
ਪਿਛਲੇ 22 ਸਾਲ ਤੋਂ ਸਲਮਾਨ ਖਾਨ ਦੀ ਸੁਰੱਖਿਆ ਕਰ ਰਿਹੈ ਸ਼ੇਰਾ
ਮੁੰਬਈ : ਬੀਤੇ ਦਿਨ ਸਲਮਾਨ ਖ਼ਾਨ ਦੇ ਬੌਡੀਗਾਰਡ 'ਸ਼ੇਰਾ' ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਪ੍ਰਧਾਨ ਉੱਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਅਦਿੱਤਿਆ ਠਾਕਰੇ ਹਾਜ਼ਰ ਸਨ। ਇਸ ਜਾਣਕਾਰੀ ਸ਼ਿਵ ਸੈਨਾ ਨੇ ਆਪਣੇ ਟਵਿਟਰ ਹੈਂਡਲ 'ਤੇ ਦਿੱਤੀ।
Salman Khan bodyguard Shera joins Shiv Sena
ਗੁਰਮੀਤ ਸਿੰਘ ਜੋਲੀ ਉਰਫ਼ ਸ਼ੇਰਾ ਪਿਛਲੇ 22 ਸਾਲ ਤੋਂ ਸਲਮਾਨ ਖਾਨ ਦੀ ਸੁਰੱਖਿਆ ਵਿਚ ਤੈਨਾਤ ਹਨ। ਸ਼ੇਰਾ ਦਾ ਜਨਮ ਮੁੰਬਈ ਦੇ ਅੰਧੇਰੀ ਵਿਚ ਇਕ ਸਿੱਖ ਪਰਵਾਰ ਦੇ ਘਰ ਹੋਇਆ। ਬਚਪਨ ਵਿਚ ਸ਼ੇਰਾ ਦਾ ਨਾਮ ਸ਼ੇਰ ਸਿੰਘ ਸੀ, ਜੋ ਕਿ ਬਾਅਦ ਵਿਚ ਬਦਲ ਕੇ ਗੁਰਮੀਤ ਸਿੰਘ ਜੋਲੀ ਉਰਫ 'ਸ਼ੇਰਾ' ਰੱਖ ਦਿੱਤਾ ਗਿਆ। ਜਦੋਂ ਸ਼ੇਰਾ ਛੋਟਾ ਸੀ ਤਾਂ ਉਹ ਆਪਣੇ ਪਿਤਾ ਨਾਲ ਆਟੋਮੋਬਾਈਲ ਵਰਕਸ਼ਾਪ ਉੱਤੇ ਹੀ ਜ਼ਿਆਦਾ ਸਮਾਂ ਬਿਤਾਉਂਦਾ ਸੀ। ਸ਼ੇਰਾ ਬੌਡੀ ਗਾਰਡ ਬਣਨ ਤੋਂ ਪਹਿਲਾਂ ਲੋਹੇ ਨੂੰ ਪੰਪ ਕਰਨ ਦਾ ਕੰਮ ਕਰਦਾ ਸੀ, ਪਰ ਸ਼ੇਰਾ ਨੂੰ ਬੌਡੀ ਬਿਲਡਿੰਗ ਦਾ ਵੀ ਬਹੁਤ ਸ਼ੌਕ ਸੀ। ਜਿਸ ਤੋਂ ਬਾਅਦ ਉਸ ਨੇ ਬੌਡੀ ਬਿਲਡਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਈ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕੀਤੀ।
Salman Khan bodyguard Shera joins Shiv Sena
ਸ਼ੇਰਾ ਦੇ ਬੌਡੀਗਾਰਡ ਬਣਨ ਦੀ ਕਹਾਣੀ :
ਸਾਲ 1997 ਵਿਚ ਸਲਮਾਨ ਖਾਨ ਨੇ ਚੰਡੀਗੜ੍ਹ ਵਿਚ ਇਕ ਸ਼ੋਅ ਕੀਤਾ ਪਰ ਉੱਥੇ ਸੁਰੱਖਿਆ ਦੇ ਇੰਤਜ਼ਾਮ ਨਾ ਹੋਣ ਕਰ ਕੇ ਲੋਕਾਂ ਦੀ ਭੀੜ ਸਟੇਜ ‘ਤੇ ਚੜ੍ਹ ਗਈ, ਜਿਸ ਨਾਲ ਪੂਰਾ ਸ਼ੋਅ ਖ਼ਰਾਬ ਹੋ ਗਿਆ। ਇਸ ਤੋਂ ਬਾਅਦ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਨੇ ਸ਼ੇਰਾ ਨੂੰ ਆਪਣੇ ਦਫ਼ਤਰ ਬੁਲਾਇਆ। ਉਸ ਵੇਲੇ ਸ਼ੇਰਾ 'ਵਿਜਕਰਾਫਟ' ਨਾਮ ਦੀ ਕੰਪਨੀ ਵਿਚ ਕੰਮ ਕਰਦੇ ਸਨ, ਜੋ ਕਿ ਬਾਹਰੋਂ ਆਏ ਹਾਲੀਵੁੱਡ ਸ਼ਟਾਰ ਨੂੰ ਸੁਰੱਖਿਆ ਦੇਣ ਦਾ ਕੰਮ ਕਰਦੀ ਸੀ। ਸੋਹੇਲ ਖਾਨ ਨੇ ਸ਼ੇਰਾ ਨੂੰ ਕਿਹਾ ਕਿ ਉਹ ਸਲਮਾਨ ਖਾਨ ਦੀ ਸੁਰੱਖਿਆ ਲਈ ਇਹੋ ਜਿਹੇ ਵਿਅਕਤੀ ਦੀ ਤਲਾਸ਼ ਕਰ ਰਹੇ ਹਨ, ਜੋ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਇੰਤਜ਼ਾਮ ਸੰਭਾਲ ਸਕੇ। ਜਿਸ ਤੋਂ ਬਾਅਦ ਸ਼ੇਰਾ ਸਲਮਾਨ ਖਾਨ ਦੇ ਬੌਡੀਗਾਰਡ ਬਣਨ ਲਈ ਰਾਜੀ ਹੋ ਗਏ ਅਤੇ ਉਦੋਂ ਤੋਂ ਹੀ ਸ਼ੇਰਾ ਸਲਮਾਨ ਖਾਨ ਦੇ ਨਾਲ ਹਰ ਸਮੇਂ ਤੈਨਾਤ ਰਹਿੰਦੇ ਹਨ।
Salman Khan bodyguard Shera joins Shiv Sena
ਕੇਸਧਾਰੀ ਸਰਦਾਰ ਸੀ ਸ਼ੇਰਾ :
ਸਲਮਾਨ ਦੇ ਬੌਡੀਗਾਰਡ ਬਣਨ ਤੋਂ ਪਹਿਲਾਂ ਸ਼ੇਰਾ ਕੇਸਧਾਰੀ ਸਰਦਾਰ ਸਨ ਪਰ ਬਾਅਦ ਵਿਚ ਉਸ ਨੇ ਆਪਣੇ ਵਾਲ ਕਟਵਾ ਦਿੱਤੇ। ਇਕ ਇੰਟਰਵੀਊ ਵਿਚ ਸ਼ੇਰਾ ਨੇ ਕਿਹਾ ਸੀ ਕਿ ਸਲਮਾਨ ਦੇ ਨਾਲ ਚੱਲਣ ਵੇਲੇ ਉਨ੍ਹਾਂ ਨੂੰ ਭੀੜ ਵਿਚ ਆਪਣੀ ਪਗੜੀ ਦੀ ਸੰਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਕਰ ਕੇ ਉਸ ਨੇ ਕੇਸ ਕਟਵਾ ਲਏ ਸਨ। ਸ਼ੇਰਾ ਸਲਮਾਨ ਖਾਨ ਨੂੰ ਮਾਲਿਕ ਕਹਿ ਕੇ ਬੁਲਾਉਂਦੇ ਹਨ।
Salman Khan bodyguard Shera joins Shiv Sena
ਸ਼ੇਰਾ ਦੀ ਕਮਾਈ :
ਇਸ ਵੇਲੇ ਸ਼ੇਰਾ ਦੀ ਆਪਣੀ ਖੁਦ ਦੀ ਸਕਿਉਰਿਟੀ ਕੰਪਨੀ ਹੈ, ਜਿਸ ਦਾ ਨਾਮ ਉਸਨੇ ਆਪਣੇ ਬੇਟੇ ਦੇ ਨਾਮ 'ਟਾਈਗਰ' ਉੱਤੇ ਰੱਖਿਆ ਹੈ। ਇਹ ਕੰਪਨੀ ਬਾਲੀਵੁਡ ਸ਼ਟਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਇਕ ਵੱਡੇ ਸ਼ਟਾਰ ਦਾ ਬੌਡੀਗਾਰਡ ਹੋਣ ਕਰ ਕੇ ਹਰ ਕੋਈ ਸ਼ੇਰਾ ਦੀ ਸੈਲਰੀ ਬਾਰੇ ਜਾਨਣ ਦੀ ਇੱਛੁਕ ਰਹਿੰਦਾ ਹੈ। ਜੇ ਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੇਰਾ ਹਰ ਮਹੀਨੇ ਲਗਭਗ 15 ਲੱਖ ਰੁਪਏ ਕਮਾਉਂਦੇ ਹਨ, ਪਰ ਅਧਿਕਾਰਕ ਤੌਰ 'ਤੇ ਕਦੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।