronavirusCoronavirus

ਸਿਨੋਫਾਰਮ ਕੰਪਨੀ ਨੇ ਚੀਨੀ ਟੀਕਾ ਤਿਆਰ ਕੀਤਾ ਹੈ ਜਿਸ ਦੀ ਯੂਏਈ ਵਿੱਚ ਜਾਂਚ ਕੀਤੀ ਜਾ ਰਹੀ ਹੈ। ਫੇਜ਼ -1 ਅਤੇ ਫੇਜ਼ -2 ਦੇ ਟਰਾਇਲ ਚੀਨੀ ਕੰਪਨੀ ਦੁਆਰਾ ਹੀ ਕਰਵਾਏ ਗਏ ਸਨ। ਕੰਪਨੀ ਨੇ ਟਰਾਇਲ ਦੇ ਸ਼ੁਰੂਆਤੀ ਦੋ ਦੌਰ ਦੇ ਨਤੀਜਿਆਂ ਨੂੰ ਵਧੀਆ ਦੱਸਿਆ ਹੈ। ਇਸ ਤੋਂ ਬਾਅਦ ਯੂਏਈ ਵਿਚ 31 ਹਜ਼ਾਰ ਲੋਕਾਂ 'ਤੇ ਫੇਜ਼ -3 ਟਰਾਇਲ ਸ਼ੁਰੂ ਕੀਤਾ ਗਿਆ।

covid 19 vaccinecovid 19 vaccine

ਚੀਨੀ ਟੀਕੇ ਦੀਆਂ ਦੋ ਖੁਰਾਕਾਂ ਨੂੰ ਫੇਜ਼ -3 ਦੇ  ਟਰਾਇਲ ਵਿਚ ਵਾਲੰਟੀਅਰਾਂ ਨੂੰ ਦਿੱਤਾ ਜਾਣਾ ਹੈ। ਯੂਏਈ ਵਿੱਚ, ਕੁੱਲ 125 ਦੇਸ਼ਾਂ ਦੇ ਨਾਗਰਿਕਾਂ ਨੇ ਫੇਜ਼ -3 ਦੇ ਟਰਾਇਲ ਵਿੱਚ ਹਿੱਸਾ ਲਿਆ ਹੈ। ਇਸ ਵਿਚ ਇਕ ਹਜ਼ਾਰ ਅਜਿਹੇ ਲੋਕ ਵੀ ਸ਼ਾਮਲ ਕੀਤੇ ਗਏ ਹਨ, ਜੋ ਪਹਿਲਾਂ ਹੀ ਲੰਬੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।

coronavirus coronavirus

ਅਬੂ ਧਾਬੀ ਅਧਾਰਤ ਕੰਪਨੀ ਜੀ 42 ਹੈਲਥਕੇਅਰ ਚੀਨੀ ਕੰਪਨੀ ਸਿਨੋਫਾਰਮ ਨਾਲ ਤੀਸਰੇ ਦੌਰ ਦੇ ਟਰਾਇਲ ਕਰ ਰਹੀ ਹੈ। ਸਰਗਰਮ ਵਾਇਰਸ ਦੀ ਵਰਤੋਂ ਸਿਨੋਫਰਮ ਦੇ ਕੋਰੋਨਾ ਟੀਕੇ ਵਿੱਚ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਸ਼ੁਰੂਆਤੀ ਟਰਾਇਲ ਵਿਚ ਟੀਕੇ ਨੇ ਕਾਫ਼ੀ ਮਾਤਰਾ ਵਿਚ ਐਂਟੀਬਾਡੀਜ਼ ਤਿਆਰ ਕੀਤੀਆਂ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement