
ਆਸ-ਪਾਸ ਦੇ ਲੋਕਾਂ ਨੇ ਦਾ ਕਹਿਣਾ ਹੈ ਕਿ ਅੱਜ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਵਾਲੀ ਕਹਾਵਤ ਸੱਚ ਹੋ ਗਈ ਹੈ।
ਟੀਕਮਗੜ੍ਹ- ਛੋਟੇ ਬੱਚਿਆਂ ਨਾਲ ਵਾਪਰਦੇ ਹਾਦਸਿਆਂ ਦੀਆਂ ਖਬਰਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤੇ ਹੁਣ ਪ੍ਰਧਾਨਪੁਰਾ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਪ੍ਰਧਾਨਪੁਰਾ ਦਾ ਰਹਿਣ ਵਾਲਾ ਇਕ 3 ਸਾਲ ਦਾ ਬੱਚਾ ਮਕਾਨ ਦੀ ਦੂਜੀ ਮੰਜ਼ਲ ਤੋਂ ਥੱਲੇ ਡਿੱਗ ਗਿਆ ਪਰ ਉਸ ਨੂੰ ਕੋਈ ਵੀ ਖਰੋਚ ਨਹੀਂ ਆਈ। ਦਰਅਸਲ ਇਹ ਬੱਚਾ ਘਰ ਦੀ ਦੂਜੀ ਮੰਜ਼ਲ ਤੇ ਖੇਡ ਰਿਹਾ ਸੀ ਅਤੇ ਉਸ ਦਾ ਪੈਰ ਫਿਸਲ ਗਿਆ ਅਤੇ ਇਹ ਬੱਚਾ ਥੱਲੇ ਡਿੱਗਣ ਦੀ ਬਜਾਏ ਇਕ ਰਿਕਸ਼ੇ ਵਾਲੇ ਦੀ ਸੀਟ ਤੇ ਜਾ ਡਿੱਗਿਆ ਅਤੇ ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ।
ਆਸ-ਪਾਸ ਦੇ ਲੋਕਾਂ ਨੇ ਦਾ ਕਹਿਣਾ ਹੈ ਕਿ ਅੱਜ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਵਾਲੀ ਕਹਾਵਤ ਸੱਚ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਰਿਕਸ਼ੇ ਵਾਲਾ ਆਦਮੀ ਉਹਨਾਂ ਲਈ ਰੱਬ ਹੈ ਜਿਸ ਨੇ ਬੱਚੇ ਨੂੰ ਜ਼ਮੀਨ ਤੇ ਡਿੱਗਣੋ ਬਚਾ ਲਿਆ। ਉਹਨਾਂ ਨੇ ਕਿਹਾ ਕਿ ਜੇ ਰਿਕਸ਼ੇ ਵਾਲਾ ਸਮੇਂ ਸਿਰ ਨਾ ਆਉਂਦਾ ਤਾਂ ਨਾ ਜਾਨੇ ਕੀ ਹੋ ਜਾਂਦਾ। ਜਿਸ ਕਿਸੇ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਉਹ ਰੱਬ ਦਾ ਸ਼ੁਕਰ ਕਰਦਾ ਹੈ ਅਤੇ ਉਸ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਸ ਘਟਨਾ ਨੇ ਇਕ ਵਾਰ ਫਿਰ ਲੋਕਾਂ ਦੇ ਦਿਲਾਂ ਵਿਚ ਰੱਬ ਲਈ ਡੂੰਘੀ ਆਸਥਾ ਪੈਦਾ ਕਰ ਦਿੱਤੀ ਹੈ।