
ਦਿੱਲੀ ਪੁਲਿਸ ਦੀਪਕ ਟੀਨੂੰ ਕੋਲੋਂ ਅਹਿਮ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
ਨਵੀਂ ਦਿੱਲੀ: ਪੰਜਾਬ ਪੁਲਿਸ ਦੀ ਹਿਰਾਸਤ ’ਚੋਂ ਫਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੂੰ 8 ਦਿਨਾਂ ਲਈ ਦੀਪਕ ਟੀਨੂੰ ਦਾ ਰਿਮਾਂਡ ਮਿਲਿਆ ਹੈ। ਹੁਣ ਗੈਂਗਸਟਰ ਦੀਪਕ ਟੀਨੂੰ 8 ਦਿਨਾਂ ਲਈ ਸਪੈਸ਼ਲ ਸੈੱਲ ਦੀ ਹਿਰਾਸਤ 'ਚ ਰਹੇਗਾ। ਇਸ ਦੌਰਾਨ ਦਿੱਲੀ ਪੁਲਿਸ ਦੀਪਕ ਟੀਨੂੰ ਕੋਲੋਂ ਅਹਿਮ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।