
ਹਾਦਸੇ ਦਾ ਪਤਾ ਚਲਦੇ ਹੀ ਜਲਦੀ ਵਿਚ ਤ੍ਰਿਪਤੀ ਦੇ ਪਰਵਾਰ ਵਾਲੇ ਉਸਨੂੰ ਗਜਰਾਰਾਜਾ ਹਸਪਤਾਲ ਲੈ ਕੇ ਪਹੁੰਚੇ।
ਗਵਾਲੀਅਰ, ( ਪੀਟੀਆਈ) : ਜ਼ਰਾ ਕੁ ਲਾਪਰਵਾਹੀ ਕਿੰਨੀ ਭਾਰੀ ਪੈ ਸਕਦੀ ਹੈ, ਇਸਦਾ ਉਦਾਹਰਨ ਗਵਾਲੀਅਰ ਵਿਖੇ ਹੋਏ ਇਕ ਹਾਦਸੇ ਦੌਰਾਨ ਪਤਾ ਚਲਦਾ ਹੈ। ਇਥੇ ਚੰਦਰਨਗਰ ਵਿਚ ਰਹਿਣ ਵਾਲੀ ਸਾਢੇ ਪੰਜ ਸਾਲ ਦੀ ਮਾਸੂਮ ਬੱਚੀ ਤ੍ਰਿਪਤੀ ਦੀ ਅੱਗ ਵਿਚ ਝੁਲਸ ਜਾਣ ਨਾਲ ਮੌਤ ਹੋ ਗਈ। ਦੁਸ਼ਹਿਰੇ ਦੀ ਰਾਤ ਇਹ ਬੱਚੀ ਅਪਣੇ ਘਰ ਦੇ ਉਪਰ ਬਣੇ ਕਮਰੇ ਵਿਚ ਖੇਡ ਰਹੀ ਸੀ। ਇਸੇ ਦੌਰਾਨ ਘਰ ਵਿਚ ਬਣੇ ਮੰਦਰ ਵਿਚ ਜਗਾਈ ਗਈ ਜੋਤ ਨਾਲ
Little Tripti
ਇਸ ਬੱਚੀ ਦੇ ਕਪੜਿਆਂ ਵਿਚ ਅੱਗ ਲਗ ਗਈ। ਬੱਚੀ ਅਪਣੇ ਕਮਰੇ ਵਿਚ ਇਕਲੀ ਸੀ। ਘਰ ਦੇ ਨੇੜੇ ਹੀ ਭੰਡਾਰਾ ਚਲ ਰਿਹਾ ਸੀ ਅਤੇ ਉਥੇ ਬਹੁਤ ਉਚੀ ਆਵਾਜ਼ ਵਿਚ ਡੀਜੇ ਵਜ ਰਿਹਾ ਸੀ ਤੇ ਡੀਜੇ ਦੇ ਰੌਲੇ ਵਿਚ ਉਸਦੀ ਅਵਾਜ਼ ਕਿਸੇ ਤੱਕ ਨਹੀਂ ਪਹੁੰਚ ਸਕੀ। ਮਦਦ ਮਿਲਣ ਤੱਕ ਬੱਚੀ 70 ਫੀਸਦੀ ਤੋਂ ਵੱਧ ਜਲ ਚੁੱਕੀ ਸੀ। ਹਾਦਸੇ ਦਾ ਪਤਾ ਚਲਦੇ ਹੀ ਜਲਦੀ ਵਿਚ ਤ੍ਰਿਪਤੀ ਦੇ ਪਰਵਾਰ ਵਾਲੇ ਉਸਨੂੰ ਗਜਰਾਰਾਜਾ ਹਸਪਤਾਲ ਲੈ ਕੇ ਪਹੁੰਚੇ। ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।