
ਦੇਰ ਰਾਤ ਕਾਰ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 6 ਬੱਚਿਆਂ ਸਮੇਤ 14 ਦੀ ਮੌਤ
ਪ੍ਰਤਾਪਗੜ੍ਹ: ਬੀਤੀ ਰਾਤ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਵਿਚ ਮਾਰੇ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Road Accident In UP's Pratapgarh
ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਹਰ ਸੰਭਵ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮ੍ਰਿਤਕ ਲੋਕਾਂ ਦੇ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲ਼ਾਨ ਕੀਤਾ ਹੈ।
CM Yogi
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤਾਪਗੜ੍ਹ ਦੇ ਪੁਲਿਸ ਮੁਖੀ ਅਨੁਰਾਗ ਸੁਪਰਡੈਂਟ ਅਨੁਰਾਗ ਆਰਿਆ ਨੇ ਕਿਹਾ ਕਿ ਪੰਚਰ ਹੋਣ ਕਾਰਨ ਟਰੱਕ ਸੜਕ ਦੇ ਇਕ ਕਿਨਾਰੇ ਖੜ੍ਹਾ ਸੀ, ਉਸੇ ਸਮੇਂ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਪੁਲਿਸ ਨੇ ਕਿਹਾ ਕਿ ਸਾਰੇ ਪੀੜਤ ਇਕ ਵਿਆਹ ਸਮਾਰੋਹ ਤੋਂ ਵਾਪਸ ਅਪਣੇ ਪਿੰਡ ਜਾ ਰਹੇ ਸੀ।
Road Accident In UP's Pratapgarh
ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿਚ ਮ੍ਰਿਤਕ ਬੱਚਿਆਂ ਦੀ ਉਮਰ 7 ਤੋਂ 15 ਸਾਲ ਵਿਚਕਾਰ ਹੈ ਜਦਕਿ ਹੋਰ ਅੱਠ ਲੋਕਾਂ ਦੀ ਉਮਰ 20 ਤੋਂ 60 ਸਾਲ ਵਿਚਕਾਰ ਹੈ। ਇਹ ਹਾਦਸਾ ਵੀਰਵਾਰ ਕਰੀਬ 11.45 ਵਜੇ ਪ੍ਰਯਾਗਰਾਜ-ਲਖਨਊ ਹਾਈਵੇਅ 'ਤੇ ਇਕ ਪਿੰਡ ਨੇੜੇ ਵਾਪਰਿਆ। ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ਵਿਚ 6 ਬੱਚੇ ਵੀ ਸ਼ਾਮਲ ਹਨ।