Mega Dog Show: ਦੋ ਰੋਜ਼ਾ ਮੈਗਾ ਡੌਗ ਸ਼ੋਅ ਸਫਲਤਾਪੂਰਵਕ ਸਮਾਪਤ; 50 ਤੋਂ ਵੱਧ ਨਸਲਾਂ ਦੇ 300 ਕੁੱਤਿਆਂ ਨੇ ਲਿਆ ਭਾਗ
Published : Nov 20, 2023, 10:52 am IST
Updated : Nov 20, 2023, 10:57 am IST
SHARE ARTICLE
Mega dog show ends in Panchkula
Mega dog show ends in Panchkula

ਜਰਮਨ ਸ਼ੈਫਰਡ ਹਲਕ ਨੇ ਜਿੱਤਿਆ ਬੈਸਟ ਡੌਗ ਦਾ ਖਿਤਾਬ

Mega Dog Show: ਉੱਤਰੀ ਭਾਰਤ ਦਾ ਸੱਭ ਤੋਂ ਵੱਡਾ ਡੌਗ ਸ਼ੋਅ ਐਤਵਾਰ ਨੂੰ ਸੈਕਟਰ-3 ਦੇ ਮੈਦਾਨ ਵਿਚ ਸਮਾਪਤ ਹੋਇਆ। ਦੋ ਰੋਜ਼ਾ ਮੈਗਾ ਡੌਗ ਸ਼ੋਅ ਦੇ ਆਖਰੀ ਦਿਨ ਟਰਾਈਸਿਟੀ, ਪੰਜਾਬ ਅਤੇ ਹਰਿਆਣਾ ਤੋਂ ਸੈਂਕੜੇ ਲੋਕ ਅਪਣੇ ਕੁੱਤਿਆਂ ਨਾਲ ਪਹੁੰਚੇ। ਦੂਜੇ ਦਿਨ 50 ਤੋਂ ਵੱਧ ਕੁੱਤਿਆਂ ਦੀਆਂ ਨਸਲਾਂ ਦੇ 300 ਕੁੱਤਿਆਂ ਨੇ ਭਾਗ ਲਿਆ। ਇਸ ਦੌਰਾਨ ਗ੍ਰੇਟ ਡੇਨ ਅਤੇ ਬਾਈਕਨ ਫਰਾਈਜ਼ ਡੌਗ ਖਿੱਚ ਦਾ ਕੇਂਦਰ ਰਹੇ।

Mega dog show PanchkulaMega dog show Panchkula

ਰਾਇਲ ਕੇਨਲ ਕਲੱਬ, ਪੰਚਕੂਲਾ ਦੁਆਰਾ ਪੈਟ ਐਨੀਮਲ ਹੈਲਥ ਸੋਸਾਇਟੀ, ਸੈਕਟਰ-3 ਅਤੇ ਪਸ਼ੂ ਪਾਲਣ ਵਿਭਾਗ, ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਮੈਗਾ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ। ਡੌਗ ਸ਼ੋਅ ਦੇ ਸਮਾਪਤੀ ਵਾਲੇ ਦਿਨ ਇਨਾਮ ਵੰਡ ਸਮਾਰੋਹ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵਿਸ਼ੇਸ਼ ਮਹਿਮਾਨ ਸਨ। ਡੌਗ ਸ਼ੋਅ ਵਿਚ ਜਰਮਨ ਸ਼ੈਫਰਡ ਹਲਕ ਨੇ ਬੈਸਟ ਡੌਗ ਸ਼ੋਅ ਦਾ ਖਿਤਾਬ ਜਿੱਤਿਆ।

Mega dog show PanchkulaMega dog show Panchkula

ਇਸ ਸ਼ੋਅ ਨੂੰ ਟ੍ਰਾਈਸਿਟੀ ਭਰ ਦੇ ਕੈਨਾਈਨ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਸਾਲ ਰੋਟਵੀਲਰ ਅਤੇ ਲੈਬਰਾਡੋਰ ਕੁੱਤੇ ਵਰਗ ਦੇ ਮੁਕਾਬਲੇ ਵਿਚ ਦੇਸ਼ ਦੇ ਦੂਰ-ਦੁਰਾਡੇ ਦੇ ਸਥਾਨਾਂ ਤੋਂ ਭਾਰੀ ਭਾਗੀਦਾਰੀ ਦੇਖਣ ਨੂੰ ਮਿਲੀ। ਰਾਇਲ ਕੇਨਲ ਕਲੱਬ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਗਲੇ ਐਡੀਸ਼ਨ ਵਿਚ ਇਹ ਸ਼ੋਅ ਵੱਧ ਤੋਂ ਵੱਧ ਦਰਸ਼ਕਾਂ ਅਤੇ ਪਸ਼ੂ ਪ੍ਰੇਮੀਆਂ ਨੂੰ ਆਕਰਸ਼ਿਤ ਕਰੇਗਾ। ਪੰਚਕੂਲਾ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਸਫਲ ਐਡੀਸ਼ਨ ਸੀ। ਸ਼ੋਅ ਦਾ ਉਦੇਸ਼ ਲੋਕਾਂ ਨੂੰ ਕੁੱਤਿਆਂ ਦੀਆਂ ਨਸਲਾਂ ਬਾਰੇ ਜਾਗਰੂਕਤਾ ਅਤੇ ਸਿਖਲਾਈ ਦੇਣਾ ਸੀ।

Mega dog show PanchkulaMega dog show Panchkula

ਸ਼ੋਅ ਦੀ ਸਮਾਪਤੀ 'ਤੇ ਮੁਕਾਬਲੇ ਵਿਚ ਪੋਮੇਰੀਅਨ, ਪਗ, ਮਾਲਟੀਜ਼, ਚਿਹੁਆਹੁਆ, ਫ੍ਰੈਂਚ ਬੁੱਲਡੌਗ, ਲਹਾਸਾ, ਟੋਏ ਪੂਡਲ, ਅਪਸੋ, ਪੇਕਿੰਗਜ਼, ਮਾਸਟਿਫ, ਰੋਟਵੀਲਰ, ਗੱਦੀ, ਸੇਂਟ ਬਰਨਾਰਡ, ਡੋਗੋ ਅਰਜਨਟੀਨੋ, ਲੈਬਰਾਡੋਰ, ਜਰਮਨ ਸ਼ੈਫਰਡ, ਸਾਈਬੇਰੀਅਨ ਹਸਕੀ, ਚੋਅ, ਅਕੀਤਾ ਇਨੂ, ਬ੍ਰਿਟਿਸ਼ ਬੁੱਲਡੌਗ, ਸ਼ਿਹਤਜ਼ੂ, ਸਟੈਂਡਰਡ ਪੂਡਲ ਸਮੇਤ ਨਸਲਾਂ ਦੇ ਕੁੱਤਿਆਂ ਨੇ ਕਰਤੱਬ ਪੇਸ਼ ਕੀਤੇ। ਮੈਗਾ ਡੌਗ ਸ਼ੋਅ ਦੇ ਸਮਾਪਤੀ ਦਿਨ ਇਨਾਮ ਵੰਡ ਸਮਾਰੋਹ ਦੌਰਾਨ ਆਈਏਐਸ ਅੰਕੁਰ ਗੁਪਤਾ, ਵਧੀਕ ਮੁੱਖ ਸਕੱਤਰ, ਹਰਿਆਣਾ ਸਰਕਾਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਹਰਿਆਣਾ ਪਸ਼ੂ ਪਾਲਣ ਅਤੇ ਡਾ. ਬੀਰੇਂਦਰ ਸਿੰਘ ਲੌਰਾ, ਡਾਇਰੈਕਟਰ ਜਨਰਲ, ਹਰਿਆਣਾ ਪਸ਼ੂ ਪਾਲਣ ਵੀ ਮੌਜੂਦ ਸਨ।

(For more news apart from Mega dog show ends in Panchkula, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement