
ਪੰਜਾਬ ‘ਤੇ ਲਗਾਤਾਰ ਅਤਿਵਾਦੀ ਖਤਰਾ ਬਣਿਆ ਹੋਇਆ ਹੈ। ਇਸ ਦੇ ਤਹਿਤ ਮੰਗਲਵਾਰ ਰਾਤ ਚਾਰ ਲੋਕਾਂ ਨੇ ਜੰਮੂ...
ਮੋਗਾ (ਪੀਟੀਆਈ) : ਪੰਜਾਬ ‘ਤੇ ਲਗਾਤਾਰ ਅਤਿਵਾਦੀ ਖਤਰਾ ਬਣਿਆ ਹੋਇਆ ਹੈ। ਇਸ ਦੇ ਤਹਿਤ ਮੰਗਲਵਾਰ ਰਾਤ ਚਾਰ ਲੋਕਾਂ ਨੇ ਜੰਮੂ ਤੋਂ ਪੰਜਾਬ ਲਈ ਟੈਕਸੀ ਬੁੱਕ ਕਰ ਕੇ ਸੂਬੇ ‘ਚ ਵੜਦੇ ਹੀ ਟੈਕਸੀ ਨੂੰ ਹਾਈਜੈਕ ਕਰਨ ਦੀ ਘਟਨਾ ਸਾਹਮਣੇ ਆਈ ਹੈ। ਉਥੇ ਹੀ ਦਿੱਲੀ ਵਲੋਂ ਸੁਰੱਖਿਆ ਏਜੰਸੀਆਂ ਨੇ ਕੁਝ ਹੋਰ ਸ਼ੱਕੀ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਨੂੰ ਸ਼ੱਕੀ ਅਤਿਵਾਦੀਆਂ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਨੂੰ ਇਹ ਤਸਵੀਰਾਂ ਭੇਜਦੇ ਹੋਏ ਵੇਖਦੇ ਹੀ ਹਿਰਾਸਤ ਵਿਚ ਲੈਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਡੀਜੀਪੀ ਸੁਰੇਸ਼ ਅਰੋੜਾ ਨੇ ਸੂਬੇ ‘ਚ ਹਾਈ ਅਲਰਟ ਜਾਰੀ ਕਰਦੇ ਹੋਏ ਇਨ੍ਹਾਂ ਫੋਟੋਆਂ ਨੂੰ ਪੰਜਾਬ ਪੁਲਿਸ ਦੇ ਤਮਾਮ ਅਫ਼ਸਰਾਂ ਨੂੰ ਸਰਕੁਲੇਟ ਕਰ ਦਿਤਾ ਹੈ। ਇਸ ਵਿਚ ਮੋਗਾ ਜ਼ਿਲ੍ਹੇ ‘ਚ ਐਸਐਸਪੀ ਨੇ ਕਰੜੇ ਨਿਰਦੇਸ਼ ਦਿਤੇ ਅਤੇ ਸ਼ਹਿਰ ਦੇ ਆਸਪਾਸ ਦੇ ਇਲਾਕੇ ਵਿਚ 10-12 ਨਾਕੇ ਲਾ ਕੇ ਹਰ ਸ਼ੱਕੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੇਸ਼ ਦੀ ਖ਼ੁਫ਼ੀਆ ਏਜੰਸੀਆਂ ਵਲੋਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਪੰਜਾਬ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਲੈ ਕੇ ਹਾਈ ਅਲਰਟ ਭੇਜਿਆ ਹੈ।
ਨਾਲ ਹੀ ਸ਼ੱਕੀ ਕਸ਼ਮੀਰੀ ਨੌਜਵਾਨਾਂ ਦੀਆਂ ਤਸਵੀਰਾਂ ਭੇਜੀਆਂ ਹਨ, ਜਿਨ੍ਹਾਂ ਦਾ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਨਾਲ-ਨਾਲ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਸੰਪਰਕ ਹੋਣ ਦਾ ਸ਼ੱਕ ਹੈ। ਕੇਂਦਰੀ ਏਜੰਸੀਆਂ ਵਲੋਂ ਆਏ ਅਲਰਟ ਤੋਂ ਬਾਅਦ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਦੇ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਤਸਵੀਰਾਂ ਭੇਜ ਕੇ ਹੁਕਮ ਦਿਤੇ ਹਨ
ਕਿ ਇਨ੍ਹਾਂ ਤਸਵੀਰਾਂ ਵਿਚ ਦਿਸਣ ਵਾਲੇ ਨੌਜਵਾਨਾਂ ਨੂੰ ਸੂਬੇ ਦੇ ਕਿਸੇ ਵੀ ਸ਼ਹਿਰ, ਕਸਬੇ ਜਾਂ ਪਿੰਡ ਵਿਚ ਤੁਰਤ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿਛ ਕਰਨ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਦੇ ਬਾਰੇ ਵਿਚ ਸੂਚਨਾ ਕੀਤੀ ਜਾਵੇ। ਇਸ ਦੇ ਤਹਿਤ ਜ਼ਿਲ੍ਹਾ ਪੁਲਿਸ ਦਵਾਰੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਤੋਂ ਇਲਾਵਾ ਨਾਕੇ ਅਤੇ ਗਸ਼ਤ ‘ਤੇ ਰਹਿਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਫੋਟੋ ਭੇਜ ਕੇ ਇਸ ਫੋਟੋ ਵਿਚ ਦਿਸਣ ਵਾਲੇ ਕਸ਼ਮੀਰੀ ਨੌਜਵਾਨਾਂ ਵਿਚੋਂ ਕੋਈ ਵੀ ਵਿਖਾਈ ਦੇਵੇ ਤਾਂ ਉਸ ਨੂੰ ਹਿਰਾਸਤ ਵਿਚ ਲੈਣ ਲਈ ਕਿਹਾ ਗਿਆ ਹੈ।
ਇਸ ਸਬੰਧ ਵਿਚ ਡੀਐਸਪੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਆਦੇਸ਼ ‘ਤੇ ਸਬ ਡਿਵੀਜ਼ਨ ਦੇ ਸਾਰੇ ਥਾਣਿਆਂ ਵਿਚ ਸ਼ੱਕੀ ਲੋਕਾਂ ਦੀਆਂ ਫੋਟੋਆਂ ਵੰਡ ਦਿਤੀਆਂ ਗਈਆਂ ਸਨ। ਇਸ ਤੋਂ ਇਲਾਵਾ ਐਸਐਸਪੀ ਦੇ ਹੁਕਮ ‘ਤੇ ਮੋਗਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਦਸ ਤੋਂ 12 ਨਾਕੇ ਲਗਾਏ ਗਏ ਹਨ। ਨਾਲ ਹੀ ਸਬ ਡਿਵੀਜ਼ਨ ਵਿਚ ਗਸ਼ਤ ਕਰਨ ਵਾਲੀਆਂ ਪੁਲਿਸ ਪਾਰਟੀਆਂ ਨੂੰ ਫੋਟੋ ਦੇ ਕੇ ਜਿਥੇ ਵੀ ਸ਼ੱਕੀ ਵਿਅਕਤੀ ਦਿਸਣ ਉਨ੍ਹਾਂ ਨੂੰ ਰਾਉਂਡਅਪ ਕਰ ਕੇ ਸੀਨੀਅਰ ਨੂੰ ਸੂਚਿਤ ਕਰਨ ਦੇ ਹੁਕਮ ਦਿਤੇ ਹਨ।