ਅਨੰਤਨਾਗ ਵਿਖੇ ਹੁਰੀਅਤ ਨੇਤਾ ਦਾ ਗੋਲੀ ਮਾਰ ਕੇ ਕਤਲ
Published : Nov 20, 2018, 5:31 pm IST
Updated : Nov 20, 2018, 5:31 pm IST
SHARE ARTICLE
Hafizullah Mir
Hafizullah Mir

ਦੱਸਿਆ ਜਾ ਰਿਹਾ ਹੈ ਕਿ ਕੁਝ ਬੰਧੂਕਧਾਰੀ ਕਾਰ ਵਿਚ ਆਏ ਅਤੇ ਹੁਰੀਅਤ ਨੇਤਾ ਨੂੰ ਘਰ ਤੋਂ ਬਾਹਰ ਲੈ ਗਏ। ਕੁਝ ਦੂਰ ਖਾਲੀ ਜਗ੍ਹਾ ਤੇ ਲਿਜਾ ਕੇ ਉਨ੍ਹਾਂ  ਨੂੰ ਗੋਲੀ ਮਾਰ ਦਿਤੀ।

ਜੰਮੂ-ਕਸ਼ਮੀਰ,  ( ਭਾਸ਼ਾ ) : ਜੰਮੂ-ਕਸ਼ਮੀਰ ਦੇ ਅੰਨਤਨਾਗ ਵਿਖੇ ਅਤਿਵਾਦੀਆਂ ਨੇ ਹੁਰੀਅਤ ਨੇਤਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਦੱਖਣੀ ਕਸ਼ਮੀਰ ਦੇ ਅਚਬਲ ਇਲਾਕੇ ਵਿਖੇ ਰਹਿਣ ਵਾਲੇ ਹਫੀਜ਼ ਉਲਾਹ ਮੀਰ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ। ਮੀਰ ਨੂੰ ਗੋਲੀ ਲਗਣ ਤੋਂ ਬਾਅਦ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਬੰਧੂਕਧਾਰੀ ਕਾਰ ਵਿਚ ਆਏ ਅਤੇ ਹੁਰੀਅਤ ਨੇਤਾ ਨੂੰ ਘਰ ਤੋਂ ਬਾਹਰ ਲੈ ਗਏ। ਕੁਝ ਦੂਰ ਖਾਲੀ ਜਗ੍ਹਾ ਤੇ ਲਿਜਾ ਕੇ ਉਨ੍ਹਾਂ  ਨੂੰ ਗੋਲੀ ਮਾਰ ਦਿਤੀ।

Murder of young man in vegetable marketMurder 

ਫਿਰ ਉਹ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਕਸ਼ਮੀਰ ਵਿਖੇ ਅੱਜ ਸਵੇਰ ਤੋਂ ਹੀ ਅਤਿਵਾਦੀਆਂ ਅਤੇ ਸੁਰੱਖਆਬਲਾਂ ਵਿਚਕਾਰ ਮੁਠਭੇੜ ਜਾਰੀ ਹੈ। ਖੁਫੀਆ ਏਜੰਸੀਆਂ ਨੂੰ ਨੰਦੀਗਾਮਾ ਵਿਖੇ ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ। ਸੁਰੱਖਿਆ ਬਲਾਂ ਨੇ ਦੇਰ ਰਾਤ ਤੋਂ ਹੀ ਅਤਿਵਾਦੀਆਂ ਨੂੰ ਘੇਰੇ ਰੱਖਿਆ ਸੀ। ਦੋਹਾਂ ਪਾਸਿਓੰ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਸਨ।

ਖੁਫੀਆ ਏਜੰਸੀਆਂ ਦੀ ਸੂਚਨਾ ਤੇ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਆਬਲਾਂ ਨੇ ਰਾਤ ਨੂੰ ਹੀ ਇਲਾਕੇ ਨੂੰ ਘੇਰ ਲਿਆ। ਅਤਿਵਾਦੀਆਂ ਨੂੰ ਖ਼ੁਦ ਨੂੰ ਸੁਰੱਖਿਅਬਲਾਂ ਨਾਲ ਘਿਰਿਆ ਦੇਖ ਕੇ ਗੋਲੀਆਂ ਚਲਾਈਆਂ। ਇਸ ਮੁਠਭੇੜ ਵਿਚ 4 ਅਤਿਵਦੀਆਂ ਨੂੰ ਮਾਰ ਦਿਤਾ ਗਿਆ ਹੈ। ਜਦਕਿ ਇਕ ਪੈਰਾ ਕਮਾਂਡਰ ਸ਼ਹੀਦ ਹੋ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement