ਪ੍ਰਧਾਨ ਮੰਤਰੀ ਨੇ ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਸੇਵਾ ਦੀ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਈ
Published : Oct 20, 2023, 8:34 pm IST
Updated : Oct 20, 2023, 8:34 pm IST
SHARE ARTICLE
PM Modi Flags Off First Train Of Delhi-Meerut RRTS Service
PM Modi Flags Off First Train Of Delhi-Meerut RRTS Service

ਇਹ ਰੇਲ ਗੱਡੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ।


ਸਾਹਬਾਬਾਦ (ਉੱਤਰ ਪ੍ਰਦੇਸ਼), 20 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ‘ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ’ (ਆਰ.ਆਰ.ਟੀ.ਐੱਸ.) ਲਾਂਘੇ ਦੇ 17 ਕਿਲੋਮੀਟਰ ਲੰਮੇ ਤਰਜੀਹੀ ਸੈਕਸ਼ਨ ਦਾ ਸ਼ੁਕਰਵਾਰ ਨੂੰ ਉਦਘਾਟਨ ਕੀਤਾ ਅਤੇ ਇਸ ਸੈਕਸ਼ਨ ’ਤੇ ਚੱਲਣ ਵਾਲੀ ‘ਨਮੋ ਭਾਰਤ’ ਰੇਲ ਗੱਡੀ ’ਚ ਸਫ਼ਰ ਕੀਤਾ। ਸਾਹਿਬਾਬਾਦ ਅਤੇ ਦੁਹਾਈ ਡਿਪੂ ਸਟੇਸ਼ਨ ਨੂੰ ਜੋੜਨ ਵਾਲੀ ਇਸ ਰੇਲਗੱਡੀ ਨੂੰ ਮੋਦੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਸ ਦੇ ਨਾਲ ਹੀ ਭਾਰਤ ’ਚ ਆਰ.ਆਰ.ਟੀ.ਐਸ. ਦੀ ਸ਼ੁਰੂਆਤ ਹੋ ਗਈ ਹੈ। ਇਹ ਰੇਲ ਗੱਡੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਸਾਹਿਬਾਬਾਦ ਸਟੇਸ਼ਨ ’ਤੇ ਇਕ ਤਖ਼ਤੀ ਤੋਂ ਪਰਦਾ ਹਟਾ ਕੇ ਆਰ.ਆਰ.ਟੀ.ਐਸ. ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ। ਨੈਸ਼ਨਲ ਕੈਪੀਟਲ ਰੀਜਨ ਟ੍ਰਾਂਸਪੋਰਟ ਕਾਰਪੋਰੇਸ਼ਨ (ਐਨ.ਸੀ.ਆਰ.ਟੀ.ਸੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੋਦੀ ਨੇ ਸਟੇਸ਼ਨ ’ਚ ਦਾਖਲ ਹੋਣ ਲਈ ਭੁਗਤਾਨ ਦੇ ਯੂ.ਪੀ.ਆਈ. ਮੋਡ ਦੀ ਵਰਤੋਂ ਕਰ ਕੇ ਇਕ ਸਮਾਰਟ ਕਾਰਡ ਵੀ ਖਰੀਦਿਆ, ਅਜਿਹਾ ਕਰਨ ਵਾਲੇ ਉਹ ਪਹਿਲੇ ਵਿਅਕਤੀ ਬਣ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਟੇਸ਼ਨ ’ਤੇ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ। ਮੋਦੀ ਪਹਿਲੀ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਬਾਅਦ ਸਾਹਿਬਾਬਾਦ ਤੋਂ ਲਾਂਘੇ ’ਤੇ ਰੇਲਗੱਡੀ ’ਤੇ ਸਵਾਰ ਹੋਏ। ਇਸ ਦੌਰਾਨ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਅਤੇ ਰੇਲ ਚਾਲਕ ਦਲ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।

ਐੱਨ.ਸੀ.ਆਰ.ਟੀ.ਸੀ. ਦੇ ਇਕ ਅਧਿਕਾਰੀ ਨੇ ਦਸਿਆ, ‘‘ਪ੍ਰਧਾਨ ਮੰਤਰੀ ਜਿਸ ਰੇਲ ਗੱਡੀ ’ਚ ਸਵਾਰ ਹੋਏ ਸਨ, ਉਸ ’ਚ ਗਾਜ਼ੀਆਬਾਦ ਦੇ ਵੱਖ-ਵੱਖ ਸਕੂਲਾਂ ਦੇ ਕਈ ਵਿਦਿਆਰਥੀ ਹਰੀ ਝੰਡੀ ਦੇ ਦੌਰਾਨ ਮੰਚ ’ਤੇ ਮੌਜੂਦ ਸਨ ਅਤੇ ਕੁਝ ਹੋਰ ਸਕੂਲੀ ਵਿਦਿਆਰਥੀ ਵੀ ਮੌਜੂਦ ਸਨ।’’ ਸਾਹਿਬਾਬਾਦ ਅਤੇ ਦੁਹਾਈ ਡਿਪੂ ਦੇ ਵਿਚਕਾਰ ਤਰਜੀਹੀ ਸੈਕਸ਼ਨ ’ਚ ਪੰਜ ਸਟੇਸ਼ਨ ਹਨ - ਸਾਹਿਬਾਬਾਦ, ਗਾਜ਼ੀਆਬਾਦ, ਗੁਲਧਰ, ਦੁਹਾਈ ਅਤੇ ਦੁਹਾਈ ਡਿਪੂ। ਅਧਿਕਾਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਰਜੀਹੀ ਸੈਕਸ਼ਨ ’ਤੇ ਸਾਹਿਬਾਬਾਦ ਤੋਂ ਗੁਲਧਰ ਦਾ ਸਫ਼ਰ ਕੀਤਾ ਅਤੇ ਫਿਰ ਸਾਹਿਬਾਬਾਦ ਸਟੇਸ਼ਨ ’ਤੇ ਵਾਪਸ ਪਰਤ ਜਿੱਥੋਂ ਉਹ ਬਾਹਰ ਨਿਕਲੇ। ਦਿੱਲੀ-ਗਾਜ਼ੀਆਬਾਦ-ਮੇਰਠ ਆਰ.ਆਰ.ਟੀ.ਐਸ. ਕੋਰੀਡੋਰ ਦੇ ਮੁਕੰਮਲ ਹੋਣ ਤੋਂ ਬਾਅਦ, ਦਿੱਲੀ ਅਤੇ ਮੇਰਠ ਵਿਚਕਾਰ ਸਫ਼ਰ ਕਰਨ ਦਾ ਸਮਾਂ ਇਕ ਘੰਟੇ ਤੋਂ ਵੀ ਘੱਟ ਹੋ ਜਾਵੇਗਾ। ਸਾਹਿਬਾਬਾਦ ਸਟੇਸ਼ਨ ’ਤੇ ਹੋਏ ਉਦਘਾਟਨ ਸਮਾਰੋਹ ’ਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।

 

ਭਾਰਤ ਦੀ ਪਹਿਲੀ ‘ਸੈਮੀ-ਹਾਈ-ਸਪੀਡ’ ਖੇਤਰੀ ਰੇਲ ਸੇਵਾ 21 ਅਕਤੂਬਰ ਤੋਂ ਯਾਤਰੀਆਂ ਲਈ ਉਪਲਬਧ ਕਰਵਾਈ ਜਾਵੇਗੀ। ਇਸ ਰੇਲ ਗੱਡੀ ’ਚ ਬਹੁਤ ਸਾਰੀਆਂ ਉੱਚ-ਤਕਨਾਲੋਜੀ ਸੇਵਾਵਾਂ ਅਤੇ ਯਾਤਰੀ ਸਹੂਲਤਾਂ ਹਨ। ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐਨ.ਸੀ.ਆਰ.ਟੀ.ਸੀ.) ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਸੇਵਾਵਾਂ ਸਵੇਰੇ 6 ਵਜੇ ਸ਼ੁਰੂ ਹੋਣਗੀਆਂ ਅਤੇ ਰਾਤ 11 ਵਜੇ ਤਕ ਉਪਲਬਧ ਰਹਿਣਗੀਆਂ। ਐਨ.ਸੀ.ਆਰ.ਟੀ.ਸੀ. ‘ਸੈਮੀ-ਹਾਈ-ਸਪੀਡ’ ਖੇਤਰੀ ਰੇਲ ਸੇਵਾ ਲਈ ਆਰ.ਆਰ.ਟੀ.ਐਸ. ਕੋਰੀਡੋਰ ਬਣਾ ਰਿਹਾ ਹੈ। ਐਨ.ਸੀ.ਆਰ.ਟੀ.ਸੀ. ਕੇਂਦਰ ਸਰਕਾਰ ਅਤੇ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦਾ ਸਾਂਝਾ ਉੱਦਮ ਹੈ। ਐਨ.ਸੀ.ਆਰ.ਟੀ.ਸੀ. ਨੂੰ ਦਿੱਲੀ ਅਤੇ ਮੇਰਠ ਵਿਚਕਾਰ ਭਾਰਤ ਦੇ ਪਹਿਲੇ ਆਰ.ਆਰ.ਟੀ.ਐਸ. ਦੇ ਨਿਰਮਾਣ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਪੂਰੇ 82.15 ਕਿਲੋਮੀਟਰ ਲੰਮੇ ਦਿੱਲੀ-ਗਾਜ਼ੀਆਬਾਦ-ਮੇਰਠ ਆਰ.ਆਰ.ਟੀ.ਐਸ. ਨੂੰ ਜੂਨ 2025 ਤਕ ਚਾਲੂ ਕਰਨ ਦਾ ਟੀਚਾ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਮਾਰਚ, 2019 ਨੂੰ ਦਿੱਲੀ-ਗਾਜ਼ੀਆਬਾਦ-ਮੇਰਠ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਬੁਧਵਾਰ ਨੂੰ ਇਕ ਬਿਆਨ ’ਚ ਕਿਹਾ ਸੀ ਕਿ ਆਰ.ਆਰ.ਟੀ.ਐਸ. ਪ੍ਰਾਜੈਕਟ ਨਵੇਂ ਵਿਸ਼ਵ ਪੱਧਰੀ ਟਰਾਂਸਪੋਰਟ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਕੇ ਦੇਸ਼ ’ਚ ਖੇਤਰੀ ਸੰਪਰਕ ਨੂੰ ਬਦਲਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ। ਆਰ.ਆਰ.ਟੀ.ਐਸ. 180 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਇਕ ਨਵੀਂ ਰੇਲ-ਅਧਾਰਤ, ਉੱਚ-ਸਪੀਡ, ਉੱਚ-ਵਾਰਵਾਰਤਾ ਵਾਲੀ ਖੇਤਰੀ ਯਾਤਰਾ ਪ੍ਰਣਾਲੀ ਹੈ।

ਪੀ.ਐਮ.ਓ. ਨੇ ਕਿਹਾ ਸੀ ਕਿ ਦਿੱਲੀ-ਗਾਜ਼ੀਆਬਾਦ-ਮੇਰਠ ਕੋਰੀਡੋਰ 30,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸ਼ਹਿਰਾਂ ਗਾਜ਼ੀਆਬਾਦ, ਮੁਰਾਦਨਗਰ ਅਤੇ ਮੋਦੀਨਗਰ ਰਾਹੀਂ, ਇਕ ਘੰਟੇ ਤੋਂ ਵੀ ਘੱਟ ਸਮੇਂ ’ਚ ਦਿੱਲੀ ਤੋਂ ਮੇਰਠ ਪਹੁੰਚਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਨਵੀਂ ‘ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ’ ਰੇਲ ਗੱਡੀਆਂ ਨੂੰ ‘ਨਮੋ ਭਾਰਤ’ ਵਜੋਂ ਜਾਣਿਆ ਜਾਵੇਗਾ। ਐਨ.ਸੀ.ਆਰ.ਟੀ.ਸੀ. ਨੇ ਅਪ੍ਰੈਲ ’ਚ ਆਰ.ਆਰ.ਟੀ.ਐਸ. ਟ੍ਰੇਨ ਦਾ ਨਾਂ ‘ਰੈਪਿਡੈਕਸ’ ਰਖਿਆ ਸੀ।

 

ਪ੍ਰਧਾਨ ਮੰਤਰੀ ਮੋਦੀ ਨੇ ਬੇਂਗਲੁਰੂ ਮੈਟਰੋ ਦੇ ਦੋ ਹਿੱਸਿਆਂ ਦਾ ਰਸਮੀ ਉਦਘਾਟਨ ਕੀਤਾ

ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਬੈਂਗਲੁਰੂ ਮੈਟਰੋ ਪਰਪਲ ਲਾਈਨ ਦੇ ਬੈਯੱਪਨਹੱਲੀ ਤੋਂ ਕ੍ਰਿਸ਼ਨਰਾਜਪੁਰਾ ਅਤੇ ਕੇਂਗੇਰੀ ਤੋਂ ਚਲਾਘੱਟਾ ਤਕ ਮੈਟਰੋ ਰੇਲ ਸੇਵਾਵਾਂ ਸੰਪਰਕ ਵਿਚ ਸੁਧਾਰ ਕਰਨਗੀਆਂ ਅਤੇ ਲੱਖਾਂ ਯਾਤਰੀਆਂ ਨੂੰ ਲਾਭ ਪਹੁੰਚਾਏਗੀ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਤੋਂ ਵੀਡੀਉ ਕਾਨਫਰੰਸ ਰਾਹੀਂ ਬੈਂਗਲੁਰੂ ਮੈਟਰੋ ਦੇ ਪੂਰਬ-ਪਛਮੀ ਕੋਰੀਡੋਰ ਦੇ ਦੋ ਹਿੱਸਿਆਂ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ।ਪ੍ਰਧਾਨ ਮੰਤਰੀ ਨੇ ਕਿਹਾ, ‘‘ਬੰਗਲੁਰੂ ਮੈਟਰੋ ਰੇਲ ਦੀਆਂ ਦੋ ਲਾਈਨਾਂ ਸੰਪਰਕ ’ਚ ਸੁਧਾਰ ਕਰਨਗੀਆਂ। ਅੰਦਾਜ਼ਾ ਹੈ ਕਿ ਹਰ ਰੋਜ਼ ਅੱਠ ਲੱਖ ਲੋਕ ਯਾਤਰਾ ਕਰਨਗੇ। ਮੈਂ ਕਰਨਾਟਕ ਦੇ ਲੋਕਾਂ ਨੂੰ ਮੈਟਰੋ ਰੇਲ ਲਾਈਨ ਦੀ ਸ਼ੁਰੂਆਤ ’ਤੇ ਵਧਾਈ ਦਿੰਦਾ ਹਾਂ।’’

 

ਬੰਗਲੁਰੂ ਮੈਟਰੋ ਪਰਪਲ ਲਾਈਨ ’ਤੇ ਬੈਯੱਪਨਹੱਲੀ ਤੋਂ ਕ੍ਰਿਸ਼ਨਰਾਜਪੁਰਾ ਅਤੇ ਕੇਂਗੇਰੀ ਤੋਂ ਚਲਾਘੱਟਾ ਮਾਰਗਾਂ ਨੂੰ ਰਸਮੀ ਉਦਘਾਟਨ ਦੀ ਉਡੀਕ ਕੀਤੇ ਬਿਨਾਂ 9 ਅਕਤੂਬਰ ਤੋਂ ਜਨਤਕ ਸੇਵਾ ਲਈ ਖੋਲ੍ਹ ਦਿਤਾ ਗਿਆ ਸੀ।ਇਸ ਨਾਲ 66 ਸਟੇਸ਼ਨਾਂ ਵਾਲੀ ‘ਨੰਮਾ ਮੈਟਰੋ’ ਦੀ ਕੁੱਲ ਸੰਚਾਲਨ ਲੰਬਾਈ 74 ਕਿਲੋਮੀਟਰ ਹੋ ਗਈ ਹੈ ਅਤੇ ਰੋਜ਼ਾਨਾ ਸਵਾਰੀਆਂ ਦੀ ਗਿਣਤੀ 7.5 ਲੱਖ ਨੂੰ ਪਾਰ ਕਰ ਗਈ ਹੈ। ਨੰਮਾ ਮੈਟਰੋ ਦਾ ਉਦਘਾਟਨ 12 ਸਾਲ ਪਹਿਲਾਂ ਕੀਤਾ ਗਿਆ ਸੀ ਅਤੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਹੈ। (ਪੀਟੀਆਈ)

 

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement