ਸਲਮਾਨ ਦਾ ਨੰਬਰ ਮੰਗਣ 'ਤੇ ਇਲਾਹਾਬਾਦ ਪੁਲਿਸ ਨੇ 'ਸ਼ੇਰਾ' ਨੂੰ ਕੀਤਾ ਗ੍ਰਿਫ਼ਤਾਰ 
Published : Nov 20, 2018, 12:50 pm IST
Updated : Nov 20, 2018, 1:14 pm IST
SHARE ARTICLE
Salman Khan
Salman Khan

ਸਲਮਾਨ ਖਾਨ ਦੇ ਨਿੱਜੀ ਸੁਰੱਖਿਆ ਗਾਰਡ ਸ਼ੇਰਾ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਜੋ ਹਮੇਸ਼ਾ ਸਲਮਾਨ ਖਾਨ ਦੇ ਨਾਲ ਸਾਏ ਦੀ ਤਰ੍ਹਾਂ ਰਹਿੰਦਾ ਹੈ। ਤੁਸੀਂ ਅਕਸਰ ਸ਼ੇਰਾ ਨੂੰ ...

ਮੁੰਬਈ (ਭਾਸ਼ਾ) :- ਸਲਮਾਨ ਖਾਨ ਦੇ ਨਿੱਜੀ ਸੁਰੱਖਿਆ ਗਾਰਡ ਸ਼ੇਰਾ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਜੋ ਹਮੇਸ਼ਾ ਸਲਮਾਨ ਖਾਨ ਦੇ ਨਾਲ ਸਾਏ ਦੀ ਤਰ੍ਹਾਂ ਰਹਿੰਦਾ ਹੈ। ਤੁਸੀਂ ਅਕਸਰ ਸ਼ੇਰਾ ਨੂੰ ਸਲਮਾਨ ਦੀ ਸੁਰੱਖਿਆ ਲਈ ਅਕਸਰ ਲੋਕਾਂ ਨਾਲ ਭਿੜਦੇ ਦੇਖਿਆ ਹੋਵੇਗਾ ਪਰ ਹਾਲ ਹੀ 'ਚ ਸ਼ੇਰਾ ਨੇ ਸਲਮਾਨ ਖਾਨ ਦਾ ਫੋਨ ਨੰਬਰ ਮੰਗਣ 'ਤੇ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਨੇ ਇਸ ਸ਼ੇਰਾ ਨਾਮ ਦੇ ਆਦਮੀ ਨੂੰ ਪ੍ਰਯਾਗਰਾਜ (ਇਲਾਹਾਬਾਦ) ਤੋਂ ਫੜਿਆ ਹੈ।

Salman KhanSalman Khan

ਜਾਣਕਾਰੀ ਦੇ ਮੁਤਾਬਕ ਕੁੱਝ ਦਿਨ ਪਹਿਲਾਂ ਸ਼ੇਰਾ ਉਰਫ਼ ਸ਼ੇਰੂ ਨਾਮ ਦਾ ਇਹ ਆਦਮੀ ਮੁੰਬਈ ਵਿਚ ਸੀ ਅਤੇ ਉਸ ਨੇ ਸਲਮਾਨ ਖਾਨ ਦੀ ਟੀਮ ਵਿਚ ਕੰਮ ਕਰਣ ਵਾਲੇ ਆਦਮੀ ਤੋਂ ਦਬੰਗ ਖਾਨ ਦਾ ਫੋਨ ਨੰਬਰ ਮੰਗਿਆ। ਸਲਮਾਨ ਦੇ ਸਟਾਫ ਨੇ ਸਾਫ਼ ਮਨ੍ਹਾ ਕਰ ਦਿੱਤਾ ਤਾਂ ਉਹ ਮੁਲਜ਼ਮ ਫੋਨ ਉੱਤੇ ਹੀ ਗਾਲੀਆਂ ਦੇਣ ਲਗਾ ਅਤੇ ਧਮਕੀ ਵੀ ਦਿੱਤੀ। ਸਲਮਾਨ ਦੇ ਕਰਮਚਾਰੀ ਨੇ ਤੁਰਤ ਬਾਂਦਰਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਕੀਤੀ ਤਾਂ ਉਸ ਆਦਮੀ ਨੂੰ ਫੜ ਲਿਆ ਗਿਆ।

Salman KhanSalman Khan

ਪੁਲਿਸ ਨੇ ਉਸ ਆਦਮੀ ਦਾ ਸਿਮ ਕਾਰਡ ਹਾਸਲ ਕੀਤਾ ਜੋ ਸ਼ੇਰਾ ਉਰਫ਼ ਸ਼ੇਰੂ ਦੇ ਨਾਮ ਤੋਂ ਰਜਿਸਟਰਡ ਹੈ। ਪੁਲਿਸ ਦੇ ਮੁਤਾਬਕ ਸ਼ੇਰਾ ਹਿਸਟਰੀ - ਸ਼ੀਟਰ ਹੈ। ਪੁਲਿਸ ਨੇ ਹੁਣ ਤੱਕ ਹ ਨਹੀਂ ਦੱਸਿਆ ਹੈ ਕਿ ਸਲਮਾਨ ਖਾਨ  ਦਾ ਫੋਨ ਨੰਬਰ ਮੰਗਣ ਜਾਂ ਉਨ੍ਹਾਂ  ਦੇ ਕਰਮਚਾਰੀ ਨੂੰ ਧਮਕਾਉਣ ਦੇ ਪਿੱਛੇ ਦਾ ਮਕਸਦ ਕੀ ਸੀ ? ਹਾਲਾਂਕਿ ਇਸ ਸ਼ੇਰਾ ਨੇ ਸਲਮਾਨ ਦੇ ਕਰਮਚਾਰੀ ਦਾ ਨੰਬਰ ਸੋਸ਼ਲ ਮੀਡੀਆ ਤੋਂ ਹਾਸਲ ਕੀਤਾ।

MovieMovie

ਉੱਧਰ ਪੰਜਾਬ ਵਿਚ ਅਪਣੀ ਫਿਲਮ 'ਭਾਰਤ' ਦੀ ਸ਼ੂਟਿੰਗ ਕਰ ਰਹੇ ਸਲਮਾਨ ਖਾਨ ਨੂੰ ਸੱਟ ਲੱਗ ਗਈ ਅਤੇ ਇਸ ਕਾਰਨ ਆਰਾਮ ਲਈ ਉਨ੍ਹਾਂ ਨੂੰ ਮੁੰਬਈ ਆਉਣਾ ਪਿਆ ਸੀ ਪਰ ਉਸੀ ਸੱਟ ਦੇ ਨਾਲ ਉਹ ਫਿਰ ਵਾਪਸ ਪੰਜਾਬ ਪਰਤ ਗਏ ਹਨ। ਇਹ ਸੱਟ ਉਹਨਾਂ ਨੂੰ ਜਿਮ ਵਿਚ ਵਰਜਸ਼ ਕਰਦੇ ਦੌਰਾਨ ਲੱਗੀ ਸੀ। ਸਲਮਾਨ ਨੂੰ ਫ਼ਿਲਹਾਲ ਕੁੱਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ ਅਤੇ ਇਸ ਕਾਰਨ ਉਹ ਮੁੰਬਈ ਪਰਤੇ ਸਨ।

ਹਾਲ ਹੀ ਵਿਚ ਸਲਮਾਨ ਇਕ ਵਾਰ ਫਿਰ ਵਿਵਾਦਾਂ ਵਿਚ ਆਏ ਸਨ ਜਦੋਂ ਫਿਲਮ 'ਭਾਰਤ' ਲਈ ਬਣਾਏ ਗਏ 'ਵਾਘਾ ਬਾਰਡਰ' ਦੇ ਸੈਟ 'ਤੇ ਪਾਕਿਸਤਾਨੀ ਝੰਡੇ ਨੂੰ ਦਖਾਇਆ ਗਿਆ ਸੀ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ਭਾਰਤ ਵਿਚ ਉਨ੍ਹਾਂ ਦੇ ਨਾਲ ਕੈਟਰੀਨਾ ਕੈਫ ਅਤੇ ਦਿਸ਼ਾ ਪਾਟਨੀ ਵੀ ਹੈ। ਇਹ ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement